ਲੜਕੀਆਂ ਦੀ ਸੂਬਾ ਪੱਧਰੀ ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ
ਅਸ਼ੋਕ ਵਰਮਾ
ਬਠਿੰਡਾ, 17 ਮਾਰਚ 2026 : ਆਉਣ ਵਾਲੀ 22 ਮਾਰਚ ਤੋਂ ਤਰਨ ਤਾਰਨ ਵਿਖੇ ਹੋ ਰਹੀ ਲੜਕੀਆਂ ਦੀ ਸੂਬਾ ਪੱਧਰੀ ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ ਕੀਤੀ ਗਈ ਹੈ।ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਹ ਟਰਾਇਲ ਗੁਰਮੀਤ ਸਿੰਘ( ਪੀ ਪੀ ਐਸ )ਜਨਰਲ ਸੈਕਟਰੀ ਬਠਿੰਡਾ ਦੀ ਅਗਵਾਈ ਵਿੱਚ ਅੱਜ ਬੀ.ਆਰ.ਸੀ .ਵੈਲਫੇਅਰ ਬਾਕਸਿੰਗ ਕਲੱਬ ਭਾਈ ਰੂਪਾ ਵਿਖੇ ਬਠਿੰਡਾ ਜ਼ਿਲਾ ਦੀ ਟੀਮ ਦੀ ਚੋਣ ਕੀਤੀ ਗਈ ਜਿਸ ਵਿੱਚ 33 ਕਿਲੋੋ ਭਾਰ ਵਿੱਚ ਮਹਿਕ ਭਾਈ ਰੂਪਾ, 35 ਕਿਲੋ ਭਾਰ ਵਿੱਚ ਸ਼ਗਨਪ੍ਰੀਤ ਕੌਰ ਮਾਈਸਰਖਾਨਾ ਦੀ ਚੋਣ ਕੀਤੀ ਗਈ ਹੈ।
ਇਸੇ ਤਰ੍ਹਾਂ ਹੀ 37 ਕਿਲੋ ਭਾਰ ਵਿੱਚ ਸਿਮਰਨ ਕੌਰ ਕੋਠਾ ਗੁਰੂ,40 ਕਿਲੋ ਭਾਰ ਵਿੱਚ ਅਰਸ਼ਦੀਪ ਕੋਠਾ ਗੁਰੂ,43 ਕਿਲੋਗ੍ਰਾਮ ਭਾਰ ਵਿੱਚ ਯ਼ਸਮਨਜੋਤ ਮਾਈਸਰਖਾਨਾ,46 ਕਿਲੋਗ੍ਰਾਮ ਭਾਰ ਵਿੱਚ ਕੋਮਲ ਕੌਰ ਮਾਈਸਰਖਾਨਾ, 49 ਕਿਲੋਗ੍ਰਾਮ ਭਾਰ ਵਿੱਚ ਹਰਮਨਦੀਪ ਕੌਰ ਭਾਈ ਰੂਪਾ , 52 ਕਿਲੋਗ੍ਰਾਮ ਭਾਰ ਵਿੱਚ ਸੁਮਨਪ੍ਰੀਤ ਕੌਰ ਕੋਠਾ ਗੁਰੂ,55 ਕਿਲੋ ਭਾਰ ਵਿੱਚ ਹਿਮਰਤ ਕੌਰ ਭਾਈ ਰੂਪਾ,58 ਕਿਲੋ ਭਾਰ ਵਿੱਚ ਰਾਜਵੀਰ ਕੌਰ ਕੋਠਾ ਗੁਰੂ,63 ਕਿਲੋਗ੍ਰਾਮ ਭਾਰ ਵਿੱਚ ਖੁਸ਼ਪ੍ਰੀਤ ਕੌਰ ਕੋਠਾ ਗੁਰੂ,67 ਕਿਲੋਗ੍ਰਾਮ ਭਾਰ ਵਿੱਚ ਦਪਿੰਦਰ ਦੀਪ ਕੌਰ ਬਾਲਿਆਂ ਵਾਲੀ,67+ ਕਿਲੋਗ੍ਰਾਮ ਭਾਰ ਵਿੱਚ ਸੁਖਮਨਪ੍ਰੀਤ ਕੌਰ ਕੋਠਾ ਗੁਰੂ ਨੂੰ ਚੁਣਿਆ ਗਿਆ ਹੈ। ਇਸ ਸਮੇਂ ਟੇਕ ਰਾਮਪੁਰੀਆ ਡੀਪੀ ਬੁਰਜਗਿੱਲ ਸਕੂਲ, ਅਨਮੋਲ ਗੁਪਤਾ ਨਰਸਰੀ ਕੋਚ ਮਾਈਸਰਖਾਨਾ, ਕੌਰ ਸਿੰਘ ਅਤੇ ਬਹਾਦਰ ਸਿੰਘ ਆਦਿ ਹਾਜ਼ਰ ਸਨ।