ਡਾ. ਸਾਹਬਾਜ਼ ਸਿੰਘ ਚੀਮਾ ਨੇ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ
ਰੋਹਿਤ ਗੁਪਤਾ
ਗੁਰਦਾਸਪੁਰ, 16 ਜੂਨ
ਖੇਤੀਬਾੜੀ ਵਿਭਾਗ ਜਿਲਾ ਗੁਰਦਾਸਪੁਰ ਵਿਖੇ ਡਾ. ਸਾਹਬਾਜ਼ ਸਿੰਘ ਚੀਮਾ ਨੇ ਚੀਫ ਐਗਰੀਕਲਚਰ ਅਫਸ਼ਰ (ਮੁੱਖ ਖੇਤੀਬਾੜੀ ਅਫ਼ਸਰ) ਵੱਜੋਂ ਚਾਰਜ ਸੰਭਾਲਿਆ ਹੈ।
ਇਥੇ ਦੱਸਣਯੋਗ ਹੈ ਕਿ ਡਾ: ਸਾਹਬਾਜ ਸਿੰਘ ਚੀਮਾ ਖੇਤੀਬਾੜੀ ਵਿਭਾਗ ਬਤੌਰ ਡਿਪਟੀ ਡਾਇਰੈਕਟਰ ਤਾਇਨਾਤ ਸਨ ਅਤੇ ਹੁਣ ਪਦ ਉੱਨਤ ਹੋ ਕੇ ਮੁੱਖ ਖੇਤੀਬਾੜੀ ਅਫ਼ਸਰ ਜਿਲਾ ਗੁਰਦਾਸਪੁਰ ਵਜੋਂ ਤਾਇਨਾਤ ਹੋਏ ਹਨ।
ਡਾ: ਸਾਹਬਾਜ ਸਿੰਘ ਚੀਮਾ ਜੋ ਕਿ ਖੇਤੀਬਾੜੀ ਵਿਭਾਗ ਵਿਚ ਬਤੌਰ ਅਧਿਕਾਰੀ ਕਾਫੀ ਲੰਮਾ ਤਜਰਬਾ ਰੱਖਦੇ ਹਨ। ਡਾ: ਚੀਮਾ ਨੇ ਡੀ.ਐਮ. ਪੰਜਾਬ ਐਗਰੋ, ਪਨਸੀਡ ਰੀਜਨਲ ਸੀਡ ਸਰਟੀਕਿਸੇਨ ਅਫਸਰ, ਜਿਲਾ ਸਿਖਲਾਈ ਅਫ਼ਸਰ ਗੁਰਦਾਸਪੁਰ ਅਤੇ ਕਈਂ ਹੋਰ ਅਹੁੱਦਿਆਂ ਤੇ ਰਹੇ ਹਨ। ਉਨਾਂ ਦੇ ਚਾਰਜ ਸੰਭਾਲਣ ਮੌਕੇ ਤੇ ਜਿਲਾ ਦਫ਼ਤਰ ਖੇਤੀਬਾੜੀ ਗੁਰਦਾਸਪੁਰ ਦੇ ਸਮੁੱਚਾ ਸਟਾਫ ਮੌਜੂਦ ਰਿਹਾ।
ਚਾਰਜ ਸੰਭਾਲਣ ਮੌਕੇ ਤੇ ਡਾ: ਸਾਹਬਾਜ ਸਿੰਘ ਚੀਮਾ ਨੇ ਚੀਫ ਐਗਰੀਕਲਚਰ ਅਫਸ਼ਰ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਜੁੰਮੇਵਾਰੀ ਸੌਂਪੀ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨੀ ਦੀ ਬੇਹਤਰੀ ਲਈ ਵਧ ਤੋਂ ਵੱਧ ਸੇਵਾ ਕਰਾਂਗਾ। ਉਨਾਂ ਕਿਹਾ ਕਿ ਉਹ ਖੁਦ ਇੱਕ ਕਿਸਾਨ ਹਨ ਅਤੇ ਜ਼ਮੀਨੀ ਪੱਧਰ 'ਤੇ ਕਿਸਾਨ ਭਾਈਚਾਰੇ ਨੂੰ ਆਉਂਦੀਆਂ ਮੁਸ਼ਕਿਲਾਂ ਤੋਂ ਉਹ ਭਲੀ ਭਾਂਤ ਜਾਣੂ ਹਨ ਅਤੇ ਕਿਸਾਨਾਂ ਦੀ ਹਰੇਕ ਸਮੱਸਿਆ ਨੂੰ ਆਪਸੀ ਤਾਲਮੇਲ ਨਾਲ ਹੱਲ ਕੀਤਾ ਜਾਵੇਗਾ।
ਉਨਾਂ ਦੇ ਚਾਰਜ ਸੰਭਾਲਣ ਮੌਕੇ ਤੇ ਜਿੱਥੇ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ, ਉੱਥੇ ਹੀ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਮੂਲੀਅਤ ਕੀਤੀ।
ਇਸ ਮੌਕੇ ਤੇ ਸੇਵਾਮੁਕਤ ਜਾਇੰਟ ਡਾਇਰੈਕਟਰ ਡਾ: ਜਤਿੰਦਰ ਸਿੰਘ ਗਿੱਲ, ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਡਾ: ਕ੍ਰਿਪਾਲ ਸਿੰਘ ਰਿਟਾ. ਚੀਫ, ਡਾ: ਕੁਲਜੀਤ ਸਿੰਘ ਰਿਟਾ.ਚੀਫ, ਡਾ: ਕੰਵਲਪ੍ਰੀਤ ਸਿੰਘ, ਡਾ: ਹੀਰਾ ਸਿੰਘ, ਡਾ: ਰਮੇਸ਼ ਕੁਮਾਰ ਸ਼ਰਮਾਂ, ਡਾ: ਵਿਪਨ ਪਠਾਣੀਆ, ਜਤਿੰਦਰ ਸਿੰਘ ਸੰਧੂ ਕਾਨੂੰਗੋ, ਸਵਿੰਦਰ ਸਿੰਘ ਲੋਹਚੱਪ, ਸਰਵਣ ਸਿੰਘ ਲੋਹਚੱਪ, ਗਗਨਦੀਪ ਸਿੰਘ ਵਿਰਕ, ਜਥੇ.ਕਰਮ ਸਿੰਘ ਪਵਾਰ, ਡਾ: ਸੰਦੀਪ ਸਿੰਘ ਜਿਲਾ ਪ੍ਰੋਜੈਕਟ ਅਫਸ਼ਰ ‘ਆਤਮਾਂ’, ਸੰਦੀਪ ਸਿੰਘ ਨੰਗਲ ਬੁੱਟਰ, ਡਾ: ਤੇਜਬੀਰ ਸਿੰਘ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ , ਕਿਸਾਨ ਗੁਰਬਿੰਦਰ ਸਿੰਘ ਬਾਜਵਾ, ਦਿਲਬਾਗ ਸਿੰਘ ਲਾਲੀ ਚੀਮਾ, ਐਡਵੋਕੇਟ ਬਲਜੀਤਪਾਲ ਸਿੰਘ ਖੁੰਡਾ, ਸਾਬਕਾ ਸਰਪੰਚ ਮਨਿੰਦਰ ਸਿੰਘ ਪੀਰ ਦੀ ਸੈਨ, ਹਰਵਿੰਦਰਪਾਲ ਸਿੰਘ ਬੰਟੀ ਸਰਪੰਚ, ਅਮਰੀਕ ਸਿੰਘ ਸਰਪੰਚ, ਬੀਜ ਪ੍ਰੋਡਿਊੁਸਰ ਪ੍ਰਦੀਪ ਸਿੰਘ, ਬੀਜ ਪ੍ਰੋਡਿਉੂਸਰ ਰਣਜੀਤ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ ਭਗਵਾਨਪੁਰ, ਹਰਵਿੰਦਰਪਾਲ ਸਿੰਘ ਬਾਜਵਾ, ਗੁਰਮੀਤ ਸਿੰਘ ਸਰਪੰਚ, ਜਤਿੰਦਰ ਸਿੰਘ ਸਰਪੰਚ, ਭਗਵੰਤ ਸਿੰਘ ਲੁਕਮਾਨੀਆ ਆਦਿ ਤੋਂ ਇਲਾਵਾ ਕਈਂ ਹੋਰ ਨਾਮਵਰ ਸਖਸੀਅਤਾਂ ਹਾਜਰ ਸਨ।