ਇੰਡੀਅਨ ਜਰਨਲਿਸਟਸ ਯੂਨੀਅਨ ਦੀ 11ਵੀਂ ਪਲੈਨਰੀ ਵਿਜੇਵਾੜਾ ਵਿੱਚ 28-29 ਮਾਰਚ ਨੂੰ
ਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਸਮੇਤ ਪੰਜਾਬ ਦੇ 9 ਆਗੂ ਕਰਨਗੇ ਸ਼ਮੂਲੀਅਤ:ਮਾਨ
ਰਾਜਨ ਮਾਨ
ਅੰਮ੍ਰਿਤਸਰ, 19 ਮਾਰਚ
ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ) ਦੀ 11ਵੀਂ ਪਲੈਨਰੀ 28-29 ਮਾਰਚ ਨੂੰ ਵਿਜੇਵਾੜਾ (ਅਮਰਾਵਤੀ) (ਆਂਧਰਾ ਪ੍ਰਦੇਸ਼) ਵਿੱਚ ਹੋਵੇਗੀ। ਆਈ.ਜੇ.ਯੂ ਪ੍ਰਧਾਨ ਕੇ. ਸ੍ਰੀਨਿਵਾਸ ਰੈੱਡੀ, ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਅਤੇ ਸਕੱਤਰ ਡੀ. ਸੋਮ ਸੁੰਦਰ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ ਅਤੇ ਪਹਿਲੇ ਸੈਸ਼ਨ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਕਈ ਕੇਂਦਰੀ ਮੰਤਰੀ ਅਤੇ ਆਂਧਰਾ ਪ੍ਰਦੇਸ਼ ਦੇ ਮੰਤਰੀ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਆਂਧਰਾ ਪ੍ਰਦੇਸ਼ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ 34 ਸਾਲ ਬਾਅਦ ਆਈ.ਜੇ.ਯੂ ਪਲੈਨਰੀ ਦੀ ਮੇਜ਼ਬਾਨੀ ਕਰ ਰਹੀ ਹੈ। ਸੂਬਾਈ ਚੇਅਰਮੈਨ ਬਲਬੀਰ ਸਿੰਘ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ, ਮੀਤ ਪ੍ਰਧਾਨ ਰਾਜਨ ਮਾਨ, ਸਕੱਤਰ ਜਨਰਲ ਸੰਤੋਖ ਗਿੱਲ, ਬਿੰਦੂ ਸਿੰਘ, ਭੂਸ਼ਨ ਸੂਦ, ਦਵਿੰਦਰ ਸਿੰਘ ਭੰਗੂ, ਸੁਖਨੈਬ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਕਪੂਰਥਲਾ ਪੰਜਾਬ ਦੀ ਨੁਮਾਇੰਦਗੀ ਕਰਨਗੇ।
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਾਜਨ ਮਾਨ ਤੇ ਸਕੱਤਰ ਜਨਰਲ ਸੰਤੋਖ ਗਿੱਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ 1992 ਵਿੱਚ ਵਿਜੇਵਾੜਾ ਵਿੱਚ ਦੂਜੀ ਆਈ.ਜੇ.ਯੂ ਪਲੈਨਰੀ ਹੋਈ ਸੀ। 25 ਰਾਜਾਂ ਦੀਆਂ ਐਫੀਲੀਏਟਿਡ ਯੂਨੀਅਨਾਂ ਦੇ ਚੁਣੇ ਹੋਏ ਨੁਮਾਇੰਦੇ, ਸੂਬਾਈ ਪ੍ਰਧਾਨ ਅਤੇ ਜਨਰਲ ਸਕੱਤਰ ਇਸ ਪਲੈਨਰੀ ਵਿੱਚ ਭਾਗ ਲੈਣਗੇ। ਪਲੈਨਰੀ ਵਿੱਚ ਪੇਸ਼ੇਵਾਰ ਮੁੱਦਿਆਂ, ਭਾਰਤ ਵਿੱਚ ਮੀਡੀਆ ਦੀ ਮੌਜੂਦਾ ਸਥਿਤੀ, ਮੀਡੀਆ ਦੀ ਅਜ਼ਾਦੀ ਉਪਰ ਹਾਲੀਆ ਖ਼ਤਰਿਆਂ ਤੋਂ ਇਲਾਵਾ ਅਤੇ ਜਥੇਬੰਦਕ ਮਾਮਲਿਆਂ 'ਤੇ ਵੀ ਚਰਚਾ ਹੋਵੇਗੀ। ਕਾਨਫ਼ਰੰਸ ਵਿਚ ਪੱਤਰਕਾਰਾਂ ਦੀਆਂ ਮੰਗਾਂ ਨੂੰ ਅੱਗੇ ਵਧਾਉਣ ਲਈ ਯੋਜਨਾਬੰਦੀ ਤਿਆਰ ਕਰੇਗੀ, ਜਿਸ ਵਿੱਚ ਪੇਸ਼ੇਵਾਰ ਅਤੇ ਪੱਤਰਕਾਰਾਂ ਦੀ ਭਲਾਈ ਲਈ ਉਪਾਅ ਸ਼ਾਮਲ ਹੋਣਗੇ। ਪਲੈਨਰੀ ਵਿੱਚ ਅਗਲੇ ਦੋ ਸਾਲਾਂ ਲਈ ਨਵੀਂ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ। ਅਤੇ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਅਤੇ ਸਕੱਤਰ ਜਨਰਲ ਡੀ ਸੋਮ ਸੁੰਦਰ ਕਾਰਜ ਭਾਰ ਸੰਭਾਲਣਗੇ।
Click to Follow Babushahi Facebook page →