ਇਕੋ ਪਰਿਵਾਰ ਖਿਲਾਫ 36 ਨਸ਼ਾ ਵਿਰੋਧੀ ਐਕਟ ਦੇ ਮਾਮਲੇ ਸਨ ਦਰਜ- ਪੁਲਿਸ ਨੇ ਘਰ 'ਤੇ ਚਲਾਇਆ ਪੀਲਾ ਪੰਜਾ
ਰੋਹਿਤ ਗੁਪਤਾ
ਗੁਰਦਾਸਪੁਰ : ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜਿੱਥੇ ਪੰਜਾਬ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਹੈ ਉਸੇ ਮੁਹਿੰਮ ਦੇ ਤਹਿਤ ਹੀ ਅੱਜ ਦੀਨਾਨਗਰ ਦੇ ਪਿੰਡ ਡੀਡਾ ਸਾਸੀਆਂ ਵਿਖੇ ਇਕ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਵਿਅਕਤੀ ਵੱਲੋਂ ਨਹਿਰੀ ਵਿਭਾਗ ਦੀ ਜਮੀਨ ਤੇ ਨਜਾਇਜ਼ ਕਬਜ਼ੇ ਕਰਕੇ ਬਣਾਏ ਗਏ ਘਰ ਨੂੰ ਪੁਲਿਸ ਵੱਲੋਂ ਪੀਲੇ ਪੰਜਾ ਫੇਰ ਕੇ ਢਹਿ ਢੇਰੀ ਕਰ ਦਿੱਤਾ ਗਿਆ ਹੈ । ਜਾਣਕਾਰੀ ਅਨੁਸਾਰ ਇਸ ਪਰਿਵਾਰ ਦੇ ਕਈ ਮੈਂਬਰ ਅਤੇ ਭੁੱਲ 36 ਨਸ਼ਾ ਵਿਰੋਧੀ ਟਰੈਕਟਰ ਦੇ ਤਹਿਤ ਮਾਮਲੇ ਦਰਜ ਹਨ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਐਸਪੀ ਡੀਕੇ ਚੋਧਰੀ ਨੇ ਦੱਸਿਆ ਕਿ ਗੁਰਦੀਪ ਲਾਲ ਉਰਫ ਪੱਪੂ ਕੱਲੇ ਦੇ ਖਿਲਾਫ ਸੱਤ ਮੁਕਦਮੇ ਨਸ਼ੇ ਦੇ ਦਰਜ ਹਨ ਅਤੇ ਬਾਕੀ ਕਈ ਪਰਿਵਾਰਕ ਮੈਂਬਰਾਂ ਦੇ ਮਿਲਾ ਕੇ ਕੁੱਲ 36 ਮੁਕਦਮੇ ਨਸ਼ੇ ਦੇ ਦਰਜ ਹਨ ਅਤੇ ਇਹਨਾਂ ਵੱਲੋਂ ਨਹਿਰੀ ਵਿਭਾਗ ਦੀ ਨਜਾਇਜ਼ ਜਮੀਨ ਤੇ ਆਪਣਾ ਘਰ ਬਣਾਇਆ ਹੋਇਆ ਸੀ। ਅੱਜ ਨਹਿਰੀ ਵਿਭਾਗ ਵੱਲੋਂ ਇਹਨਾਂ ਦੇ ਘਰ ਨੂੰ ਢਾਹ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਹਨਾਂ ਦੇ ਖਿਲਾਫ ਪੂਰੀ ਸਖਤੀ ਨਾਲ ਸਿਕੰਜਾ ਕੱਸਿਆ ਜਾਵੇਗਾ ਤੇ ਇਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਲਗਾਤਾਰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ।