ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਐਡਵੋਕੇਟ ਅਮਰਪਾਲ ਵਲੋਂ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ
ਰੋਹਿਤ ਗੁਪਤਾ
ਸ੍ਰੀ ਹਰਗੋਬਿੰਦਪੁਰ ਸਾਹਿਬ (ਬਟਾਲਾ), 15 ਅਪ੍ਰੈਲ 2025 - ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸਰਕਾਰੀ ਪ੍ਰਾਇਮਰੀ ਮਿਸ਼ਰਪਰਾ ਵਿਖੇ 3 ਲੱਖ 64 ਹਜ਼ਾਰ ਰੁਪਏ, ਬਾਸਰਪੁਰਾ ਵਿਖੇ 2 ਲੱਖ 98 ਹਜ਼ਾਰ 400 ਰੁਪਏ, ਚਾਹਲ ਖੁਰਦ ਵਿਖੇ 2 ਲੱਖ 21 ਹਜ਼ਾਰ ਰੁਪਏ, ਰੰਗੀਲਪੁਰਾ ਵਿਖੇ 5 ਲੱਖ 50 ਹਜ਼ਾਰ ਰੁਪਏ ਅਤੇ ਸਰਕਾਰੀ ਮਿਡਲ ਸਕੂਲ ਮਿਸ਼ਰਪਰਾ ਅਤੇ ਸਰਕਾਰੀ ਹਾਈ ਸਕੂਲ ਬਾਸਰਪੁਰਾ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।
ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਵਿਚ ਸਿੱਖਿਆ ਦੇ ਖੇਤਰ ਨੂੰ ਤਵੱਜੋਂ ਦਿੰਦਿਆਂ ਸਰਕਾਰੀ ਸਕੂਲਾਂ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਆਧੁਨਿਕ ਸਾਇੰਸ ਲੈਬ, ਏ.ਸੀ. ਕਲਾਸ ਰੂਮ, ਵਧੀਆ ਟੇਬਲ/ਕੁਰਸੀਆਂ, ਖੇਡਾਂ ਦਾ ਸਮਾਨ, ਪੜ੍ਹਨ ਲਈ ਪੈਨਲ ਸਕਰੀਨ, ਕੰਪਿਉਟਰ ਲੈਬ ਆਦਿ ਅਨੇਕਾ ਸਹੂਲਤਾਂ ਜੋ ਕਿ ਇਕ ਵਿਦਿਆਰਥੀ ਦੇ ਪੜ੍ਹਨ ਲਈ ਸਾਰਥਕ ਮਾਹੌਲ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੈਸ਼ਨ ਦੇ ਸ਼ੁਰੂ ਵਿਚ ਹੀ ਕਿਤਾਬਾਂ ਤੇ ਵਰਦੀਆਂ ਸਕੂਲਾਂ ਵਿਚ ਪੁੱਜਦੀਆਂ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਜੋਵਿਦਿਆਰਥੀਆਂ ਨੁੰ ਪੜ੍ਹਾਈ ਦਾ ਨੂਕਸਾਨ ਨਾ ਹੋਵੇ।
ਉਨਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪੜ੍ਹਾਈ ਦਾ ਸੁਖਾਵਾਂ ਮਾਹੋਲ ਪ੍ਰਦਾਨ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਰਕਾਰ ਦ੍ਰਿੜ ਸੰਕਲਪ ਹੈ।
ਇਸ ਮੌਕੇ ਬੀਪੀਈਓ ਜਸਵਿੰਦਰ ਸਿੰਘ, ਬਾਬਾ ਸੋਨੂੰ ਭੱਲਾ ਸਾਬਕਾ ਪ੍ਰਧਾਨ, ਰਾਜੂ ਭਿੰਡਰ ਪੀ.ਏ, ਸਲਾਹਕਾਰ ਪਰਮਬੀਰ ਸਿੰਘ ਰਾਣਾ, ਹਰਬੰਸ ਸਿੰਘ ਸਾਬਕਾ ਸਰਪੰਚ, ਪ੍ਰਧਾਨ ਤਕਦੀਰ ਸਿੰਘ, ਸੁਖਦੇਵ ਸਿੰਘ ਸੱਖੋਵਾਲ ਅਤੇ ਸੁਖਦੇਵ ਸਿੰਘ ਰੋਮੀ ਪੀ.ਏ ਆਦਿ ਹਾਜ਼ਰ ਸਨ।