ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਪਾਇਲ ਪੁਲਸ ਨੇ ਕੀਤਾ ਗ੍ਰਿਫਤਾਰ
ਰਵਿੰਦਰ ਢਿੱਲੋਂ
ਖੰਨਾ, 13 May 2026
ਪਾਇਲ ਪੁਲਿਸ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਰਮਨ ਚੰਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦੇ ਮੁਤਾਬਕ ਮਿਤੀ 13 ਤਰੀਕ ਨੂੰ ਡੀਡੀਆ ਨੰਬਰ 13 ਹਰਚੰਦ ਸਿੰਘ ਚੀਮਾ ਪੁੱਤਰ ਜਰਨੈਲ ਸਿੰਘ ਚੀਮਾ ਵਾਸੀ ਪਾਇਲ ਨੇ ਇੱਕ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਰਮਨ ਚਾਂਦੀ ਦੇ ਖਿਲਾਫ ਜੁਰਮ ਰੋਕੋ ਧਾਰਾ 109, 110 ਜਾਬਤਾ ਫੌਜਦਾਰੀ ਤਹਿਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 15 ਮਈ ਤੱਕ ਕੇਂਦਰੀ ਜੇਲ ਲੁਧਿਆਣਾ ਵਿਖੇ ਬੰਦ ਕਰਵਾਇਆ ਗਿਆ ਹੈ।
- Download Babushahi App
-
-