ਫਤਹਿਗੜ੍ਹ ਸਾਹਿਬ, 4 ਮਾਰਚ, 2017 : ਏਕ ਪਿਤਾ ਏਕਸ ਹਮ ਬਾਰਿਕ ਅਤੇ ਕੁਦਰਤ ਕੇ ਸਭ ਬੰਦੇ, ਦਾ ਮਹਾਨ ਉਪਦੇਸ਼ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦੇ ਕੇ ਖਤਮ ਹੋ ਰਹੀ ਇਨਸਾਨੀਅਤ ਨੂੰ ਫਿਰ ਤੋਂ ਜਿੰਦਾ ਕੀਤਾ ਅਤੇ ਸਾਰੀ ਮਨੁੱਖਤਾ ਨੂੰ ਜਾਤ-ਪਾਤ ਤੋਂ ਰਹਿਤ ਮੁਕੰਮਲ ਇਨਸਾਨੀ ਅਜ਼ਾਦੀ ਦਾ ਰਾਹ ਪੱਧਰਾ ਕੀਤਾ ਤਾ ਜੋ ਇਸ ਰਸਤੇ 'ਤੇ ਚਲ ਕੇ ਪਿਆਰ ਭਾਈਚਾਰਕ ਸਾਂਝ ਬਰਕਰਾਰ ਰਹੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬਲਜੀਤ ਸਿੰਘ ਭੁੱਟਾ ,ਚੇਅਰਮੈਨ ਜਿਲ੍ਹਾ ਪ੍ਰੀਸ਼ਦ ਫਤਹਿਗੜ੍ਹ ਸਾਹਿਬ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਸ: ਭੁੱਟਾ ਨੇ ਬੀਬੀ ਗੁਰਮੇਹਰ ਕੌਰ ਦਾ ਜਿਕਰ ਕਰਦਿਆ ਕਿਹਾ ਕਿ ਗੁਰਮੇਹਰ ਕੌਰ ਨੇ ਉੱਚੀ ਤੇ ਚੰਗੀ ਸੋਚ ਵਾਲੀ ਗੱਲ ਕੀਤੀ ਸੀ ਪਰੰਤੂ ਇਨਸਨੀਅਤ ਤੇ ਭਾਈਚਾਰਕ ਸਾਂਝ ਦੇ ਦੁਸ਼ਮਣਾਂ ਨੇ ਗੁਰਮੇਹਰ ਕੌਰ ਦੇ ਬਿਆਨਾ ਨੂੰ ਤੋੜ ਮਰੋੋੜ ਕੇ ਪੇਸ ਕੀਤਾ ਤੇ ਗੁਰਮੇਹਰ ਕੌਰ ਖਿਲਾਫ ਅਪਮਾਨ ਜਨਕ ਸਬਦਾਂ ਦੀ ਵਰਤੋਂ ਕੀਤੀ ਜੋ ਕਿ ਨਿੰਦਣ ਯੋਗ ਹੈ। ਸ: ਚੇਅਰਮੈਨ ਭੁੱਟਾ ਨੇ ਕਿਹਾ ਕਿ ਸਮੂਹ ਸਾਂਤੀ ਪਸੰਦ ਲੋਕ ਗੁਰਮੇਹਰ ਕੌਰ ਨਾਲ ਚੱਟਾਨ ਵਾਂਗ ਖੜੇ ਹਨ ਅਤੇ ਉਹਨਾ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਜਿਹਨਾ ਲੋਕਾਂ ਨੇ ਗੁਰਮੇਹਰ ਕੌਰ ਖਿਲਾਫ ਅਪਮਾਨ ਜਨਕ ਸਬਦਾ ਦੀ ਵਰਤੋਂ ਕੀਤੀ ਹੈ ਉਹਨਾ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਬੱਚੀ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।ਇਸ ਮੌਕ ਚੇਅਰਮੈਨ ਦਵਿੰਦਰ ਸਿੰਘ ਬਹਿਲੋਲਪੁਰ, ਗੁਲਜ਼ਾਰ ਸਿੰਘ ਰਜਿੰਦਰਗੜ੍ਹ ਬਲਾਕ ਸੰਮਤੀ ਖੇੜਾ, ਤੇਜਿੰਦਰ ਸਿੰਘ ਸਿੰਧੜਾ, ਜਸਵੀਰ ਸਿੰਘ ਭੈਣੀ, ਹਰਪਾਲ ਸਿੰੰਘ ਜਮੀਤਗੜ੍ਹ, ਸੁਖਵਿੰਦਰ ਸਿੰਘ ਬਰਾਸ, ਸੁਖਦੇਵ ਸਿੰਘ ਪਤਰਾਸੀ ਮੈਬਰ ਬਲਾਕ ਸੰਮਤੀ, ਕਾਬਲ ਸਿੰਘ ਝਾਮਪੁਰ, ਜਰਨੈਲ ਸਿੰਘ ਰਾਮਪੁਰਾ, ਭੁਪਿੰਦਰ ਸਿੰਘ ਬਡਾਲੀ ਆਲਾ ਸਿੰਘ ਆਦਿ ਹਾਜ਼ਰ ਸਨ।