ਦੀਵਾਲੀ ਦੀ ਰਾਤ ਡਾਕਟਰ ਦੇ ਘਰ ਪਟਾਕਿਆਂ ਕਾਰਨ ਲੱਗੀ ਗੱਡੀ ਨੂੰ ਅੱਗ
ਪੀੜਤ ਡਾਕਟਰ ਨੇ ਕੀਤੀ ਮੁਆਵਜੇ ਦੀ ਮੰਗ
ਬਲਜੀਤ ਸਿੰਘ
ਤਰਨ ਤਾਰਨ , 22 ਅਕਤੂਬਰ 2025- ਕਸਬਾ ਪੱਟੀ ਗਈ ਗੁਰੂ ਨਾਨਕ ਕਲੋਨੀ ਵਿਖੇ ਦੇਰ ਰਾਤ ਦਿਵਾਲੀ ਵਾਲੇ ਦਿਨ ਡਾਕਟਰ ਦੇ ਘਰ ਖੜੀ ਟਵਾਟਾ ਦੀ ਗੱਡੀ ਨੂੰ ਪਟਾਕਿਆਂ ਕਾਰਨ ਅੱਗ ਲੱਗ ਗਈ ਜਿਸ ਕਾਰਨ ਇਹ ਗੱਡੀ ਸੜ ਕੇ ਸੁਆਹ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੱਡੀ ਦੇ ਮਾਲਕ ਡਾਕਟਰ ਅਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ 12 ਵਜੇ ਦੇ ਕਰੀਬ ਆਤਿਸ਼ਬਾਜੀ ਚੱਲ ਰਹੀ ਸੀ ਤਾਂ ਇਸ ਦੌਰਾਨ ਕੁਝ ਪਟਾਕੇ ਗੱਡੀ ਦੇ ਉੱਪਰ ਆਣ ਕੇ ਡਿੱਗ ਪਏ ਜਿਸ ਕਾਰਨ ਗੱਡੀ ਨੂੰ ਬੁਰੀ ਤਰਹਾਂ ਨਾਲ ਅੱਗ ਲੱਗ ਗਈ।
ਅੱਗ ਉਪਰ ਲੋਕਾਂ ਵੱਲੋਂ ਬੜੀ ਹੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ ਉਥੇ ਹੀ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਫਾਈਬਰ ਗਰੇਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਗਿਆ ਸੀ ਪਰ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹ ਭਿੱਖੀ ਵਿੰਡ ਗਏ ਹੋਏ ਹਨ ਉਹ ਨਹੀਂ ਆ ਸਕਦੇ।
ਉਥੇ ਹੀ ਡਾਕਟਰ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗੱਡੀ ਦਾ ਮੁਆਵਜਾ ਉਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਗੱਡੀ ਦੀ ਕੀਮਤ 18 ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ।