ਆਪਣੇ ਹੀ ਵਿਭਾਗ ਦੇ ਰਿਟਾਇਰਡ ਮੁਲਾਜ਼ਮ ਨੂੰ ਰਿਟਾਇਰਮੈਂਟ ਦੀ ਬਕਾਇਆ ਰਕਮ ਦਵਾਉਣ ਲਈ ਸੁਪਰੀਡੈਂਟ ਮੰਗ ਰਿਹਾ ਸੀ ਰਿਸ਼ਵਤ- ਵਿਜੀਲੈਂਸ ਨੇ ਰੰਗੇ ਹੱਥੀ ਕੀਤਾ ਕਾਬੂ
ਰੋਹਿਤ ਗੁਪਤਾ, ਗੁਰਦਾਸਪੁਰ-
ਜੇਲ੍ਹ ਰੋਡ 'ਤੇ ਸਥਿਤ ਪਾਵਰ ਕੌਮ ਦੇ ਦਫ਼ਤਰ ਵਿਚੋਂ ਵਿਜੀਲੈਂਸ ਵਿਭਾਗ ਵਲੋਂ ਸੁਪਰੀਡੈਂਟ ਲੇਖਾ ਮੰਡਲ ਅੰਮ੍ਰਿਤਪਾਲ ਸਿੰਘ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸਥਾਨਕ ਇਸਲਾਮਾਬਾਦ ਮੁਹੱਲੇ ਦੇ ਰਹਣ ਵਾਲੇ ਸੇਵਾ ਮੁਕਤ ਜੇ.ਈ. ਬਿਸੰਬਰ ਦਾਸ ਦਾ ਵਿਭਾਗ ਵੱਲ 1 ਲੱਖ ਰੁਪਏ ਦਾ ਬਕਾਇਆ ਸੀ, ਜਿਸ ਨੂੰ ਲੈਣ ਲਈ ਉਹ ਪਿਛਲੇ 1 ਸਾਲ ਤੋਂ ਬਿਜਲੀ ਵਿਭਾਗ ਦੇ ਦਫ਼ਤਰ ਵਿਖੇ ਸੁਪਰੀਡੈਂਟ ਕੋਲ ਚੱਕਰ ਲਗਾ ਰਿਹਾ ਸੀ।
ਲੇਖਾਕਾਰ ਅੰਮ੍ਰਿਤਪਾਲ ਸਿੰਘ ਵਲੋਂ ਉਸ ਨੂੰ ਪਿਛਲੇ ਇਕ ਸਾਲ ਤੋਂ ਖੱਜਲ ਖੁਆਰ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਪੈਸੇ ਦਿਵਾਉਣ ਦੇ ਏਵਜ਼ ਵਿਚ ਅੰਮ੍ਰਿਤਪਾਲ ਸਿੰਘ ਵਲੋਂ ਸੇਵਾ ਮੁਕਤ ਜੇ.ਈ. ਬਿਸੰਬਰ ਦਾਸ ਪਾਸੋਂ 15 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਇਸ ਦੀ ਜਾਣਕਾਰੀ ਬਿਸੰਬਰ ਦਾਸ ਵਲੋਂ ਵਿਜੀਲੈਂਸ ਵਿਭਾਗ ਨੂੰ ਦਿੱਤੀ ਗਈ, ਜਿਸ 'ਤੇ ਕਾਰਵਾਈ ਕਰਦੇ ਹੋਏ ਅੱਜ ਵਿਜੀਲੈਂਸ ਵਿਭਾਗ ਵਲੋਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸਿੰਘ ਦੀ ਅਗਵਾਈ ਵਿੱਚ ਅਤੇ ਦੋ ਗਵਾਹਾਂ ਦੀ ਮੌਜੂਦਗੀ ਵਿੱਚ ਸੁਪਰੀਡੈਂਟ ਲੇਖਾ ਮੰਡਲ ਅੰਮ੍ਰਿਤਪਾਲ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
- Download Babushahi App
-
-