ਪ੍ਰਿਅੰਕਾ ਗਾਂਧੀ ਦਾ ਵੱਡਾ ਬਿਆਨ; ਕੱਲ੍ਹ 'ਲੋਕਤੰਤਰ ਦੀ ਹੋਈ ਜਿੱਤ, ਮੋਦੀ ਸਰਕਾਰ ਦੀ ਸਾਜ਼ਿਸ਼ ਨਾਕਾਮ'; Women ਰਾਖਵਾਂਕਰਨ ਦੇ ਪੁਰਾਣੇ ਬਿੱਲ ਦੀ ਕੀਤੀ ਮੰਗ
ਨਵੀਂ ਦਿੱਲੀ, 18 ਅਪ੍ਰੈਲ 2026: ਕਾਂਗਰਸ ਦੀ ਜਨਰਲ ਸਕੱਤਰ ਅਤੇ MP ਪ੍ਰਿਅੰਕਾ ਗਾਂਧੀ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਸਿੱਧਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਬੀਤੇ ਦਿਨ ਸੰਸਦ ਵਿੱਚ ਹੋਈ ਕਾਰਵਾਈ ਨੂੰ 'ਲੋਕਤੰਤਰ ਦੀ ਜਿੱਤ' ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਰਚੀ ਗਈ ਸਾਜ਼ਿਸ਼ ਨੂੰ ਵਿਰੋਧੀ ਧਿਰ ਨੇ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ ਹੈ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਸਰਕਾਰ ਨੂੰ 352 ਵੋਟਾਂ ਦੀ ਲੋੜ ਸੀ, ਪਰ ਲੰਬੀ ਚਰਚਾ ਤੋਂ ਬਾਅਦ ਸਿਰਫ਼ 298 ਸੰਸਦ ਮੈਂਬਰਾਂ ਨੇ ਹੀ ਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ, ਸੰਸਦ ਵਿੱਚ ਲਗਾਤਾਰ 21 ਘੰਟੇ ਚੱਲੀ ਬਹਿਸ ਨੇ ਸਾਬਤ ਕਰ ਦਿੱਤਾ ਕਿ ਸਰਕਾਰ ਬਿਨਾਂ ਪੂਰੀ ਤਿਆਰੀ ਦੇ ਇਸ ਬਿੱਲ ਨੂੰ ਲਿਆਈ ਸੀ। ਲੋੜੀਂਦਾ ਬਹੁਮਤ ਨਾ ਮਿਲਣ ਕਾਰਨ ਮਹਿਲਾ ਰਾਖਵਾਂਕਰਨ 'ਤੇ ਫਿਲਹਾਲ 'ਬਰੇਕ' ਲੱਗ ਗਈ ਹੈ, ਜਿਸ ਨੂੰ ਪ੍ਰਿਅੰਕਾ ਗਾਂਧੀ ਨੇ ਸਰਕਾਰ ਦੀ ਜਲਦਬਾਜ਼ੀ ਦਾ ਨਤੀਜਾ ਦੱਸਿਆ।
'ਪੁਰਾਣਾ ਬਿੱਲ ਲਿਆਂਦਾ ਜਾਵੇ' - ਪ੍ਰਿਅੰਕਾ ਗਾਂਧੀ
ਪ੍ਰਿਅੰਕਾ ਗਾਂਧੀ ਨੇ ਮੰਗ ਕੀਤੀ ਕਿ ਸਰਕਾਰ ਨੂੰ ਸਿਆਸੀ ਲਾਹਾ ਲੈਣ ਦੀ ਬਜਾਏ ਮਹਿਲਾ ਰਜਿਸਟ੍ਰੇਸ਼ਨ ਦਾ ਪੁਰਾਣਾ ਬਿੱਲ ਮੁੜ ਲਿਆਉਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ, ਭਾਜਪਾ ਸਰਕਾਰ ਸਿਰਫ਼ ਸੱਤਾ ਹਾਸਲ ਕਰਨ ਲਈ ਮਹਿਲਾਵਾਂ ਦਾ ਇਸਤੇਮਾਲ ਕਰ ਰਹੀ ਹੈ। ਮੋਦੀ ਸਰਕਾਰ ਨੇ ਬਿਨਾਂ ਕਿਸੇ ਠੋਸ ਨੀਤੀ ਦੇ ਵਿਸ਼ੇਸ਼ ਸੈਸ਼ਨ ਬੁਲਾਉਣ ਵਿੱਚ ਬੇਲੋੜੀ ਜਲਦਬਾਜ਼ੀ ਦਿਖਾਈ।
ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਵਿਰੋਧੀ ਧਿਰ ਦੀ ਨੈਤਿਕ ਜਿੱਤ ਦੱਸਿਆ। ਉਨ੍ਹਾਂ ਅਨੁਸਾਰ, ਸਰਕਾਰ ਦੀ ਨੀਅਤ ਸਾਫ਼ ਨਹੀਂ ਸੀ ਅਤੇ ਵਿਰੋਧੀ ਧਿਰ ਨੇ ਇੱਕਜੁੱਟ ਹੋ ਕੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਕੀਤੀ ਹੈ। ਪ੍ਰਿਅੰਕਾ ਗਾਂਧੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਮਹਿਲਾਵਾਂ ਦੇ ਅਸਲ ਹੱਕਾਂ ਲਈ ਲੜਦੀ ਰਹੇਗੀ ਅਤੇ ਸਰਕਾਰ ਦੇ ਅਧੂਰੇ ਵਾਅਦਿਆਂ ਦਾ ਪਰਦਾਫਾਸ਼ ਕਰੇਗੀ।
Click to Follow Babushahi Facebook page →