ਤੂੜੀ ਬਣਾਉਣ ਵੇਲੇ ਆਪਣੇ ਹੀ ਟਰੈਕਟਰ ਥੱਲੇ ਆ ਕੇ ਪਿੰਡ ਭਾਮੀਆਂ ਦੇ ਨੌਜਵਾਨ ਦੀ ਮੌਤ
ਰਵਿੰਦਰ ਢਿੱਲੋਂ
ਖੰਨਾ, 19 ਅਪ੍ਰੈਲ 2026
ਨੇੜਲੇ ਪਿੰਡ ਭਾਮੀਆਂ ਦੇ ਇੱਕ ਨੌਜਵਾਨ ਦੀ ਆਪਣੇ ਹੀ ਖੇਤ ਵਿਚ ਆਪਣੇ ਹੀ ਟਰੈਕਟਰ ਦੇ ਟਾਇਰ ਥੱਲੇ ਆ ਕੇ ਮੌਤ ਹੋ ਜਾਣ ਦੇ ਸਮਾਚਾਰ ਮਿਲੇ ਹਨ। ਮਿਰਤਕ ਨੌਜਵਾਨ ਨਵਪ੍ਰੀਤ ਸਿੰਘ ਉਮਰ 26 ਸਾਲ ਦੇ ਪਿਤਾ ਚਰਨਜੀਤ ਸਿੰਘ ਭਾਮੀਆਂ ਨੇ ਦੱਸਿਆ ਕਿ ਮੇਰਾ ਪੁੱਤਰ ਨਵਪ੍ਰੀਤ ਸਿੰਘ ਆਪਣੇ ਖੇਤ 'ਚ ਤੂੜੀ ਬਣਾ ਰਿਹਾ ਸੀ ਜਿਵੇਂ ਹੀ ਨਵਪ੍ਰੀਤ ਸਿੰਘ ਟਰੈਕਟਰ ਲੈ ਕੇ ਖੇਤ 'ਚ ਪਹੁੰਚਿਆ ਤਾਂ ਖੇਤ 'ਚ ਵੱਟ ਉੱਚੀ ਹੋਣ ਕਰਕੇ ਟਰੈਕਟਰ ਬੇਕਾਬੂ ਹੋ ਗਿਆ ਤੇ ਨੌਜਵਾਨ ਟਰੈਕਟਰ ਦੇ ਟਾਇਰ ਥੱਲੇ ਡਿੱਗ ਪਿਆ ਤਾਂ ਨੇੜੇ ਹੀ ਤੂੜੀ ਵਾਲੀ ਮਸ਼ੀਨ ਚਲਾ ਰਹੇ ਕੁਝ ਹੋਰ ਲੋਕਾਂ ਨੇ ਨਵਪ੍ਰੀਤ ਸਿੰਘ ਨੂੰ ਜਖਮੀ ਹਾਲਾਤਾਂ 'ਚ ਨਿੱਜੀ ਹਸਪਤਾਲ ਖੰਨੇ ਭਾਰਤੀ ਕਰਵਾਇਆ ਉਪਰੰਤ ਖੰਨੇ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਅਪੋਲੋ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਅਪੋਲੋ ਹਸਪਤਾਲ ਦੇ ਡਾਕਟਰਾਂ ਨੇ ਨਵਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਨਵਪ੍ਰੀਤ ਸਿੰਘ ਮਾਪਿਆਂ ਦਾ ਇਕਲੋਤਾ ਪੁੱਤ ਸੀ ਜਿਸ ਦਾ ਅੱਜ ਦੁਪਿਹਰ ਵੇਲੇ ਅਤਿੰਮ ਸਸਕਾਰ ਕਰ ਦਿੱਤਾ ਗਿਆ।
Click to Follow Babushahi Facebook page →