ਸਿੱਖਿਆ ਅਧਿਕਾਰੀਆਂ ਨੇ ਕੀਤੀ ਸਕੂਲ ਖੇਡਾਂ ਦੀ ਸਮੀਖਿਆ - ਕਿਹਾ ਸਾਰੇ ਪ੍ਰਬੰਧ ਮੁਕੰਮਲ
ਕਬੱਡੀ ਟੂਰਨਾਮੈਂਟ 13 ਅਕਤੂਬਰ ਅਤੇ ਬੈਡਮਿੰਟਨ ਟੂਰਨਾਮੈਂਟ 16 ਅਕਤੂਬਰ ਤੋਂ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ,12 ਅਕਤੂਬਰ,2025
ਪੰਜਾਬ ਵਿੱਚ ਰਾਜ ਪੱਧਰੀ ਸਕੂਲ ਖੇਡਾਂ ਜੋ ਕਿ ਮਿਤੀ 13 ਅਕਤੂਬਰ ਤੋਂ ਸ਼ੁਰੂ ਹੋ ਰਹੀਆਂ ਹਨ ਜਿਨ੍ਹਾਂ ਵਿਚ ਰਾਜ ਪੱਧਰ ਤੇ ਕਬੱਡੀ ਨੈਸ਼ਨਲ 19 ਸਾਲ ਉਮਰ ਵਰਗ ਲੜਕੇ/ਲੜਕੀਆਂ ਅਤੇ ਬੈਡਮਿੰਟਨ 14 ਸਾਲਾਂ ਲੜਕੇ/ ਲੜਕੀਆਂ ਦੇ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਏ ਜਾ ਰਹੇ ਹਨ। ਅੱਜ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਨੀਤਾ ਸ਼ਰਮਾ ਅਤੇ ਲਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਕਰਕੇ ਉਕਤ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੀ ਸਮੀਖਿਆ ਕੀਤੀ ਗਈ ਤੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਦੋਹਾਂ ਟੂਰਨਾਮੈਂਟਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ) ਲਖਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਟੂਰਨਾਮੈਂਟਾਂ ਦਾ ਸਬ ਆਫਿਸ ਖਾਲਸਾ ਸਕੂਲ ਨਵਾਂ ਸ਼ਹਿਰ ਵਿਖੇ ਬਣਾਇਆ ਗਿਆ ਹੈ ਅਤੇ ਕਬੱਡੀ ਨੈਸ਼ਨਲ 19 ਸਾਲਾਂ ਉਮਰ ਵਰਗ ਲੜਕੇ ਲੜਕੀਆਂ ਦੇ ਮੈਚ ਕੱਲ ਤੋਂ ਇਨਡੋਰ ਸਟੇਡੀਅਮ ਭੰਗਲ ਕਲਾਂ ਵਿਖੇ ਹੋਣਗੇ ਅਤੇ ਬੈਡਮਿੰਟਨ ਖੇਡ ਦੇ 14 ਸਾਲਾਂ ਉਮਰ ਵਰਗ ਲੜਕੇ ਲੜਕੀਆਂ ਦੇ ਮੈਚ ਮਿਤੀ 16 ਅਕਤੂਬਰ ਤੋਂ ਇੰਨਡੋਰ ਸਟੇਡੀਅਮ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਕਰਵਾਏ ਜਾ ਰਹੇ ਹਨ। ਟੂਰਨਾਮੈਂਟ ਕਮੇਟੀ ਪ੍ਰਧਾਨ ਮੈਡਮ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ, ਉਪ ਪ੍ਰਧਾਨ ਲਖਬੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਬੰਧਕੀ ਵਿੱਤ ਸਕੱਤਰ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ, ਜਨਰਲ ਸਕੱਤਰ ਰਾਜ ਪੁਰਸਕਾਰ ਜੇਤੂ ਪਰਵਿੰਦਰ ਸਿੰਘ ਭੰਗਲ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਭੀਣ, ਸੀਨੀਅਰ ਮੀਤ ਪ੍ਰਧਾਨ ਰਾਜ ਪੁਰਸਕਾਰ ਜੇਤੂ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ,ਮੀਤ ਪ੍ਰਧਾਨ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ,ਸਹਾਇਕ ਸਕੱਤਰ ਨਵਦੀਪ ਸਿੰਘ,ਐਡੀਟਰ ਪ੍ਰਿੰਸੀਪਲ ਰਜਨੀਸ਼ ਕੁਮਾਰ, ਤਕਨੀਕੀ ਕਮੇਟੀ ਮੈਂਬਰ ਸੰਜੀਵ ਕੁਮਾਰ, ਸਰਬਜੀਤ ਕੌਰ ਅਤੇ ਅਮਰਜੀਤ ਸਿੰਘ ਮੂਸਾਪੁਰ ਸਮੇਤ ਕਮੇਟੀ ਦੀ ਮੌਜੂਦਗੀ ਵਿੱਚ ਸਿੱਖਿਆ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾtiਮੈਂਟ ਸੰਬੰਧੀ ਖਿਡਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ, ਦੋਨਾਂ ਟੂਰਨਾਮੈਂਟ ਦੇ ਤਕਨੀਕੀ ਕਮੇਟੀ ਦੇ ਮੈਂਬਰ, ਖਰੀਦ ਕਮੇਟੀ, ਸਵਾਗਤੀ ਕਮੇਟੀ ਯਿਊਰੀ ਆਫ ਅਪੀਲ, ਰਿਕਾਰਡ ਕਮੇਟੀ, ਉਨ੍ਹਾਂ ਟੂਰਨਾਮੈਂਟਾਂ ਦੇ ਕਨਵੀਨਰ ਕੋ ਕਨਵੀਨਰ ਅਤੇ ਮੈਂਬਰਾਂ ,ਕੂਪਨ ਅਤੇ ਕਾਮਨ ਮੈੱਸ, ਟੀਮਾਂ ਦੀ ਫਾਰਗੀ ਰਿਪੋਰਟ, ਅਨੁਸ਼ਾਸਨੀ ਕਮੇਟੀ, ਮਾਰਸ਼ਲ ਕਮੇਟੀ,ਰਿਹਾਇਸ਼ ਦੇ ਪ੍ਰਬੰਧ ਦੇ ਇੰਚਾਰਜ, ਮੈੱਸ ਕਮੇਟੀ, ਟੈਂਟ ਦਾ ਪ੍ਰਬੰਧ, ਸਾਊਂਡ ਦਾ ਪ੍ਰਬੰਧ, ਮੀਡੀਆ ਕਮੇਟੀ, ਕਬੱਡੀ ਦਾ ਖਿਡਾਰੀਆਂ ਦਾ ਵੇਟ ਕਰਨ ਲਈ, ਟਰਾਂਸਪੋਰਟ ਦੇ ਪ੍ਰਬੰਧ ਆਦਿ ਲਈ ਨਿਯੁਕਤ ਕੀਤੇ ਮੈਂਬਰਾਂ ਨੂੰ ਉਨ੍ਹਾਂ ਦੀ ਡਿਊਟੀ ਪ੍ਰਤੀ ਨਿਰਦੇਸ਼ ਦਿੱਤੇ ਗਏ। ਸਿੱਖਿਆ ਅਧਿਕਾਰੀ ਮੈਡਮ ਅਨੀਤਾ ਸ਼ਰਮਾ ਨੇ ਹਾਜ਼ਰ ਸਾਰੇ ਮੈਂਬਰਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਦੇ ਤਨਦੇਹੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਕਰਨ ਵਾਲੇ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਦੋਵੇਂ ਸਿੱਖਿਆ ਅਧਿਕਾਰੀ, ਜ਼ਿਲ੍ਹਾ ਖੇਡ ਕੋਆਰਡੀਨੇਟਰ,ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਮੁੱਖ ਅਧਿਆਪਕ ਸਰੀਰਕ ਸਿੱਖਿਆ ਲੈਕਚਰਾਰ, ਡੀ ਪੀ ਈ ਆਦਿ ਤੋਂ ਇਲਾਵਾ ਕੈਂਪਸ ਮੈਨੇਜਰ ਅਤੇ ਦਰਜਾ ਚਾਰ ਕਰਮਚਾਰੀ ਹਾਜ਼ਰ ਸਨ।