ਅਕਾਲੀ ਆਗੂ ਬਰਾੜ ਨੂੰ ਸਦਮਾ, ਭੈਣ ਦਾ ਦੇਹਾਂਤ
ਪੰਜਗਰਾਈਂ ਕਲਾਂ ,16 ਅਪ੍ਰੈਲ (ਸੁਖਜਿੰਦਰ ਸਿੰਘ ਪੰਜਗਰਾਈ): ਪੰਜਗਰਾਈਂ ਕਲਾਂ ਦੇ ਸਾਬਕਾ ਸਰਪੰਚ ਤੇ ਮਾਰਕੀਟ ਕਮੇਟੀ ਕੋਟਕਪੂਰਾ ਦੇ ਸਾਬਕਾ ਚੇਅਰਮੈਨ ਸਵ: ਨਛੱਤਰ ਸਿੰਘ ਬਰਾੜ ਦੇ ਸਪੁੱਤਰ ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਬਰਾੜ ਕੈਨੇਡਾ ਅਤੇ ਸਮਾਜ ਸੇਵੀ ਮੋਹਨ ਸਿੰਘ ਬਰਾੜ (ਕੈਨੇਡਾ) ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਬਲਵਿੰਦਰ ਕੌਰ ਸੇਖੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਦੁੱਖ ਦੀ ਘੜੀ 'ਚ ਆਪਣੇ ਪਿੰਡ ਪੁੱਜੇ ਸਤਨਾਮ ਸਿੰਘ ਬਰਾੜ ਅਤੇ ਮੋਹਨ ਸਿੰਘ ਬਰਾੜ ਨਾਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ , ਜ਼ਿਲ੍ਹਾ ਪ੍ਰਧਾਨ (ਐਸ.ਸੀ. ਵਿੰਗ) ਸੁਖਵਿੰਦਰ ਸਿੰਘ ਕੋਟ ਸੁਖੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਲਾਲੀ ਬਾਦਲ,ਸਰਕਲ ਪ੍ਰਧਾਨ ਮਨਦੀਪ ਸਿੰਘ ਰੂਬੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਕੌਰ ਪੰਜਗਰਾਈਂ, ਸਾਬਕਾ ਬਲਾਕ ਸੰਮਤੀ ਮੈਂਬਰ ਮੈਂਗਲ ਸਿੰਘ ਬਰਾੜ ਢਿੱਲਵਾਂ, ਸਾਬਕਾ ਬਲਾਕ ਸੰਮਤੀ ਮੈਂਬਰ ਦਲ ਸਿੰਘ ਬਰਾੜ,ਪੰਚ ਬਰਜਿੰਦਰ ਸਿੰਘ ਮਾਹਕਾ, ਸ਼ਿਵਰਾਜ ਸਿੰਘ ਗਿੱਲ, ਹਰਦੀਪ ਸਿੰਘ ਬਰਾੜ ਮੰਤਰੀ,ਸਾਬਕਾ ਬਲਾਕ ਸੰਮਤੀ ਮੈਂਬਰ ਬਲਵਿੰਦਰ ਕੌਰ ਬਰਾੜ, ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਬਰਾੜ, ਅਮਰਜੀਤ ਸਿੰਘ ਜੀਤਾ ਮਾੜੀ ਵਾਲਾ,ਡਾ.ਕਰਮ ਸਿੰਘ ਢਿੱਲਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਇਜ਼ਹਾਰ ਕੀਤਾ।