ਅੰਮ੍ਰਿਤਸਰ, 3 ਮਾਰਚ, 2017 : ਦੇਸ਼ ਦੀਆ ਸਿਰਮੋਰ ਵਿਦਿਅਕ ਸੰਸਥਾਵਾੰ ਜਵਾਹਰ ਲਾਲ ਨਹਿਰੂ ਯੁਨੀਵਰਸਿਟੀ, ਦਿਲੀ ਯੁਨੀਵਰਸਿਟੀ, ਪੰਜਾਬ ਯੁਨੀਵਰਸਿਟੀ ਵਿੱਚ ਪਿਛਲੇ ਦਿਨਾ ਤੋੰ ਲਗਾਤਾਰ ਵਾਪਰੀਆੰ ਘਟਨਾਵਾ 'ਤੇ ਪ੍ਰਤੀਕਿਰਿਆ ਕਰਦਿਆੰ ਸਾਬਕ ਵਿਦਿਆਰਥੀ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ ਬੀ ਜੇ ਪੀ ਦਾ ਵਿਦਿਆਰਥੀ ਵਿੰਗ ਆਰ ਐਸ ਐਸ ਦੇ ਲੁਕਵੇ ਫਿਰਕੂ ਏਜੰਡੇ ਦਾ ਵਿਰੋਧ ਕਰਨ ਵਾਲੇ ਦੇਸ਼ਭਗਤ ਅਤੇ ਅਮਨ ਪਸੰਦ ਧਰਮ ਨਿਰਪੱਖ ਤਾਕਤਾੰ ਨੂੰ ਦਬਾਉਣ ਅਤੇ ਡਰਾਉਣ ਲਈ ਵਿਦਿਅਕ ਸੰਸਥਾਵਾ ਿਵਚ ਗੁੰਡਾਗਰਦੀ ਕਰ ਰਿਹਾ ਹੈ ਜੋ ਅਤਿ ਨਿੰਦਣਯੋਗ ਹੈ ,
ਿਵਦਿਅਕ ਸੰਸਥਾਵਾੰ ਵਿੱਚ ਫਿਰਕੂ ਜਥੇਬੰਦੀਆੰ ਵਲੋੰ ਕੀਤੀ ਜਾ ਰਹੀ ਜਬਰੀ ਦਖਲ ਅੰਦਾਜੀ ਅਤੇਗੁੰਡਾ ਗਰਦੀ ਦੇ ਖਿਲਾਫ ਦੇਸ਼ ਵਿਆਪੀ ਸਖਤ ਕਾਰਵਾਈ ਦੀ ਮੰਗ ਕਰਦਿਆੰ ਬੰਦੇਸ਼ਾ ਨੇ ਕਿਹਾ ਕਿ ਭਾਰਤ ਬਹੁ ਧਰਮੀ ਬਹੁ ਭਾਸ਼ਾਈ ਦੇਸ਼ ਹੈ ਜਿਥੇ ਕਿਸੇ ਵੀ ਖਾਸ ਫਿਰਕੂ ਵਿਚਾਰਧਾਰਾ ਨੂੰ ਵਿਦਿਅਕ ਅਦਾਰਿਆੰ ਤੇ ਥੋਪਣ ਦੀਆੰ ਚਾਲਾੰ ਜਿਥੇ ਵਿਦਿਅਕ ਸੰਸਥਾਵਾੰ ਦਾ ਵਿਦਿਅਕ ਮਹੌਲ ਖਰਾਬ ਕਰ ਰਹੀਆੰ ਹਨ ਉਥੇ ਘਟ ਗਿਣਤੀ ਵਿਦਿਆਰਥੀਆ ਵਿੱਚ ਅਸੁਰਖਿਆ ਦੀ ਭਾਵਨਾੰ ਪੈਦਾਾ ਕਰਰਿਹਾ ਹੈ ਜੋ ਨਿਸਚਤ ਰੂਪ ਵਿੱਚ ਦੇਸ ਨੂੰ ਪਿਛਾਖੜੀ ਤਾਕਤਾੰ ਹੱਥ ਦੇਣ ਦੀ ਕੋਝੀ ਚਾਲ ਹੈ ਜਿਸਦਾ ਆਮ ਆਦਮੀ ਪਾਰਟੀ ਸਖਤ ਵਿਰੋਧਕਰਦੀ ਹੈ ।
ਬਿਆਨ ਜਾਰੀ ਰਖਦਿਆੰ ਸਾਬਕ ਵਿਦਿਆਰਥੀ ਨੇਤਾ ਨੇ ਕਿਹਾ ਆਰਐਸ ਐਸ ਜੋ ਵਿਦਿਅਕ ਸੰਸਥਾਵਾੰ ਵਿੱਚ ਆਪਣੇ ਆਦਮੀ ਜਿਆਦਾ ਤੋੰਜਿਆਦਾ ਗਿਣਤੀ ਵਿੱਚ ਭਰਤੀ ਕਰਾ ਰਿਹਾ ਹੈ ਤਾੰ ਜੋ ਵਿਦਿਅਕ ਸੰਸਥਾਨਾੰ ਦਾ ਭਗਵਾ ਕਰਨ ਕੀਤਾ ਜਾ ਸਕੇ ਜੋ ਦੇਸ਼ ਦੀ ਧਰਮ ਨਿਰਪਖਤਾ ਅਤੇ ਭਾਈਚਾਰੇ ਲਈ ਖਤਰਨਾਕ ਸਾਬਤ ਹੋਵੇਗਾ ਜਿਸਦਾ ਸਾਰੀ ਦੁਨੀਆੰ ਵਿੱਚ ਡਿਜੀਟਲ ਇੰਡਿਆ ਅਤੇ ਮੇਡ ਇਨ ਇੰਡੀਆ ਆਦਿ ਢਿੰਡੋਰੇ ਪਿਟਣ ਵਾਲੇ ਪ੍ਰਧਾਨ ਮੰਤਰੀ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ ।
ਬਿਆਨ ਜਾਰੀ ਰਖਦੇ ਬੰਦੇਸ਼ਾ ਨੇ ਕਿਹਾ ਕਿ ਜਿਥੇ ਸਰਕਾਰ ਨੂੰ ਇੱਕ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਦੀ ਸਪੁਤਰੀ ਨੂੰ ਨਜਾਇਜ ਮਾਨਸਿਕ ਤਸ਼ਦੱਦ ਦੇਣ ਅਤੇ ਧਮਕਾਉਣ ਵਾਲੀਆੰ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਹਨਾੰ ਦੀ ਜਥੇਬੰਦੀ ਤੇ ਨਕੇਲ ਕਸਣੀ ਚਾਹੀਦੀ ਹੈ ਉਥੇ ਫਿਰਕੂ ਸੋਚ ਦੇ ਖਿਲਾਫ ਦੇਸ਼ ਦੇ ਜਮਹੂਰੀ ਧਰਮ ਨਿਰਪਖ ਅਤੇ ਅਮਨ ਪਸੰਦ ਦੇਸ਼ ਵਾਸੀਆੰ ਨੂੰ ਇਕਮੁਠ ਹੋਣਾ ਚਾਹੀਦਾ ਹੈ ।