ਪੰਜਾਬ ’ਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਲਈ ਵੋਟਾਂ ਪੈਣੀਆਂ ਸ਼ੁਰੂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 26 ਮਈ, 2026: ਪੰਜਾਬ ਵਿਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਾਂ ਪੈਣ ਦਾ ਅਮਲ ਅੱਜ ਸਵੇਰੇ 8.00 ਵਜੇ ਸ਼ੁਰੂ ਹੋ ਗਿਆ। ਸ਼ਾਮ 5.00 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜੇ 29 ਮਈ ਨੂੰ ਆਉਣਗੇ।
ਮੁਹਾਲੀ, ਬਠਿੰਡਾ, ਬਟਾਲਾ, ਬਰਨਾਲਾ, ਅਬੋਹਰ, ਕਪੂਰਥਲਾ ਅਤੇ ਪਠਾਨਕੋਟ ਨਗਰ ਨਿਗਮਾਂ ਵਿਚ ਚੋਣਾਂ ਹੋ ਰਹੀਆਂ ਹਨ। ਇਸੇ ਤਰੀਕੇ 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਲਈ ਵੋਟਾਂ ਪੈ ਰਹੀਆਂ ਹਨ।
ਕੁੱਲ 7555 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਸਭ ਤੋਂ ਵੱਧ 1801 ਆਮ ਆਦਮੀ ਪਾਰਟੀ, 1550 ਕਾਂਗਰਸ, 1316 ਭਾਜਪਾ, 1251 ਅਕਾਲੀ ਦਲ ਅਤੇ ਬਸਪਾ ਦੇ 96 ਉਮੀਦਵਾਰ ਮੈਦਾਨ ਵਿਚ ਹਨ।
ਕੁੱਲ 3977 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
- Download Babushahi App
-
-