ਮੇਜਰ ਜਨਰਲ ਜੇ.ਐਸ. ਚੀਮਾ ਨੇ ਗਣਤੰਤਰ ਦਿਵਸ ਪਰੇਡ 2025 ਵਿੱਚ ਭਾਗ ਲੈਣ ਵਾਲੇ ਕੈਡਿਟਾਂ ਦਾ ਸਨਮਾਨ ਕੀਤਾ
ਦਰਸ਼ਨ ਸਿੰਘ ਗਰੇਵਾਲ
- ਪੀ.ਐਚ.ਐਚ.ਪੀ. ਅਤੇ ਸੀ. ਡਾਇਰੈਕਟੋਰੇਟ ਨੇ ਚੋਟੀ ਦਾ ਸਨਮਾਨ ਤੇ ਆਲ ਇੰਡੀਆ ਆਰ.ਡੀ.ਸੀ. 2025 ਕੈਂਪ ਵਿੱਚ ਦੂਜਾ ਸਥਾਨ ਹਾਸਿਲ ਕੀਤਾ
ਰੂਪਨਗਰ, 4 ਫਰਵਰੀ 2025: ਗਣਤੰਤਰ ਦਿਵਸ ਪਰੇਡ 2025 ਵਿੱਚ ਹਿੱਸਾ ਲੈਣ ਵਾਲੇ ਕੈਡਿਟਾਂ ਦਾ ਸਨਮਾਨ ਕਰਨ ਲਈ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਐਨ.ਸੀ.ਸੀ. ਦੇ ਐਡੀਸ਼ਨਲ ਡਾਇਰੈਕਟੋਰੇਟ ਜਨਰਲ (ਏ.ਡੀ.ਜੀ.) ਮੇਜਰ ਜਨਰਲ ਜੇ.ਐਸ. ਚੀਮਾ ਨੇ ਮੰਗਲਵਾਰ ਨੂੰ ਐਨ.ਸੀ.ਸੀ. ਅਕੈਡਮੀ ਰੋਪੜ ਦਾ ਦੌਰਾ ਕੀਤਾ।
ਇਸ ਮੌਕੇ, ਪਟਿਆਲਾ ਗਰੁੱਪ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਗਏ। ਇਹ ਸਮਾਗਮ ਐਨ.ਸੀ.ਸੀ. ਕੈਡਿਟਾਂ ਦੀ ਸਿਖਲਾਈ ਦੇ ਸਫਲ ਸਮਾਪਨ ਅਤੇ ਪੀ.ਐਚ.ਐਚ.ਪੀ. ਅਤੇ ਸੀ. ਡਾਇਰੈਕਟੋਰੇਟ ਦੇ ਰਾਸ਼ਟਰੀ ਮੰਚ 'ਤੇ ਬੇਮਿਸਾਲ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ। ਐਨਸੀਸੀ ਦੇ ਕੈਡਿਟਾਂ ਨੇ ਗਣਤੰਤਰ ਦਿਵਸ ਦੇ ਵੱਕਾਰੀ ਪ੍ਰੋਗਰਾਮ ਜਿਵੇਂ ਕਿ ਕਾਂਤਵਯ ਪਾਠ, ਪ੍ਰਧਾਨ ਮੰਤਰੀ ਰੈਲੀ, ਅਤੇ ਗਾਰਡ ਆਫ਼ ਆਨਰ ਵਿਚ ਹਿੱਸਾ ਲਿਆ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ, ਮੇਜਰ ਜਨਰਲ ਜੇ.ਐਸ. ਚੀਮਾ ਨੇ ਕਿਹਾ ਕਿ ਗਣਤੰਤਰ ਦਿਵਸ ਕੈਂਪ (ਆਰ.ਡੀ.ਸੀ.) 2025 ਦੌਰਾਨ, ਪੀ.ਐਚ.ਐਚ.ਪੀ. ਅਤੇ ਸੀ. ਡਾਇਰੈਕਟੋਰੇਟ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਡਾਇਰੈਕਟੋਰੇਟਾਂ ਵਜੋਂ ਆਪਣੀ ਸਾਖ ਦੀ ਪੁਸ਼ਟੀ ਕਰਦੇ ਹੋਏ, ਚੋਟੀ ਦੇ ਸਨਮਾਨ ਪ੍ਰਾਪਤ ਕੀਤੇ ਅਤੇ ਆਲ ਇੰਡੀਆ ਆਰ.ਡੀ.ਸੀ. 2025 ਕੈਂਪ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਨੇ ਹੋਰ 17 ਐਨ.ਸੀ.ਸੀ. ਡਾਇਰੈਕਟੋਰੇਟਾਂ ਦੇ ਮੁਕਾਬਲੇ ਆਪਣੀ ਯੋਗਤਾ ਸਾਬਤ ਕੀਤੀ।
ਉਨ੍ਹਾਂ ਕਿਹਾ ਕਿ ਕੈਡਿਟਾਂ ਨੇ ਕਰਤਵਯ ਪਾਠ ਅਤੇ ਗਾਰਡ ਆਫ਼ ਆਨਰ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਚੁਣੇ ਗਏ 2500 ਤੋਂ ਵੱਧ ਕੈਡਿਟਾਂ ਨਾਲ ਮੁਕਾਬਲਾ ਕਰਕੇ ਡਾਇਰੈਕਟੋਰੇਟ ਦਾ ਨਾਮ ਰੌਸ਼ਨ ਕੀਤਾ।
ਕੈਡਿਟਾਂ ਨਾਲ ਗੱਲਬਾਤ ਕਰਦੇ ਹੋਏ ਬ੍ਰਿਗੇਡੀਅਰ ਰਾਹੁਲ ਗੁਪਤਾ ਗਰੁੱਪ ਕਮਾਂਡਰ, ਪਟਿਆਲਾ ਗਰੁੱਪ ਨੇ ਉਨ੍ਹਾਂ ਦੇ ਅਨੁਸ਼ਾਸਨ, ਲੀਡਰਸ਼ਿਪ ਗੁਣਾਂ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ, ਰਾਸ਼ਟਰ ਨਿਰਮਾਣ ਵਿੱਚ ਐਨ.ਸੀ.ਸੀ. ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਆਪਣਾ ਅਹਿਮ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।
ਇਹ ਜ਼ਿਕਰਯੋਗ ਹੈ ਕਿ ਏ.ਡੀ.ਜੀ. ਦੀ ਫੇਰੀ ਨੇ ਕੈਡਿਟਾਂ ਦਾ ਮਨੋਬਲ ਵਧਾਉਣ ਅਤੇ ਕੈਡਿਟਾਂ ਨੂੰ ਭਵਿੱਖ ਵਿਚ ਵੀ ਯਤਨਸ਼ੀਲ ਰਹਿਣ, ਏਕਤਾ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ। ਬ੍ਰਿਗੇਡੀਅਰ ਰਾਹੁਲ ਗੁਪਤਾ, ਗਰੁੱਪ ਕਮਾਂਡਰ ਪਟਿਆਲਾ, ਆਰਡੀਸੀ-2025 ਟਰਮ ਦੇ ਮੁੱਖ ਸਿਖਲਾਈ ਅਧਿਕਾਰੀ (ਸੀਟੀਓ) ਸਨ।
ਇਸ ਪ੍ਰੋਗਰਾਮ ਦਾ ਆਯੋਜਨ ਕਰਨਲ ਆਰ ਕੇ ਚੌਧਰੀ ਅਤੇ ਉਨ੍ਹਾਂ ਦੀ 23 ਪੀਬੀ ਬੀਐਨ ਐਨਸੀਸੀ ਰੋਪੜ ਦੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ।