ਪੰਜਾਬ ਦੇ ਸੁਵਿਧਾ ਕੇਂਦਰਾਂ ਦੀ ਕਾਰਗੁਜ਼ਾਰੀ ਲਈ ICSSR ਦਾ ਖੋਜ ਪ੍ਰਾਜੈਕਟ ਅਲਾਟ ਹੋਇਆ ਡਾ. ਰਾਜਬੰਸ ਸਿੰਘ ਗਿੱਲ ਅਤੇ ਡਾ. ਰਣਜੀਤ ਕੌਰ ਨੂੰ
ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਹੈ ਸਕੀਮ
ਬਾਬੂਸ਼ਾਹੀ ਨੈਟਵਰਕ ਬਿਊਰੋ
ਨਵੀਂ ਦਿੱਲੀ/ ਪਟਿਆਲਾ,
ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਖੋਜ ਸੰਸਥਾ ਆਈ.ਸੀ.ਐਸ.ਐਸ.ਆਰ. ਪੰਜਾਬ ਦੇ ਸੁਵਿਧਾ ਕੇਂਦਰਾਂ ਦੀ ਕਾਰਗੁਜ਼ਾਰੀ ਬਾਰੇ ਖੋਜਕਰ ਰਹੀ ਹੈ. ਇਸੇ ਸਕੀਮ ਅਧੀਨ ਅਕਾਦਮਿਕ ਸੈਸ਼ਨ 2025-26 ਲਈ “Digital Governance and Administrative Efficiency in Rural Punjab: A Study of Suvidha Kendras in Barnala.” ਸਿਰਲੇਖ ਵਾਲਾ ਇੱਕ ਖੋਜ ਪ੍ਰੋਜੈਕਟ ਤਿਆਰ ਕੀਤਾ ਹੈ। ਲੋਕ ਪ੍ਰਸ਼ਾਸਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪ੍ਰੋਫੈਸਰ ਡਾ. ਰਾਜਬੰਸ ਸਿੰਘ ਗਿੱਲ ਨੂੰ ਇਸ ਪ੍ਰੋਜੈਕਟ ਦੇ ਡਾਇਰੈਕਟਰ ਇਸ ਅਤੇ ਅਸਿਸਟੈਂਟ ਪ੍ਰੋਫੈਸਰ, ਲੋਕ ਪ੍ਰਸ਼ਾਸਨ ਵਿਭਾਗ ਡਾ. ਰਣਜੀਤ ਕੌਰ ਨੂੰ ਕੋ -ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਡਾ. ਰਾਜਬੰਸ ਸਿੰਘ ਗਿੱਲ ਇਸ ਸਮੇਂ ਡੀਨ, ਅਲੂਮਨੀ ਰਿਲੇਸ਼ਨਜ਼, ਅਤੇ ਸੈਂਟਰ ਫਾਰ ਪਬਲਿਕ ਪਾਲਿਸੀ ਐਂਡ ਗਵਰਨੈਂਸ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਰਿਸਰਚ ਪ੍ਰੋਜੈਕਟ ਪੰਚਾਇਤ ਪੱਧਰ ‘ਤੇ ਡਿਜੀਟਲ ਸੇਵਾਵਾਂ ਨੂੰ ਅਪਨਾਉਣ ਵਿੱਚ ਆ ਰਹੀਆਂ ਰੁਕਾਵਟਾਂ ਦੀ ਪਛਾਣ ਕਰਨ ਅਤੇ ਜਨਤਕ ਸੇਵਾਵਾਂ ਦੀ ਪ੍ਰਦਾਨਗੀ ਵਿੱਚ ਕੁਸ਼ਲਤਾ ਵਧਾਉਣ ਤੇ ਕੇਦ੍ਰਿਤ ਹੋਵੇਗਾ। ਇਸ ਸਟੱਡੀ ਦਾ ਉਦੇਸ਼ ਡਿਜੀਟਲ ਸੇਵਾਵਾਂ ਵਿੱਚ ਆਈ ਕਮੀ ਨੂੰ ਪੂਰਾ ਕਰਨ ਅਤੇ ਪੰਜਾਬ ਦੇ ਪੇਂਡੂ ਵਰਗ ਵਿੱਚ ਜ਼ਮੀਨੀ ਰਿਕਾਰਡ, ਸਰਟੀਫਿਕੇਟ ਅਤੇ ਨਾਗਰਿਕ ਸ਼ਿਕਾਇਤ ਨਿਵਾਰਣ ਵਰਗੀਆਂ ਸੇਵਾਵਾਂ ਨੂੰ ਸਚਾਰੂ ਬਣਾਉਣ ਲਈ ਈ.ਗਰਵਨੈਂਸ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਤੇ ਕ੍ਰੇਦ੍ਰਿਤ ਹੋਵੇਗਾ। ਇਸ ਰਿਸਰਚ ਦਾ ਉਦੇਸ਼ ਤਰਕਸੰਗਤ ਯੋਗ ਹੱਲ ਪ੍ਰਦਾਨ ਕਰਨਾ ਹੈ ਤਾਂ ਜੋ ਪ੍ਰਸ਼ਾਸਕੀ ਕੰਮ ਕਾਰ ਨੂੰ ਵਧੇਰੇ ਪਾਰਦਰਸ਼ੀ , ਜਵਾਬਦੇਹ ਅਤੇ ਪੇਂਡੂ ਆਬਾਦੀ ਲਈ ਆਸਾਨ ਪਹੁੰਚ ਦੇ ਯੋਗ ਬਣਾ ਸਕਈਏ। ਡਾ. ਰਾਜਬੰਸ ਸਿੰਘ ਗਿੱਲ ਨੇ ਕਿਹਾ ਕਿ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜ ਕਾਰਜਾਂ ਵਿੱਚ ਪ੍ਰਸਿੱਧ ਡਾ, ਜਗਦੀਪ ਸਿੰਘ ਵਾਈਸ ਚਾਂਸਲਰ ਦੀ ਅਗਵਾਈ ਹੇਠ ਬੜੀ ਤੇਜ਼ੀ ਆਈ ਹੈ।