ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ
ਬਾਬੂਸ਼ਾਹੀ ਬਿਓਰੋ
ਲੁਧਿਆਣਾ,24 ਅਕਤੂਬਰ 2025- ਅਮਰਜੀਤ ਸਿੰਘ ਭੁਰਜੀ ਅਤੇ ਅਰਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਗਿਆਸਪੁਰਾ ਵਿਖੇ ਹਰ ਸਾਲ ਵਾਂਗ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਾਰੀਗਰਾਂ ਵੱਲੋਂ ਫੈਕਟਰੀ ’ਚ ਮਸ਼ੀਨਾਂ ਅਤੇ ਔਜ਼ਾਰਾਂ ਦੀ ਪੂਜਾ ਕੀਤੀ ਗਈ। ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਸਾਰੀ ਦੁਨੀਆ ਬਾਬਾ ਜੀ ਨੂੰ ਆਪਣਾ ਇਸ਼ਟ ਮੰਨਦੀ ਹੈ। ਇਸ ਦਿਨ ਸਾਰੇ ਔਜ਼ਾਰਾਂ ਨੂੰ ਦੁੱਧ ਨਾਲ ਇਸ਼ਨਾਨ ਕਰਵਾ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਜਗਤ ਗੁਰੂ ਤੋਂ ਅਸੀਸਾਂ ਮੰਗੀਆਂ ਜਾਂਦੀਆ ਕਿ ਨਵੇਂ ਯੁੱਗ ਦੇ ਹਿਸਾਬ ਨਾਲ ਚੱਲਣ ਦੀ ਸ਼ਕਤੀ ਮਿਲੇ ਤਾਂ ਕਿ ਕਾਮਯਾਬੀ ਦੀਆਂ ਮੰਜ਼ਿਲਾਂ ਛੂਹੀਆਂ ਜਾ ਸਕਣ।
ਇਸ ਮੌਕੇ ਜਿਥੇ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਨਾਲ ਕਾਰੋਬਾਰ ਦੀ ਤਰੱਕੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਸਮੂਹ ਕਿਰਤੀਆਂ ਨੂੰ ਬਾਬਾ ਵਿਸ਼ਵਕਰਮਾ ਦਿਵਸ ਦੀ ਮੁਬਾਰਕਬਾਦ ਦਿੰਦੇ ਹੋਏ ਅਰਮਜੀਤ ਸਿੰਘ ਭੁਰਜੀ ਅਤੇ ਅਰਵਿੰਦਰ ਸਿੰਘ ਲਾਡੀ ਨੇ ਇਸ ਦਿਨ ਦੀ ਮਹੱਤਤਾ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਗਵਾਨ ਵਿਸਵਕਰਮਾ ਦੇ ਦਿਖਾਏ ਰਾਹ ’ਤੇ ਚੱਲਦੇ ਹੋਏ ਵਿਸ਼ਵਕਰਮਾ ਭਾਈਚਾਰੇ ਨੇ ਸੱਚੀ-ਸੁੱਚੀ ਕਿਰਤ ਕਰਦਿਆਂ ਭਾਰਤ ਤੇ ਪੰਜਾਬ ਸਮੇਤ ਵਿਸ਼ਵ ਦੇ ਵੱਖ-ਵੱਖ ਖੇਤਰਾਂ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸ ਮੌਕੇ ਹਰਦੀਪ ਸਿੰਘ, ਸਵਰਨ ਸਿੰਘ, ਬਲਦੇਵ ਸਿੰਘ, ਮਨਵਰ ਸਿੰਘ, ਸਤਵਿੰਦਰ ਸਿੰਘ, ਬਲਵੰਤ ਸਿੰਘ ਸੈਣੀ, ਤਜਿੰਦਰ ਸਿੰਘ, ਇਸ਼ਰ ਸਿੰਘ, ਪਿਆਰਾ ਸਿੰਘ ਹਿਸਾਰ, ਮਨਿੰਦਰ ਕੌਰ, ਸੁਖਵੀਤ ਕੌਰ, ਨਵਜੋਤ ਭੁਰਜੀ, ਨਿਰਮਲ ਭੁਰਜੀ, ਮਨਜੀਤ ਕੌਰ ਰੋਪੜ, ਤਨਵੀਰ ਸੈਣੀ, ਆਤਮਾ ਕੌਰ, ਰਾਜਦੀਪ ਕੌਰ, ਰੁਪਿੰਦਰ ਕੌਰ ਅਤੇ ਸਵਰਨ ਪਾਲ ਸਿੰਘ ਹਾਜਰ ਸਨ।