ਡੇਰਾ ਸਿਰਸਾ ਪੈਰੋਕਾਰਾਂ ਨੇ ਹੰਗਾਮੀ ਹਾਲਤਾਂ ’ਚ ਖ਼ੂਨ ਦਾਨ ਕਰਕੇ ਇਨਸਾਨੀ ਫ਼ਰਜ਼ ਨਿਭਾਇਆ
ਅਸ਼ੋਕ ਵਰਮਾ
ਬਠਿੰਡਾ, 14 June 2026: ਸੱਚੀ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਪਿੰਡ ਕਮਾਲੂ ਜ਼ਿਲ੍ਹਾ ਬਠਿੰਡਾ ਜੋ ਕਿ ਮੈਕਸ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਆਈ.ਟੀ.ਆਈ ਦੇ ਸੇਵਾਦਾਰ ਸੁਖਨਾਮ ਇੰਸਾਂ ਪੁੱਤਰ ਬਲਹਾਰ ਸਿੰਘ ਇੰਸਾਂ, ਇੱਕ ਮਰੀਜ਼ ਵਾਸੀ ਮਾਨਸਾ ਜੋ ਕਿ ਪੰਜਾਬ ਕੈਂਸਰ ਕੇਅਰ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਲਾਲ ਸਿੰਘ ਨਗਰ ਦੇ ਸੇਵਾਦਾਰ ਵਿਜੇ ਇੰਸਾਂ ਪੁੱਤਰ ਯਸ਼ਪਾਲ ਇੰਸਾਂ ਅਤੇ ਏਰੀਆ ਪਰਸ ਰਾਮ ਨਗਰ-ਏ ਸੇਵਾਦਾਰ ਪੰਕਜ ਇੰਸਾਂ ਪੁੱਤਰ ਅਮ੍ਰਿਤ ਲਾਲ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਸ੍ਰੀ ਮੁਕਤਸਰ ਸਾਹਿਬ ਜੋ ਕਿ ਨਿਊ ਕ੍ਰਿਸ਼ਨਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਦੇ ਸੇਵਾਦਾਰ ਕਪਿਲ ਇੰਸਾਂ ਪੁੱਤਰ ਰਾਮ ਚੰਦ ਨੇ ਐਸਡੀਪੀਸੀ ਦਾਨ ਕੀਤੇ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਪੰਕਜ ਇੰਸਾਂ ਨੇ ਅੱਜ 66ਵੀਂ ਵਾਰ ਖ਼ੂਨਦਾਨ ਕੀਤਾ।
- Download Babushahi App
-
-