ਵੱਖ -ਵੱਖ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
ਰੋਹਿਤ ਗੁਪਤਾ
ਗੁਰਦਾਸਪੁਰ 16 ਸਤੰਬਰ
ਸਰਕਾਰੀ ਹਾਈ ਸਕੂਲ ਸਾਧੂਚੱਕ ਵਿੱਖੇ ਮੁੱਖ ਅਧਿਆਪਕ ਦਵਿੰਦਰ ਕੁਮਾਰ ਜੀ ਅਤੇ ਸਮੂਹ ਸਾਰੇ ਸਟਾਫ ਵੱਲੋਂ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਆਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਹੈੱਡਮਾਸਟਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਮਰਿਧੀ ਪ੍ਰੋਗਰਾਮ ਤਹਿਤ ਕਰਵਾਏ ਬਲਾਕ ਪੱਧਰੀ ਮੁਕਾਬਲੇ ਵਿੱਚ ਸਕੂਲ ਦੇ ਅਧਿਆਪਕਾ ਸ੍ਰੀਮਤੀ ਪ੍ਰੇਮ ਬਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਕਿਸ਼ੋਰ ਸਿੱਖਿਆ ਪ੍ਰੋਗ੍ਰਾਮ ਤਹਿਤ ਹੋਏ ਬਲਾਕ ਪੱਧਰੀ ਗਿੱਧਾ ਮੁਕਾਬਲੇ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਜਾਨਵੀ,ਖੁਸ਼ੀ, ਨੇਹਾ, ਮਮਤਾ,ਮਨਜੋਤ ਅਤੇ ਪ੍ਰੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਉਨ੍ਹਾਂ ਕਿਹਾ ਕਿ ਸਾਡਾ ਸਕੂਲ ਵੱਖ-ਵੱਖ ਖੇਤਰਾਂ ਵਿੱਚ ਨਾਮਨਾ ਖੱਟ ਰਿਹਾ ਹੈ। ਇਸ ਮੌਕੇ ਤੇ ਅਨੁ ਕੁਮਾਰ, ਗੁਲਸ਼ਨ ਕੁਮਾਰ, ਰਣਧੀਰ ਸਿੰਘ, ਜਸਬੀਰ ਸਿੰਘ, ਸਤਿੰਦਰਪਾਲ ਸਿੰਘ, ਸਜੀਵ ਕੁਮਾਰ, ਸ੍ਰੀਮਤੀ ਮਨਦੀਪ ਕੌਰ,ਰਾਜਬੀਰ ਕੌਰ, ਸ੍ਰੀਮਤੀ ਪ੍ਰਿਆ, ਸ੍ਰੀਮਤੀ ਪ੍ਰੇਮ ਬਾਲਾ ਸ੍ਰੀਮਤੀ ਰਜਨੀ, ਸ੍ਰੀਮਤੀ ਬਾਲਾ ਰੇਨੂੰ, ਸ੍ਰੀਮਤੀ ਪੋਲਕਾ ਖੋਸਲਾ, ਸ੍ਰੀਮਤੀ ਨਵਜੀਤ ਕੌਰ ਆਦਿ ਮੈਂਬਰ ਹਾਜ਼ਰ ਸਨ।