ਭੇਦ ਭਰੇ ਹਾਲਾਤਾਂ ਵਿੱਚ ਵਿਅਕਤੀ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਭਰਿਆ ਮਾਹੌਲ ਬਣਿਆ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 31 May 2026
ਗੁਰਦਾਸਪੁਰ_ ਹਰਦੋਛੰਨੀ ਰੋਡ ਤੇ ਪਿੰਡ ਹਆਤ ਨਗਰ ਨੇੜੇ ਸਥਿਤ ਪੀਰ ਬਾਬੇ ਦੀ ਦਰਗਾਹ ਨੇੜੇ ਇੱਕ ਵਿਅਕਤੀ ਦੀ ਭੇਟਭਰੇ ਹਾਲਾਤਾਂ ਵਿੱਚ ਲਾਸ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਅਤੇ ਦਹਿਸ਼ਤਪੂਰਨ ਮਾਹੌਲ ਬਣ ਗਿਆ । ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਸਵੇਰੇ ਤੜਕਸਾਰ ਮੋਟਰਸਾਈਕਲ ਤੇ ਕੀਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਨਾਲ ਕੋਈ ਭਾਣਾ ਵਾਪਰ ਗਿਆ। ਮ੍ਰਿਤਕ ਦੇ ਸਿਰ ਤੋਂ ਖੂਨ ਵੱਗ ਰਿਹਾ ਸੀ ਜਦਕਿ ਉਸ ਦਾ ਮੋਟਰਸਾਈਕਲ ਬਿਲਕੁਲ ਸਹੀ ਹਾਲਤ ਵਿੱਚ ਸੜਕ ਦੇ ਕਿਨਾਰੇ ਤੇ ਪਿਆ ਸੀ ।
ਮੌਕੇ ਤੇ ਡੀਐਸਪੀ ਸ਼ਾਹਬਾਜ ਸਿੰਘ ਅਤੇ ਐਸ ਐਚ ਓ ਸਦਰ ਅਮਨਦੀਪ ਸਿੰਘ ਪਹੁੰਚੇ ਅਤੇ ਫਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ । ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੋਈ ਵਾਰਦਾਤ ਹੈ ਜਾਂ ਫਿਰ ਦੁਰਘਟਨਾ । ਮ੍ਰਿਤਕ ਦੀ ਪਹਿਚਾਨ ਅਮਨਦੀਪ ਸਿੰਘ ( 43) ਵਾਸੀ ਪਿੰਡ ਰੋਸਾ ਡੇਰਾ ਬਾਬਾ ਨਾਨਕ ਦੇ ਤੌਰ ਤੇ ਹੋਈ ਹੈ ਜੋ ਹੁਣ ਸ਼ਹਿਰ ਦੇ ਪ੍ਰੇਮ ਨਗਰ ਇਲਾਕੇ ਵਿੱਚ ਕਿਰਾਏ ਤੇ ਰਹਿ ਰਿਹਾ ਸੀ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
- Download Babushahi App
-
-