ਸਪੈਸ਼ਲ ਡੀ.ਜੀ.ਪੀ. ਪੰਜਾਬ ਹੋਮਗਾਰਡਜ ਵੱਲੋਂ ਨੰਬਰ 2 ਬਟਾਲੀਅਨ ਦਾ ਦੌਰਾ
ਰੋਹਿਤ ਗੁਪਤਾ
ਬਟਾਲਾ, 23 ਅਕਤੂਬਰ ਸਥਾਨਕ ਹੈੱਡ ਕੁਆਰਟਰ ਨੰਬਰ 2 ਬਟਾਲੀਅਨ ਪੰਜਾਬ ਹੋਮ ਗਾਰਡਜ਼ ਵਿਖੇ ਸੰਜੀਵ ਕੁਮਾਰ ਕਾਲੜਾ ਆਈ.ਪੀ.ਐਸ. ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ-ਕਮ-ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਚੰਡੀਗੜ੍ਹ ਵਿਸ਼ੇਸ਼ ਤੌਰ 'ਤੇ ਪਹੁੰਚਣ ਮੌਕੇ ਸਾਦੇ ਤੇ ਪ੍ਰਭਾਵੀ ਸਮਾਰੋਹ ਦਾ ਕਰਵਾਇਆ ਗਿਆ। ਇਸ ਮੌਕੇ ਐਸ.ਐਸ.ਪੀ ਸੁਹੇਲ ਕਾਸਿਮ ਮੀਰ, ਬਟਾਲੀਅਨ ਕਮਾਂਡਰ ਮਨਪ੍ਰੀਤ ਸਿੰਘ ਰੰਧਾਵਾ (ਰਾਸ਼ਟਰਪਤੀ ਅਵਾਰਡੀ-2) ਜ਼ਿਲਾ ਕਮਾਂਡਰ ਰਵੇਲ ਸਿੰਘ ਰੰਧਾਵਾ (ਰਾਸ਼ਟਰਪਤੀ ਅਵਾਰਡੀ) ਅਤੇ ਸੰਜੀਵ ਕੁਮਾਰ ਡੀਐਸਪੀ ਸਿਟੀ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਦੇ ਹੋਏ ਜੀ ਆਇਆ ਕਿਹਾ।
ਉਪਰੰਤ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ । ਕੰਪਨੀ ਕਮਾਂਡਰ ਦੀ ਅਗਵਾਈ ਵਿੱਚ ਜਵਾਨਾਂ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ ਤੇ ਬਟਾਲੀਅਨ ਦੇ ਸਟਾਫ/ਜਵਾਨਾਂ ਨਾਲ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਸਟਾਫ ਜਵਾਨਾਂ ਨਾਲ ਇੱਕ ਯਾਦਗਰੀ ਤਸਵੀਰ ਖਿਚਵਾਈ ਤੇ ਸਮੂਹ ਸਟਾਫ ਵੱਲੋਂ ਸਨਮਾਨ ਚਿੰਨ ਮੈਮੰਟੋ ਤੇ ਯਾਦਗਿਰੀ ਤਸਵੀਰ ਭੇਟ ਕੀਤੀ। ਉਹਨਾਂ ਵਲੋਂ ਜਵਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਆਖਰ ਵਿੱਚ ਉਨਾਂ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਇੱਕ ਯਾਦਗਿਰੀ ਬੂਟਾ ਲਗਾਇਆ ਗਿਆ।
ਇਸ ਮੌਕੇ ਸਟਾਫ ਅਫਸਰ ਜਤਿੰਦਰ ਸਿੰਘ ਰੰਧਾਵਾ ਤੇ ਨਵਜੀਤ ਸਿੰਘ ਕੰਵਲਜੀਤ ਸਿੰਘ, ਜਗਰੂਪਪ੍ਰੀਤ ਸਿੰਘ ਸਾਰੇ ਕੰਪਨੀ ਕਮਾਂਡਰ, ਮਨਜੀਤ ਸਿੰਘ, ਰਾਜ ਸਿੰਘ, ਇੰਦਰਜੀਤ ਸਿੰਘ, ਪ੍ਰਿੰਸ ਕੁਮਾਰ, ਇੰਦਰਜੀਤ ਸਿੰਘ ਸਨਪ੍ਰੀਤ ਸਿੰਘ, ਦਵਿੰਦਰ ਸਿੰਘ, ਸੁਖਜੀਤ ਕੌਰ ਸਾਰੇ ਪ/ਕਮਾਂਡਰ, ਗੁਰਪ੍ਰੀਤ ਸਿੰਘ ਰੰਧਾਵਾ ਤੇ ਸਮੂਹ ਸਟਾਫ ਦੇ ਨਾਲ ਹਰਬਖਸ਼ ਸਿੰਘ ਪੋਸਟ ਵਾਰਡਨ ਸਿਵਲ ਡਿਫੈਂਸ ਬਟਾਲਾ ਆਦਿ ਮੌਜੂਦ ਸਨ।