ਰੇਲਵੇ ਲਾਈਨ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ਅੰਮ੍ਰਿਤਸਰ , 16 ਸਤੰਬਰ 2025 : ਅੰਮ੍ਰਿਤਸਰ ਦੇ ਗੋਲਬਾਗ ਸਾਈਡ ਦੇ ਨਜ਼ਦੀਕ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜੀ.ਆਰ.ਪੀ਼ ਦੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਗੋਲਬਾਗ ਸਾਈਡ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਵਿਅਕਤੀ ਲਾਸ਼ ਮਿਲੀ ਹੈ ਜਿਸ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਥਾਣਾ ਸੀ.ਆਰ.ਪੀ. ਅੰਮ੍ਰਿਤਸਰ ਵਿਖੇ ਬਣੀ ਮੋਰਚੀ ਵਿਚ 72 ਘੰਟਿਆਂ ਲਈ ਸਨਾਖਤ ਲਈ ਰੱਖ ਦਿੱਤਾ ਹੈ। ਜਿਸ ਵੀ ਕਿਸੇ ਦਾ ਕੋਈ ਵਿਅਕਤੀ ਘਰੋਂ ਬਾਹਰ ਗਿਆ ਹੋਇਆ ਹੈ ਉਹ ਘਰ ਵਾਪਸ ਨਹੀਂ ਆਇਆ ਉਹ ਸਨਾਖਤ ਲਈ ਏ. ਐਸ. ਆਈ ਸੁਖਚੈਨ ਸਿੰਘ ਨਾਲ ਉਹਨਾਂ ਦੇ ਮੋਬਾਇਲ ਨੰਬਰ, 81466-94375 ਰਾਬਤਾ ਕਰਕੇ ਜਾਣਕਾਰੀ ਹਾਸਲ ਕਰ ਸਕਦਾ ਹੈ।