ਤਪੋਬਣ ਢੱਕੀ ਸਾਹਿਬ ਵਿੱਚ 28ਵਾਂ ਵਿਸਵ ਸਾਂਤੀ ਦਿਵਸ ਮਨਾਇਆ ਗਿਆ
- ਮਨੁੱਖਤਾ ਅਤੇ ਪ੍ਰਕਿਰਤੀ ਦੇ ਖਾਤਮੇ ਲਈ ਬਣਾਏ ਪ੍ਰਮਾਣੂ ਹਥਿਆਰ ਨਸ਼ਟ ਹੋਣ:: ਸੰਤ ਢੱਕੀ ਸਾਹਿਬ ਵਾਲੇ।
ਰਵਿੰਦਰ ਸਿੰਘ ਢਿੱਲੋਂ
ਖੰਨਾ 16 ਮਈ 2025 - ਜੰਗਲਾਂ ਵਿੱਚ ਮੰਗਲ ਲਾਉਣ ਵਾਲੇ ਯੋਗੀਰਾਜ ਸੰਤ ਦਰਸ਼ਨ ਸਿੰਘ ਜੀ ਵੱਲੋਂ ਸੰਗਤਾਂ ਨੂੰ ਗੁਰੂ ਪ੍ਰਮਾਤਮਾਂ ਦੇ ਨਾਲ ਜੋੜਦਿਆਂ 50 ਸਾਲ ਤੋਂ ਉੱਪਰ ਦਾ ਸਮਾਂ ਹੋਣ ਦੀ ਖੁਸ਼ੀ ਵਿੱਚ ਅਤੇ 28ਵੇਂ ਵਿਸਵ ਸਾਂਤੀ ਦਿਵਸ ਤੇ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਪੰਜ ਰੋਜਾ ਗੁਰਮਤਿ ਸਮਾਗਮ ਕਰਵਾਇਆ ਗਿਆ। ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਚੱਲ ਰਹੇ ਇਸ ਸਮਾਗਮ ਵਿੱਚ ਅੱਜ ਵਿਸਵ ਸਾਂਤੀ ਨੂੰ ਸਮਰਪਿਤ ਗੁਰਮੰਤਰ ਅਤੇ ਮੂਲਮੰਤਰ ਦੇ ਕਰੋੜਾਂ ਜਾਪ , ਜਪੁਜੀ ਸਾਹਿਬ 'ਚੌਪਈ ਸਾਹਿਬ ਸੁਖਮਨੀ ਸਹਿਬ ਦੇ ਹਜਾਰਾਂ ਪਾਠਾਂ ਤੋਂ ਇਲਾਵਾ ਇੱਕ ਸੌ ਸਤਾਹਟ ਸ੍ਰੀ ਸਹਿਜ ਪਾਠਾਂ ਦੇ ਭੋਗ ਦੀ ਸੰਗਤ ਨਾਲ ਮਿਲਕੇ ਅਰਦਾਸ ਕੀਤੀ ਗਈ । ਸਮਾਗਮਾਂ ਦੀ ਸ਼ੁਰੂਆਤ ਸਕੂਲਾਂ ਦੇ ਛੋਟੇ ਛੋਟੇ ਬੱਚੇ ਬੱਚੀਆਂ ਵੱਲੋਂ ਪ੍ਰਮਾਤਮਾਂ ਅੱਗੇ ਪ੍ਰਾਰਥਨਾ ਕਰਕੇ ਕੀਤੀ ਗਈ।
ਅੱਤ ਦੀ ਗਰਮੀ ਹੋਣ ਦੇ ਬਾਵਜੂਦ ਨਾਮ ਦੀਆਂ ਠੰਡੀਆ ਫਿਜਾਵਾਂ ਵਿੱਚ ਢੱਕੀ ਸਾਹਿਬ ਦੇ ਕੁਦਰਤੀ ਵਾਤਾਵਰਣ ਵਿੱਚ ਮਹੰਤ ਗਿਆਨ ਦੇਵ ਸਿੰਘ ਨਿਰਮਲ ਅਖਾੜਾ ਹਰਿਦੁਆਰ , ਸੰਤ ਦਰਸਨ ਸਿੰਘ ਸ਼ਾਸਤਰੀ ਬਨਾਰਸ, ਸੂਫੀ ਸੰਤ ਗੁਲਾਮ ਹੈਦਰ ਕਾਦਰੀ , ਮੁਫਤੀ ਮੁਹੰਮਦ ਯੂਨਸ ਮਲੇਰਕੋਟਲਾ , ਪਾਦਰੀ ਮਿਸਟਰ ਫਲਿਪ ਮਸੀਹ ਚਰਚ ਰਾਮਪੁਰ, ਸੁਆਮੀ ਸੰਕਰਾਨੰਦ ਜੀ ਭੂਰੀ ਵਾਲੇ , ਬਾਬਾ ਅਜੈਬ ਰਾਮ ਡੇਰਾ ਗੁਫਾ ਲਸੋਈ 'ਸੰਤ ਅਵਤਾਰ ਸਿੰਘ ਜੀ ਧੂਰਕੋਟ , ਸੁਆਮੀ ਪਰਮੇਸ਼ਰਾ ਨੰਦ ਧੂਲਕੋਟ, ਮਹੰਤ ਸੁਖਦੇਵ ਦਾਸ ਭੁੱਲਰਹੇੜੀ, ਬਾਬਾ ਧਰਮਪਾਲ ਸਿੰਘ ਨਿਜਾਮਪੁਰ , ਸੰਤ ਲਖਵੀਰ ਸਿੰਘ ਲਲੌਢਾ, ਸੰਤ ਹਰਜਿੰਦਰ ਸਿੰਘ ਬਲਾਚੌਰ, ਸੰਤ ਅਮਰਜੀਤ ਸਿੰਘ ਬੁਲੰਦਾ, ਸੰਤ ਗੁਰਦੀਪ ਸਿੰਘ ਠਾਠ ਕੈਲੇ, ਸੰਤ ਮਨਦੀਪ ਸਿੰਘ ਅਤਰਸਰ, ਸੰਤ ਮਨਮੋਹਨ ਸਿੰਘ ਬਾਰਨ , ਜੱਥੇਦਾਰ ਜਗਦੇਵ ਸਿੰਘ ਮਾਨਸਾ , ਬਾਬਾ ਪਿਆਰਾ ਸਿੰਘ ਬਰੇਟਾ, ਬਾਬਾ ਜਗਸ਼ੀਰ ਸਿੰਘ ਖੱਤਰੀਵਾਲ, ਬਾਬਾ ਅਮਰਾਉ ਸਿੰਘ ਲੰਬਿਆਂ ਵਾਲੇ , ਸੁਆਮੀ ਚੇਤੰਨਿਆ ਪੁਰੀ ਕਿਲਾ ਰਾਏਪੁਰ, ਸੰਤ ਨਿਰਭੈ ਸਿੰਘ ਹਰਿਦੁਆਰ , ਸੰਤ ਝੰਡਾ ਸਿੰਘ ਨਵਾਂ ਸ਼ਹਿਰ, ਬਾਬਾ ਮਨਪ੍ਰੀਤ ਸਿੰਘ ਅਲੀਪੁਰ, ਬਾਬਾ ਇੱਕਬਾਲ ਸਿੰਘ ਬਰੇਟਾ, ਬਾਬਾ ਕਮਲਪ੍ਰੀਤ ਸਿੰਘ ਮੰਜਾ ਸਾਹਿਬ ਕੋਟਾਂ, ਬਾਬਾ ਮਹਿੰਦਰ ਸਿੰਘ ਅੰਬੇਮਾਜਰਾ, ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਪ੍ਰਿਤਪਾਲ ਸਿੰਘ ਮਲੇਸ਼ੀਆ , ਬਾਬਾ ਨਾਜਰ ਸਿੰਘ ਧਬਲਾਨ, ਬਾਬਾ ਜਸਵਿੰਦਰ ਗਿਰੀ ਧਮੋਟ, ਬਾਬਾ ਸੁਖਵਿੰਦਰ ਦਾਸ ਜੰਡਾਲੀ, ਮਹੰਤ ਸੁਖਦੇਵ ਦਾਸ ਅਲੂਣਾ, ਬਾਬਾ ਗੁਰਦੇਵ ਸਿੰਘ ਮਕਸੂਦੜਾ, ਬਾਬਾ ਸਤਨਾਮ ਸਿੰਘ ਸਿਧਸਰ ਸਿਹੋੜਾ, ਬਾਬਾ ਬਲਵਿੰਦਰ ਸਿੰਘ ਰੌਣੀ ਵਾਲਿਆਂ ਨੇ ਜਿੱਥੇ ਢੱਕੀ ਸਾਹਿਬ ਤੋਂ ਵਿਸਵ ਸਾਂਤੀ ਲਈ ਬਾਬਾ ਦਰਸਨ ਸਿੰਘ ਦੇ ਸ਼ੁਰੂ ਕੀਤੇ ਉਪਰਾਲੇ ਦੀ ਸਲਾਘਾ ਕੀਤੀ ਉੱਥੇ ਉਹਨਾ ਆਪੋ ਆਪਣੇ ਮਜ੍ਹਬਾਂ ਦੇ ਧਾਰਮਿਕ ਗ੍ਰੰਥਾਂ ਦੇ ਪ੍ਰਮਾਣਾ ਰਾਹੀ ਦੱਸਿਆ ਕਿ ਹਰ ਘਰ, ਪਿੰਡ ਸੂਬੇ ਦੇਸ ਅਤੇ ਵਿਸਵ ਲਈ ਸਾਂਤੀ ਕਿਉ ਜਰੂਰੀ ਹੈ। ਸੰਤ ਖਾਲਸਾ ਜੀ ਨੇ ਇਸ ਸਮਾਗਮ ਵਿੱਚ ਪੁੱਜੇ ਸਮੁੱਚੇ ਸਾਧੂਆਂ ,ਵਿਦਵਾਨਾਂ ਸਮਾਜ ਸੇਵੀ ਅਤੇ ਰਾਜਨੀਤਿਕ ਆਗੂਆਂ ਦੇ ਸ਼ਮੂਲੀਅਤ ਕਰਨ ਦਾ ਧੰਨਵਾਦ ਕੀਤਾ।
ਉਥੇ ਉਹਨਾਂ ਸੰਯੁਕਤ ਰਾਸਟਰ ਨੂੰ ਅਪੀਲ ਕੀਤੀ ਕਿ ਜਿਹਨਾ ਦੇਸ਼ਾਂ ਕੋਲ ਮਨੁੱਖਤਾਂ ਅਤੇ ਪ੍ਰਕ੍ਰਿਤੀ ਦੇ ਖਾਤਮੇ ਲਈ ਬਣੇ ਪ੍ਰਮਾਣੂ ਹਥਿਆਰਾ ਦੇ ਭੰਡਾਰ ਹਨ ਉਹਨਾਂ ਨੂੰ ਨਸਟ ਕਰਕੇ ਅੱਗੇ ਲਈ ਇਹ ਸਖ਼ਤ ਹਦਾਇਤ ਕੀਤੀ ਜਾਵੇ ਕਿ ਕੋਈ ਵੀ ਦੇਸ਼ ਪ੍ਰਮਾਣੂ ਹਥਿਆਰ ਨਹੀਂ ਰੱਖ ਸਕਦਾ ਅਤੇ ਨਾਂ ਹੀ ਨਵੇ ਤਿਆਰ ਕੀਤੇ ਜਾ ਸਕਦੇ ਹਨ ਭਾਵੇ ਹਰ ਸਰਕਾਰ ਆਪਣੇ ਦੇਸ਼ ਦੀ ਸੁਰੱਖਿਆ ਲਈ ਹਥਿਆਰ ਭੰਡਾਰ ਰੱਖਦੀ ਹੈ ਪਰ ਦੇਸ਼ਾਂ ਦੀ ਸੁਰੱਖਿਆ ਲਈ ਬਣੇ ਉਹ ਮਾਰੂ ਹਥਿਆਰ ਵੀ ਕਿਸ ਕੰਮ ਦੇ ਹਨ ਜਿਸ ਨਾਲ ਦੋ ਦੇਸ਼ਾ ਤੋਂ ਸੁਰੂ ਹੋ ਕਿ ਪੂਰੇ ਸੰਸਾਰ ਤੱਕ ਜੰਗ ਦੇ ਆਸਾਰ ਬਣਜਾਣ ।' ਅੱਜ ਦੇ ਸਮਾਗਮ ਵਿੱਚ ਹਲਕਾ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ , ਸਾਬਕਾ ਵਿਧਾਇਕ ਲਖਵੀਰ ਸਿੰਘ ਪਾਇਲ , ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ, ਰਜੇਸ਼ ਕੁਮਾਰ ਡੀ ਐਫ ਓ ਲੁਧਿਆਣਾ ਤੇ ਗਾਇਕ ਸੋਹਣ ਸਕੰਦਰ ਟਿੱਬਾ ਤੇ ਹਜਾਰਾਂ ਦੀ ਗਿਣਤੀ ਵਿੱਚ ਪੁੱਜੀ ਸੰਗਤ ਤੋਂ ਇਲਾਵਾ ਵੱਖ ਵੱਖ ਸੰਪਰਦਾਵਾ ਦੇ ਸੰਤਾ ਮਹਾਂਪੁਰਖਾਂ ਵੱਲੋਂ ਹਾਜਰੀ ਲਵਾਈ ਗਈ । ਭਾਈ ਗੁਰਦੀਪ ਸਿੰਘ ਢੱਕੀ ਸਾਹਿਬ ਤੇ ਜੀਤ ਸਿੰਘ ਮਕਸੂਦੜਾ ਨੇ ਸਟੇਜ ਦੀ ਸੇਵਾ ਬਾਖੂਬੀ ਨਾਲ ਨਿਭਾਈ। ਸੰਤ ਬਾਬਾ ਦਰਸਨ ਸਿੰਘ ਜੀ ਅਤੇ ਜੱਥਾ ਤਪੋਂਬਣ ਢੱਕੀ ਸਾਹਿਬ ਵੱਲੋਂ ਸਮੁੱਚੀਆ ਸਨਮਾਨਯੋਗ ਸਖਸੀਅਤਾ ਨੂੰ ਯਾਦਗਾਰੀ ਚਿੰਨ ਅਤੇ ਲੋਈਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਤਪੋਬਣ ਵਿੱਚ ਪੁਰਾਤਨ ਗੱਡੇ ਰਥ ਬੱਘੀਆਂ ਹਾਥੀ ਊਠ ਘੋੜੇ ਖਿੱਚ ਦਾ ਕੇੰਦਰ ਬਣੇ ਰਹੇ। ਗੂਰੂ ਕੇ ਲੰਗਰ ਵਿੱਚ ਵੱਖ-ਵੱਖ ਕਿਸਮਾਂ ਦੇ ਮਿੱਠੇ ਤੇ ਨਮਕੀਨ ਪਦਾਰਥਾਂ ਦੇ ਅਤੁੱਟ ਭੰਡਾਰੇ ਵਰਤਾਏ ਗਏ।