ਬਠਿੰਡਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਅਤੇ ਸਬ ਡਿਵੀਜ਼ਨ ਪੱਧਰ ‘ਤੇ ਹੜ੍ਹ ਕੰਟਰੋਲ ਰੂਮ ਸਥਾਪਿਤ
ਅਸ਼ੋਕ ਵਰਮਾ
ਬਠਿੰਡਾ, 11 ਜੂਨ 2026 : ਬਠਿੰਡਾ ਜ਼ਿਲ੍ਹੇ ਵਿੱਚ ਜੇਕਰ ਹੜ੍ਹ ਵਰਗੇ ਹਾਲਾਤ ਬਣਦੇ ਹਨ ਤਾਂ ਉਸ ਸਥਿਤੀ 'ਚ ਜ਼ਿਲ੍ਹਾ ਪ੍ਰਸ਼ਾਸਨ ਨਿਪਟਣ ਲਈ ਤਿਆਰ ਹੈ। ਇਸ ਤਹਿਤ ਜ਼ਿਲ੍ਹਾ ਪੱਧਰ ਤੇ ਸਬ ਡਿਵੀਜ਼ਨ ਪੱਧਰ ‘ਤੇ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜ਼ੇਸ ਧੀਮਾਨ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਸਥਾਪਿਤ ਕੀਤੇ ਗਏ ਹੜ੍ਹ ਕੰਟਰੋਲ ਦਾ ਨੰਬਰ 0164-2862100 ਅਤੇ 0164-2862101 ਅਤੇ ਈਮੇਲ drat.dc.bti@gmail.com ਹੈ। ਇਸ ਹੜ੍ਹ ਕੰਟਰੋਲ ਰੂਮ ਲਈ ਨੋਡਲ ਅਫ਼ਸਰ ਜ਼ਿਲ੍ਹਾ ਮਾਲ ਅਫ਼ਸਰ ਮੈਡਮ ਦਿਵਿਆ ਸਿੰਗਲਾ ਨੂੰ ਲਗਾਇਆ ਗਿਆ ਹੈ ਅਤੇ ਉਨ੍ਹਾਂ ਦਾ ਮੋਬਾਇਲ ਨੰਬਰ 98764-82116 ਹੈ।
ਸਬ ਡਿਵੀਜ਼ਨ ਬਠਿੰਡਾ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਰਾਬਤਾ ਨੰਬਰ 98141-85395, 97803-00028 ਅਤੇ 75894-63554 ਤੇ ਈਮੇਲ tehsil.bathinda@gmail.com ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਤਹਿਸੀਲਦਾਰ ਬਠਿੰਡਾ ਸ੍ਰੀ ਕੰਵਲਦੀਪ ਸਿੰਘ 99148-00069 ਹਨ।
ਸਬ ਡਿਵੀਜ਼ਨ ਰਾਮਪੁਰਾ ਫੂਲ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਰਾਬਤਾ ਨੰਬਰ 01651-248231, 98155-09073, 76579-37000, 62807-09400 ਅਤੇ 75893-91104 ਤੇ ਈਮੇਲ tehsilrampura@gmail.com ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਨਾਇਬ ਤਹਿਸੀਲਦਾਰ ਰਾਮਪੁਰਾ ਸ੍ਰੀ ਜੈ ਅਮਨਦੀਪ ਗੋਇਲ 98786-00239 ਹਨ।
ਸਬ ਡਿਵੀਜ਼ਨ ਮੌੜ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਰਾਬਤਾ ਨੰਬਰ 01655-230193, 78599-03929, 82644-71550, ਅਤੇ 88376-74775 ਤੇ ਈਮੇਲ tehsilmaur95@gmail.com ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਨਾਇਬ ਤਹਿਸੀਲਦਾਰ ਮੌੜ ਸ੍ਰੀ ਸੁਨੀਲ ਗਰਗ 81465-21875 ਹਨ।
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਹੜ੍ਹ ਕੰਟਰੋਲ ਰੂਮ ਸਬੰਧੀ ਰਾਬਤਾ ਨੰਬਰ 01655-220252, 95207-00087 ਅਤੇ 62830-11441 ਤੇ ਈਮੇਲ tehsiltalwandisabo@gmail.com ਹੈ ਅਤੇ ਇਸ ਹੜ੍ਹ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਸ੍ਰੀ ਰਬਿੰਦਰ ਸਿੰਘ 97811-77115 ਹਨ।