ਉਪ ਮੰਡਲ ਮੈਜਿਸਟ੍ਰੇਟ ਪਾਇਲ ਪ੍ਰੀਤਇੰਦਰ ਸਿੰਘ ਬੈਂਸ ਵਲ਼ੋਂ ‘ਸਵੈ-ਗਣਨਾ’ ਪੋਰਟਲ ਦੀ ਸ਼ੁਰੂਆਤ,
30 ਅਪ੍ਰੈਲ ਤੋਂ 14 ਮਈ ਤੱਕ ਨਾਗਰਿਕ ਘਰ ਬੈਠੇ ਆਨਲਾਈਨ ਭਰ ਸਕਣਗੇ ਜਨਗਣਨਾ ਵੇਰਵੇ
ਬਾਬੂਸ਼ਾਹੀ ਬਿਊਰੋ
ਖੰਨਾ ,ਰਵਿੰਦਰ ਢਿੱਲੋਂ
ਉਪ ਮੰਡਲ ਮੈਜਿਸਟ੍ਰੇਟ ਪਾਇਲ ਸ੍ਰੀ ਪ੍ਰੀਤਇੰਦਰ ਸਿੰਘ ਬੈਂਸ ਵੱਲੋਂ ਆਗਾਮੀ ਜਨਗਣਨਾ ਦੇ ਮੱਦੇਨਜ਼ਰ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ‘ਸਵੈ-ਗਣਨਾ’ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਡਿਜੀਟਲ ਪਹਿਲ ਦਾ ਮੁੱਖ ਉਦੇਸ਼ ਨਾਗਰਿਕਾਂ ਨੂੰ ਆਪਣੀ ਜਾਣਕਾਰੀ ਖੁਦ ਆਨਲਾਈਨ ਦਰਜ ਕਰਨ ਦੀ ਸਹੂਲਤ ਪ੍ਰਦਾਨ ਕਰਨਾ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਐਸਡੀਐਮ ਸ੍ਰੀ ਬੈਂਸ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਸਹੂਲਤ ਤਹਿਤ ਨਾਗਰਿਕ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਅਧਿਕਾਰਤ ਪੋਰਟਲ ’ਤੇ ਜਾ ਕੇ ਆਪਣੇ ਪਰਿਵਾਰ ਦੇ ਵੇਰਵੇ ਆਸਾਨੀ ਨਾਲ ਦਰਜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸੁਰੱਖਿਅਤ, ਤੇਜ਼ ਅਤੇ ਆਧੁਨਿਕ ਹੈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਸੁਵਿਧਾ ਮਿਲੇਗੀ ਅਤੇ ਜਨਗਣਨਾ ਕਾਰਜ ਹੋਰ ਵੀ ਸੁਚਾਰੂ ਢੰਗ ਨਾਲ ਹੋ ਸਕੇਗਾ।
ਇਸ ਮੌਕੇ ਐੱਸ. ਡੀ. ਐੱਮ ਦਫ਼ਤਰ ਪਾਇਲ ਵਲ਼ੋਂ ਪਾਇਲ ਦੇ ਤਹਿਸੀਲਦਾਰ ਵਿਕਾਸਦੀਪ ਸਿੰਘ ਚਾਰਜ ਆਫ਼ੀਸਰ, ਨਾਇਬ ਤਹਿਸੀਲਦਾਰ ਰਘਵੀਰ ਸਿੰਘ, ਐੱਸ. ਡੀ. ਐੱਮ ਦਫ਼ਤਰ ਪਾਇਲ ਦੇ ਸੁਪਰਡੰਟ ਕੁਲਦੀਪ ਕੁਮਾਰ, ਇੰਚਾਰਜ ਜਗਦੀਪ ਕੁਮਾਰ (ਇੰਚਾਰਜ ਸੈਂਸਸ), ਗੁਰਪ੍ਰੀਤ ਸਿੰਘ ਖੱਟੜਾ, ਟੈਕਨੀਕਲ ਅਸੈਸਟੈਡ ਮੈਡਮ ਰਜਨੀਬਾਲਾ,ਸਵਰਨ ਸਿੰਘ, ਗੌਰਵ ਕੁਮਾਰ, ਰੀਡਰ ਅਮਨ ਮੈਡਮ, ਜਗਵੀਰ ਸਿੰਘ, ਗੁਰਵਿੰਦਰ ਸਿੰਘ ਮਨਪ੍ਰੀਤ ਸਿੰਘ, ਜਸਵੰਤ ਸਿੰਘ ਇੰਚਾਰਜ (ਇੰਚਾਰਜ ਸੈਂਸਸ),, ਬੇਅੰਤ ਕੌਰ, ਸਰਬਜੀਤ ਸਿੰਘ, ਜਗਜੀਵਨ ਸਿੰਘ, ਪ੍ਰੱਬਲ ਪੁਰੀ ਅਤੇ ਹੋਰ ਦਫ਼ਤਰ ਦੇ ਸਟਾਫ਼ ਨੇ ਪੋਰਟਲ ਤੇ ਜਾ ਕੇ ਆਪਣੇ ਪਰਿਵਾਰ ਦੇ ਵੇਰਵੇ ਆਨਲਾਈਨ ਭਰੇ ।
ਉਪ ਮੰਡਲ ਮੈਜਿਸਟ੍ਰੇਟ ਸ੍ਰੀ ਪ੍ਰੀਤਇੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਤਹਿਸੀਲ ਪੱਧਰ ’ਤੇ ਨਿਯੁਕਤ ਟੀਮ ਵੱਲੋਂ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਨਾਗਰਿਕ ਤੱਕ ਇਹ ਸਹੂਲਤ ਆਸਾਨੀ ਨਾਲ ਪਹੁੰਚ ਸਕੇ।
ਅੰਤ ਵਿੱਚ ਪ੍ਰਸ਼ਾਸਨ ਵੱਲੋਂ ਲੋਕਾਂ ਅਤੇ ਮੁਲਾਜਮਾ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਡਿਜੀਟਲ ਪਹਿਲ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਜਨਗਣਨਾ ਪ੍ਰਕਿਰਿਆ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।