ਮਾਸ ਮੀਡੀਆ ਵਿੰਗ ਨੇ ਫੁੱਟਬਾਲ ਟੂਰਨਾਮੈਂਟ ਮੌਕੇ ਲੋਕਾਂ ਨੂੰ ਕੈਂਸਰ ਪ੍ਰਤੀ ਕੀਤਾ ਜਾਗਰੂਕ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 04 ਫਰਵਰੀ,2025 - ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਜਸਪ੍ਰੀਤ ਕੌਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ, ਪਿੰਡ ਬਰਨਾਲਾ ਕਲਾਂ ਦੇ ਸਹਿਯੋਗ ਨਾਲ ਹਰਜਿੰਦਰ ਸਿੰਘ (ਜੋਨੀ ਬਾਬਾ) ਅਤੇ ਬਲਜਿੰਦਰ ਸਿੰਘ ਬਿੱਟੂ ਦੀ ਯਾਦ ਵਿਚ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਮੌਕੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਅਤੇ ਏ. ਐਨ. ਐਮ ਕਮਲਜੀਤ ਕੌਰ ਵੱਲੋਂ ਵਿਸ਼ਵ ਕੈਂਸਰ ਦਿਵਸ ਤਹਿਤ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕੀਤਾ ਗਿਆ।
ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਇਸ ਮੌਕੇ ਕਿਹਾ ਕਿ ਵਿਸ਼ਵ ਕੈਂਸਰ ਦਿਵਸ਼ ਦਾ ਥੀਮ 'ਯੂਨਾਈਟਿਡ ਬਾਈ ਯੂਨੀਕ' ਹੈ, ਜਿਸ ਵਿਚ ਕੈਂਸਰ ਸਿਰਫ਼ ਇਲਾਜ ਨਾਲ਼ ਨਹੀਂ ਜਿੱਤਿਆ ਜਾ ਸਕਦਾ, ਬਲਕਿ ਇਹ ਇਕ ਲੜਾਈ ਹੈ, ਜਿਸ ਨੂੰ ਲੋਕਾਂ ਦੇ ਨਾਲ ਮਿਲ ਕੇ ਲੜਨਾ ਅਤੇ ਕੈਂਸਰ ਨੂੰ ਜੜ੍ਹ ਤੋਂ ਉਖਾੜ ਸੁੱਟਣਾ ਹੈ।
ਉਨ੍ਹਾਂ ਦੱਸਿਆ ਕਿ ਕਿ ਛਾਤੀ ਵਿਚ ਗਿਲ੍ਹਟੀ, ਲਗਾਤਾਰ ਖੰਘ ਅਤੇ ਆਵਾਜ਼ ਵਿਚ ਭਾਰੀਪਣ , ਮਾਹਵਾਰੀ ਵਿਚ ਖ਼ੂਨ ਦਾ ਜ਼ਿਆਦਾ ਪੈਣਾ ਅਤੇ ਮਾਹਵਾਰੀ ਤੋਂ ਇਲਾਵਾ ਖ਼ੂਨ ਪੈਣਾ, ਨਾ ਠੀਕ ਹੋਣ ਵਾਲ਼ਾ ਮੂੰਹ ਦਾ ਅਲਸਰ ਆਦਿ ਕੈਂਸਰ ਦੇ ਲੱਛਣ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ, ਸਮੇਂ ਸਿਰ ਜਾਂਚ ਨਾ ਕਰਵਾਉਣਾ, ਜ਼ਿਆਦਾ ਚਰਬੀ ਵਾਲੇ ਭੋਜਨ ਦਾ ਸੇਵਨ ਆਦਿ ਕੈਂਸਰ ਦੇ ਕਾਰਨ ਹਨ।
ਉਨ੍ਹਾਂ ਦੱਸਿਆ ਕਿ ਫ਼ਸਲਾਂ ਉੱਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨ, ਕੈਂਸਰ ਅਤੇ ਇਸ ਦੇ ਮੁਢਲੇ ਚਿੰਨ੍ਹਾਂ ਸਬੰਧੀ ਜਾਣਕਾਰੀ ਰੱਖਣ, ਸ਼ਰਾਬ, ਤੰਬਾਕੂ ਅਤੇ ਬੀੜੀ ਸਿਗਰਟ ਦੀ ਵਰਤੋਂ ਨਾ ਕਰਨ ਆਦਿ ਨਾਲ ਕੈਂਸਰ ਨੂੰ ਕੰਟਰੋਲ ਕਰਨ ਕੀਤਾ ਜਾ ਸਕਦਾ ਹੈ।
ਏ. ਐਨ. ਐਮ ਕਮਲਜੀਤ ਕੌਰ ਨੇ ਇਸ ਮੌਕੇ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ 'ਨੇਸ਼ਨਲ ਪ੍ਰੋਗਰਾਮ ਫ਼ਾਰ ਪਰਵੈਨਸ਼ਨ ਐਂਡ ਕੰਟਰੋਲ ਆਫ਼ ਕੈਂਸਰ, ਡਾਇਬਟੀਜ਼,ਕਾਰਡਿਓਵੈਸਕੂਲਰ ਐਂਡ ਸਟ੍ਰੋਕਸ' ਤਹਿਤ ਮਰੀਜ਼ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਦੇ ਕੈਂਸਰ ਸੈੱਲ ਵਿਚ ਹਰਜੋਧ ਸਿੰਘ ਨਾਲ਼ ਸੰਪਰਕ ਕਰਕੇ ਮਰੀਜ਼ਾਂ ਲਈ ਆਉਣ-ਜਾਣ ਲਈ ਟਿਕਟਾਂ ਵੀ ਲੈ ਸਕਦੇ ਹੋ।
ਇਸ ਮੌਕੇ ਕੁਲਜਿੰਦਰ ਸਿੰਘ ਮਿੰਟੂ, ਰਜਿੰਦਰ ਸਿੰਘ ਰਿੰਕਾ, ਸਰਪੰਚ ਹਰਮਨ ਜੀਤ ਸਿੰਘ ਤੇ ਸਮੂਹ ਪੰਚਾਇਤ, ਕ੍ਰਿਸ਼ਨਾ, ਆਸ਼ਾ, ਮਨੀਸ਼, ਸੰਦੀਪ ਸ਼ਰਮਾ, ਸਿਮਰਨ, ਅਮਨਦੀਪ ਲੱਭੂ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ, ਨਵਦੀਪ ਸਿੰਘ,ਹਰਮਨ, ਹਰੀਸ਼ ਕੁਮਾਰ, ਗਗਨਦੀਪ, ਭੁਪਿੰਦਰ ਸਿੰਘ, ਗੁਰਮੁਖ ਸਿੰਘ, ਮਨਪ੍ਰੀਤ,ਮੂਲਖ ਰਾਜ, ਅਮਨਦੀਪ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ, ਸੁੱਖਪ੍ਰੀਤ, ਅਮਨਦੀਪ ਦੀਪਾ, ਖਿਡਾਰੀਆਂ, ਦਰਸ਼ਕਾਂ,, ਸੇਵਾਦਾਰਾਂ ਅਤੇ ਬੱਚਿਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।