ਅੰਤਰਰਾਸ਼ਟਰੀ ਦਿਵਸ ਭੁਚਾਲ ਪੀੜਤਾਂ ਦੀ ਯਾਦ ਵਿਚ ਕੈਂਪ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਬਟਾਲਾ, 5 ਮਈ
ਸਥਾਨਕ ਸਿਵਲ ਡਿਫੈਂਸ ਵਲੋਂ ਸਕੂਲ ਸੇਫਟੀ ਤਹਿਤ ਡਾ. ਐਮ.ਆਰ.ਐਸ. ਭੱਲਾ ਡੀ.ਏ.ਵੀ. ਸਕੂਲ, ਕਿਲ੍ਹਾ ਮੰਡੀ, ਬਟਾਲਾ ਵਿਖੇ 465ਵਾਂ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦਾ ਵਿਸ਼ਾ “ਅੰਤਰਰਾਸ਼ਟਰੀ ਦਿਵਸ ਭੁਚਾਲ ਪੀੜਤਾਂ ਨੂੰ ਯਾਦ ਕਰਨਾ” ਸੀ।
ਇਸ ਮੌਕੇ ਪ੍ਰਿੰਸੀਪਲ ਰਿਚਾ ਮਹਾਜਨ, ਅਮਨਦੀਪ ਕਾਲੀਆ, ਪ੍ਰਮਜੀਤ ਕੌਰ, ਸ਼ਾਕਸ਼ੀ ਮਹਾਜਨ, ਸੀਡੀ ਵਲੰਟੀਅਰ ਮਨਿੰਦਰ ਕੌਰ, ਗੁਰਭੇਜ ਸਿੰਘ, ਗੁਰਪੀ੍ਰਤ ਸਿੰਘ, ਪੋਸਟ ਵਾਰਡਨ ਹਰਬਖਸ਼ ਸਿੰਘ ਦੇ ਨਾਲ ਵਿਦਿਆਰਥੀਆਂ ਹਾਜ਼ਰ ਸਨ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਇਹ ਦਿਨ ਸੰਯੁਕਤ ਰਾਸ਼ਟਰ ਦੁਆਰਾ 2025 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਹਰ ਸਾਲ 29 ਅਪ੍ਰੈਲ ਨੂੰ ਜਾਗਰੂਕਤਾ ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਮਕਸਦ ਭੁਚਾਲ ਮੌਕੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨਾ ਹੈ ਤੇ ਭੁਚਾਲ ਪੀੜਤਾਂ ਦੀ ਸਿਹਤਯਾਬੀ ਦੀ ਕਾਮਨਾ ਕਰਨਾ।
ਉਨ੍ਹਾਂ ਅੱਗੇ ਕਿਹਾ ਕਿ ਭੁਚਾਲ ਬਿਨਾਂ ਕਿਸੇ ਚੇਤਾਵਨੀ ਦੇ ਆਉਂਦੇ ਹਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਕੁਦਰਤੀ ਆਫ਼ਤਾਂ ਵਿੱਚੋਂ ਇੱਕ ਹਨ। ਪਿਛਲੇ ਦੋ ਦਹਾਕਿਆਂ ਵਿੱਚ, ਸੁਨਾਮੀ ਦੇ ਨਾਲ, ਕੁਦਰਤੀ ਆਫ਼ਤਾਂ ਕਾਰਨ ਲਗਭਗ 60% ਮੌਤਾਂ ਹੋਈਆਂ ਹਨ। ਪਹਿਲਾਂ ਤਿਆਰੀ ਕਰਕੇ ਇਸ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਜਿਵੇਂ ਹੀ ਤੁਸੀਂ ਭੁਚਾਲ ਦਾ ਖ਼ਤਰਾ ਮਹਿਸੂਸ ਕਰਦੇ ਹੋ, ਤਾਂ ਆਪਣੇ ਆਪ ਨੂੰ ਬਚਾਉਣ ਲਈ ਇੱਕ ਮਜ਼ਬੂਤ ਮੇਜ਼, ਕੁਰਸੀ ਜਾਂ ਹੋਰ ਕਿਸੇ ਮਜਬੂਤ ਹੇਠਾਂ ਬੈਠੋ। ਜਦੋਂ ਭੁਚਾਲ ਆਉਂਦਾ ਹੈ ਤਾਂ ਸਾਨੂੰ ਇੱਕ ਜਗ੍ਹਾ 'ਤੇ ਰਹਿ ਕੇ ਆਪਣੀ ਰੱਖਿਆ ਕਰਨੀ ਚਾਹੀਦੀ ਹੈ, ਨਾ ਕਿ ਭੱਜ ਦੌੜ ਕਰੋ। ਇਸੇ ਸਬੰਧੀ ਡਰਿਲ ਵੀ ਕਰਵਾਈ ਗਈ। ਖਿੜਕੀਆਂ ਅਤੇ ਅਲਮਾਰੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਉਪਰ ਡਿਗ ਸਕਦੀਆਂ ਹਨ। ਜੇਕਰ ਤੁਸੀਂ ਵਹੀਕਲ ਚਲਾ ਰਹੇ ਹੋ ਉਸ ਸਮੇਂ ਤੁਹਾਨੂੰ ਭੁਚਾਲ ਦੇ ਝਟਕੇ ਮਹਿਸੂਸ ਹੋਣ ਲੱਗਦੇ ਹਨ, ਤਾਂ ਅਜਿਹੀ ਸਥਿਤੀ ਵਿੱਚ, ਸਾਨੂੰ ਵਹੀਕਲ ਨੂੰ ਇੱਕ ਸੁਰੱਖਿਅਤ ਜਗ੍ਹਾ 'ਤੇ ਰੁਕਣਾ ਚਾਹੀਦਾ ਹੈ ਅਤੇ ਤੁਰੰਤ ਕਿਸੇ ਖੁੱਲ੍ਹੇ ਮੈਦਾਨ ਵਿੱਚ ਬੈਠਣਾ ਚਾਹੀਦਾ ਹੈ, ਜਿਥੇ ਖੰਭੇ, ਟਾਵਰ, ਪੁਲ, ਵੱਡੇ ਰੁੱਖ, ਵੱਡੀਆ ਇਮਾਰਤਾਂ ਆਦਿ ਤੋਂ ਦੂਰ ਰਹੋ, ਉਦੋਂ ਤੱਕ ਭੁਚਾਲ ਦੇ ਝਟਕੇ ਨਹੀਂ ਰੁਕਦੇ।
ਸੀਡੀ ਵਲੰਟੀਅਰ ਮਨਿੰਦਰ ਕੌਰ ਭੁਚਾਲ ਸੁਰੱਖਿਆ ਸਬੰਧੀ ਵਿਦਿਆਰਥੀਆਂ ਵਲੋ ਕੀਤੇ ਗਏ ਸਵਾਲਾਂ ਦੇ ਜਵਾਬ ਦੋਰਾਨ ਦਸਿਆ ਕਿ ਜਿਆਦਾ ਹੰਗਾਮੀ ਸਥਿਤੀ ਵਿਚ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਵਲੰਟੀਅਰ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
ਆਖਰ ਵਿਚ ਪ੍ਰਿੰਸੀਪਲ ਰਿਚਾ ਮਹਾਜਨ ਵਲੋ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਨਾਗਰਿਕ ਨੂੰ ਖਾਸਕਰ ਬੱਚਿਆਂ ਨੂੰ ਆਫਤਾਂ ਮੌਕੇ ਸੁਰੱਖਿਆਂ ਪ੍ਰਤੀ ਜਾਗਰੂਕ ਹੋਣਾ ਜਰੂਰੀ ਹੈ।