Education Breaking: ਸਿੱਖਿਆ ਵਿਭਾਗ ਦੇ ਡਾਇਰੈਕਟਰ ਅਤੇ ਸਕੂਲ ਬੋਰਡ ਦੇ ਸਕੱਤਰ ਦਾ ਤਬਾਦਲਾ, ਪੜ੍ਹੋ ਹੁਣ ਜਿੰਮੇਵਾਰੀ ਕਿਸਨੂੰ ਸੌਂਪੀ?
PCS ਸਕੱਤਰ ਸਿੰਘ ਬੱਲ ਬਣੇ ਪੰਜਾਬ ਦੇ ਨਵੇਂ 'ਡਾਇਰੈਕਟਰ ਸਿੱਖਿਆ' ਅਤੇ 'ਸਕੂਲ ਬੋਰਡ ਦੇ ਸਕੱਤਰ'
Babushahi Network
ਚੰਡੀਗੜ੍ਹ, 11 ਮਈ 2026: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਵੱਡਾ ਫੇਰਬਦਲ ਕਰਦਿਆਂ 15 ਪੀਸੀਐਸ (PCS) ਦੇ ਤਬਾਦਲੇ ਅਤੇ ਨਵੀਆਂ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਵਿੱਚ ਸਭ ਤੋਂ ਚਰਚਿਤ ਨਾਂ ਪੀਸੀਐਸ ਸਕੱਤਰ ਸਿੰਘ ਬੱਲ ਦਾ ਹੈ। ਹੁਣ ਤੱਕ ਕਪੂਰਥਲਾ ਵਿੱਚ ਏਡੀਸੀ (ਜਨਰਲ) ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਕੱਤਰ ਸਿੰਘ ਬੱਲ ਨੂੰ ਸਿੱਖਿਆ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ 'ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਪੰਜਾਬ' ਨਿਯੁਕਤ ਕੀਤਾ ਗਿਆ ਹੈ। PCS ਬੱਲ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਡਾਇਰੈਕਟਰ ਦੇ ਅਹੁਦੇ ਦੇ ਨਾਲ-ਨਾਲ 'ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ' (ਐਸ.ਏ.ਐਸ. ਨਗਰ) ਦਾ ਵਾਧੂ ਚਾਰਜ ਵੀ ਦਿੱਤਾ ਹੈ।
- Download Babushahi App
-
-