ਗ੍ਰਾਮ ਸਭਾ ਡਿੱਖ ਵੱਲੋਂ ਪਾਣੀ ਬਚਾਓ ਭਵਿੱਖ ਬਚਾਓ ਸਕੀਮ ਤਹਿਤ ਪਾਣੀ ਬਚਾਉਣ ਦਾ ਫੈਸਲਾ
ਅਸ਼ੋਕ ਵਰਮਾ
ਰਾਮਪੁਰਾ ਫੂਲ, 10 ਜਨਵਰੀ 2026 : ਗ੍ਰਾਮ ਪੰਚਾਇਤ ਡਿੱਖ ਨੇ ਸਾਉਣੀ ਰੁੱਤ ਦੇ ਬੁਲਾਏ ਗਏ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਨਵੇ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਖਰੜ੍ਹਾ ਤਿਆਰ ਕੀਤਾ ਤੇ ਉਥੇ ਹੀ ਪਿੰਡ ਦੀ ਬਿਹਤਰੀ ਲਈ ਇਤਿਹਾਸਕ ਫੈਸਲੇ ਲਏ ਗਏ | ਗੁਰਦੀਪ ਸਿੰਘ ਸਰਪੰਚ ਦੀ ਅਗਵਾਈ ਵਿੱਚ ਗ੍ਰਾਮ ਸਭਾ ਦੇ ਮੈਬਰਾਂ ਨੇ ਮਗਨਰੇਗਾ ਦੀ ਮਜਬੂਤੀ ਅਤੇ ਮੁੜ ਬਹਾਲੀ ਲਈ ਮਤਾ ਪਾਸ ਕੀਤਾ ਗਿਆ | ਮਗਨਰੇਗਾ ਮਜਦੂਰਾਂ ਦੇ ਰੁਜਗਾਰ ਦੇ ਹੱਕ ਵਿੱਚ ਨਿਤਰਨ ਵਾਲੀ ਦੂਜੀ ਪੰਚਾਇਤ ਬਨਣ ਦਾ ਪਿੰਡ ਡਿੱਖ ਨੂੰ ਸੁਭਾਗ ਹਾਸਲ ਹੋਇਆ ਹੈ । ਸਰਪੰਚ ਗੁਰਦੀਪ ਸਿੰਘ ਨੇ ਪਾਣੀ ਬਚਾਉਣ ਤੇ ਸਿੱਖਿਆ ਦੀ ਮਜਬੂਤੀ ਲਈ ਅਹਿਮ ਫੈਸਲੇ ਲੈਦਿਆ ਪਾਣੀ ਬਚਾਓ ਭਵਿੱਖ ਬਚਾਓ ਮੁਹਿੰਮ ਤਹਿਤ ਪਿੰਡ ਦੀਆਂ ਟੂਟੀਆਂ ਦੇ ਗੇਟਬਾਲ ਮੁਫਤ ਵਿੱਚ ਲਾਉਣ ਦਾ ਤੁਹੱਈਆਂ ਕੀਤਾ ਜਾਵੇਗਾ ਤਾਂ ਕਿ ਪਾਣੀ ਦੀ ਹੋ ਰਹੀ ਬਰਬਾਦੀ ਨੂੰ ਰੋਕਿਆ ਜਾ ਸਕੇ | ਇਹ ਵੀ ਫੈਸਲਾ ਹੋਇਆ ਕਿ ਲਾਇਬਰੇਰੀ ਚ ਵੱਧ ਕਿਤਾਬਾਂ ਪੜ੍ਹਨ ਵਾਲੇ ਨੌਜਵਾਨਾਂ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ |
ਆਮ ਇਜਲਾਸ ਦੇ ਵਿਸ਼ੇਸ਼ ਮਹਿਮਾਨ ਡਾ: ਰੂਪ ਸਿੰਘ ਨੇ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਪੰਚਾਇਤ ਦੀ ਸ਼ਲਾਘਾ ਕਰਦਿਆ ਕਿਹਾ ਪੰਚਾਇਤ ਨੇ ਨਵੀਆਂ ਪਿਰਤਾਂ ਪਾ ਕੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ | ਉਨਾਂ ਪਿੰਡ ਦੀ ਭਲਾਈ ਲਈ ਹਰ ਤਰਾਂ ਦਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ | ਆਮ ਇਜਲਾਸ ਦੋਰਾਨ ਪੰਚਾਇਤ ਸਕੱਤਰ ਜਸਪ੍ਰੀਤ ਸਿੰਘ ਨੇ ਨਵੇ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦਾ 94 ਲੱਖ ਰੁਪਏ ਵਾਲਾ ਖਰੜ੍ਹਾ ਗ੍ਰਾਮ ਸਭਾ ਦੇ ਮੈਬਰਾਂ ਨੂੰ ਪੜ੍ਹਕੇ ਸੁਣਾਇਆਂ ਤੇ ਸਭਾ ਦੇ ਮੈਬਰਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ |
ਸਰਪੰਚ ਗੁਰਦੀਪ ਸਿੰਘ ਨੇ ਇੱਕ ਸਾਲ ਦੀਆਂ ਪ੍ਰਾਪਤੀਆ ਦੇ ਵੇਰਵੇ ਪਿੰਡ ਵਾਸੀਆਂ ਨੂੰ ਪੜ੍ਹਕੇ ਸੁਣਾਏ | ਉਨਾਂ ਕਿਹਾ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਨਗਰ ਦੇ ਲੌਕਾ ਦਾ ਸਾਥ ਬਹੁਤ ਜਰੂਰੀ ਹੈ | ਨੋਜਵਾਨਾਂ ਦੇ ਖੇਡਣ ਲਈ ਖੇਡ ਮੈਦਾਨ ਕਮਿਊਨਿਟੀ ਸੈਟਰ ਗਲੀਆਂ ਨਾਲੀਆਂ ਧਰਮਸਾਲਾਵਾਂ ਸੜਕ ਦੇ ਨਾਲ ਇੰਟਰਲੋਕਿੰਗ ਟਾਇਲਾਂ ਵਾਟਰ ਸਪਲਾਈ ਪਾਇਪ ਲਾਇਨ ਪਾਉਣਾ ਦੇ ਮਤੇ ਪਾਸ ਕੀਤੇ ਗਏ | ਪਰਮਜੀਤ ਸਿੰਘ ਭੁੱਲਰ ਵੀ ਡੀ ੳ ਨੇ ਟਿਕਾਊ ਵਿਕਾਸ ਦੇ ਟੀਚਿਆਂ ਦੀ ਜਾਣਕਾਰੀ ਦਿੱਤੀ | ਅਧਿਆਪਕ ਸੁਰਿੰਦਰ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਵਾਰੇ ਗ੍ਰਾਮ ਸਭਾ ਦੇ ਮੈਬਰਾਂ ਨੂੰ ਜਾਣੂ ਕਰਵਾਇਆ |
ਆਮ ਇਜਲਾਸ ਵਿੱਚ ਸਰਕਾਰੀ ਸਕੂਲ ਚੋ ਪੜਾਈ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਵਿਸੇਸ ਸਨਮਾਨ ਕੀਤਾ ਗਿਆ | ਇਸ ਤੋ ਇਲਾਵਾ ਪਿੰਡ ਦੇ ਸਭ ਤੋ ਵੱਡੀ ਉਮਰ ਦੇ ਬਜੁਰਗਾਂ ਮੁਖਤਿਆਰ ਸਿੰਘ (95 ਸਾਲ) ਤੇ ਮਾਤਾ ਸੁਰਜੀਤ ਕੌਰ (103 ਸਾਲ ) ਦਾ ਸਨਮਾਨ ਕੀਤਾ ਗਿਆ ਅਤੇ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ | ਸਟੇਜ ਦਾ ਸੰਚਾਲਨ ਮੁੱਖ ਅਧਿਆਪਕ ਜਗਸੀਰ ਸਿੰਘ ਢੱਡੇ ਨੇ ਕੀਤਾ | ਇਸ ਮੌਕੇ ਡਾ: ਦਰਸ਼ਨ ਸਿੰਘ ਵੈਟਨਰੀ ਅਫਸਰ ਗੁਰਕੀਰਤ ਸਿੰਘ ਨਹਿਰੀ ਪਟਵਾਰੀ ਹਰਵਿੰਦਰ ਸਿੰਘ ਪਾਵਰਕੌਮ ਦੇ ਅਮਨਦੀਪ ਸਿੰਘ, ਗੁਰਸੇਵਕ ਸਿੰਘ ਪੰਚ, ਅਵਤਾਰ ਸਿੰਘ, ਦਰਸ਼ਨ ਸਿੰਘ , ਰਮਨਦੀਪ ਕੌਰ, ਹਰਵਿੰਦਰਪਾਲ ਕੌਰ ,ਸਿਮਰਜੀਤ ਕੌਰ ਅਤੇ ਰਾੜਾ ਸਿੰਘ ਹਾਜ਼ਰ ਸਨ |