ਅਮਰਨਾਥ ਯਾਤਰਾ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸਾਹ ਸ਼ਰਧਾਲੂਆਂ ਦੀਆਂ ਸਵੇਰ ਤੋਂ ਹੀ ਬੈਂਕ ਵਿੱਚ ਲੱਗੀਆਂ ਲੰਬੀਆਂ ਲਾਈਨਾਂ
ਰੋਹਿਤ ਗੁਪਤਾ
ਗੁਰਦਾਸਪੁਰ :ਸ਼੍ਰੀ ਅਮਰਨਾਥ ਯਾਤਰਾ ਦੇ ਲਈ ਅੱਜ ਤੋਂ ਰਿਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿਸ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਵਿੱਚ ਬੈਂਕਾਂ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਦੇਖੀਆਂ ਹੈਗੀਆਂ ਗੱਲਬਾਤ ਕਰਦੇ ਹੋਏ ਬੈਂਕ ਮੈਨੇਜਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਸ਼ਰਧਾਲੂਆਂ ਦੇ ਵਿੱਚ ਪੂਰਾ ਉਤਸਾਹ ਸੀ ਅਤੇ ਸਵੇਰ ਤੋਂ ਹੀ ਬੈਂਕ ਕੋਲਨ ਤੋਂ ਪਹਿਲਾਂ ਹੀ ਉਹ ਇੰਤਜ਼ਾਰ ਕਰ ਰਹੇ ਸੀ।।
ਉੱਥੇ ਹੀ ਸ਼ਰਧਾਲੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਹਰ ਸਾਲ ਇਸ ਯਾਤਰਾ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਬਾਬਾ ਬਰਫਾਨੀ ਦੇ ਦਰਸ਼ਨ ਦੇ ਲਈ ਪੂਰਾ ਸਾਲ ਇੰਤਜ਼ਾਰ ਦੇ ਮਗਰੋਂ ਇਹਦੇ ਨਾਂ ਦਾ ਹੈ ਅਤੇ ਰਜਿਸਟਰੇਸ਼ਨ ਖਾਸ ਤੌਰ ਤੇ ਪਹਿਲੇ ਦਿਨਾਂ ਦੀ ਹੀ ਕਰਵਾਈ ਜਾਂਦੀ ਹੈ ਤਾਂ ਕਿ ਸਭ ਤੋਂ ਪਹਿਲੇ ਉਹ ਦਰਸ਼ਨ ਕਰ ਸਕਣ ਸ਼ਰਧਾਲੂਆਂ ਚ ਪੂਰਾ ਉਤਸਾਹ ਦੇਖਣ ਨੂੰ ਮਿਲਿਆ ਇਹੀ ਯਾਤਰਾ 3 ਜੁਲਾਈ ਤੋਂ ਸ਼ੁਰੂ ਸ਼ੁਰੂ ਹੋਵੇਗੀ।
ਪਹਿਲਾ ਜੱਥਾਤ ਜੁਲਾਈ ਨੂੰ ਬਾਬਾ ਅਮਰਨਾਥ ਬਰਵਾਣੀ ਤੇ ਦਰਸ਼ਨਾਂ ਦੇ ਲਈ ਜਾਏਗਾ। ਯਾਤਰਾ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਵੀ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ। ਪਹਿਲਗਾਮ ਦੇ ਵਿੱਚ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਲਗਾਤਾਰ ਸੁਰੱਖਿਆ ਦੇ ਕੜੇ ਪ੍ਰਬੰਧ ਜੰਮੂ ਕਸ਼ਮੀਰ ਦੇ ਵਿੱਚ ਕੀਤੇ ਗਏ ਹਨ ਤੇ ਯਾਤਰਾ ਨੂੰ ਲੈ ਕੇ ਖਾਸ ਤੌਰ ਤੇ ਹੋਰ ਵੱਧ ਸੁਰੱਖਿਆ ਬਲ ਜੰਮੂ ਕਸ਼ਮੀਰ ਦੇ ਵਿੱਚ ਤੈਨਾਤ ਕੀਤੇ ਗਏ।