ਮਜ਼ਦੂਰਾ ਤੇ ਨਿਰਭਰਤਾ ਘਟਾਉਣ ਲਈ ਗੰਨੇ ਦੀ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਜ਼ਰੂਰੀ: ਕੇਨ ਕਮਿਸ਼ਨਰ
ਚੱਢਾ ਖੰਡ ਮਿੱਲ ਕੀੜੀ ਅਫਗਾਨਾ ਵਿਚ ਗੰਨਾ ਹਾਰਵੈਸਟਰ ਮਾਲਕ ਉਦਮੀ ਕਿਸਾਨਾਂ ਦੀ ਅਹਿਮ ਮੀਟਿੰਗ ਹੋਈ।
ਰੋਹਿਤ ਗੁਪਤਾ
ਕਾਦੀਆਂ/ਬਟਾਲਾ, 11 ਅਪ੍ਰੈਲ
ਪ੍ਰਬੰਧਕੀ ਸਕੱਤਰ ( ਖ਼ੇਤੀਬਾੜੀ) ਪੰਜਾਬ ਸਰਕਾਰ ਅਰਸ਼ਦੀਪ ਸਿੰਘ ਥਿੰਦ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਦਫਤਰ ਗੰਨਾ ਕਮਿਸ਼ਨਰ , ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਗੰਨੇ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਲੋੜੀਂਦੀ ਖੇਤੀ ਮਸ਼ੀਨਰੀ ਨੁੰ ਉਤਸ਼ਾਹਿਤ ਕਰਨ ਲਈ ਚੱਢਾ ਖੰਡ ਮਿੱਲ ਕੀੜੀ , ਜ਼ਿਲਾ ਗੁਰਦਾਸਪੁਰ ਦੇ ਸਹਿਯੋਗ ਨਾਲ ਕੇਨ ਹਾਰਵੈਸਟਰ ਮਾਲਕ ਉਦਮੀ ਕਿਸਾਨਾਂ ਦੀ ਮੀਟਿੰਗ ਖੰਡ ਮਿੱਲ ਵਿਚ ਕੀਤੀ ਗਈ, ਜਿਸ ਵਿੱਚ ਵੱਖ ਵੱਖ ਜਿਲ੍ਹਿਆਂ ਤੋਂ ਕੇਨ ਹਾਰਵੈਸਟਰ ਮਾਲਕ ਉਦਮੀ ਗੰਨਾ ਕਾਸ਼ਤਕਾਰ ਗੁਰਪ੍ਰਤਾਪ ਸਿੰਘ, ਮੁਕੇਸ਼ ਕੁਮਾਰ, ਜੈਨ ਸਮੇਤ ਵੱਡੀ ਗਿਣਤੀ ਵਿਚ ਹਾਰਵੈਸਟਰ ਚਲਾਉਣ ਵਾਲੇ ਉਦਮੀ ਕਿਸਾਨ ਸ਼ਾਮਿਲ ਹੋਏ।
ਇਸ ਤੋਂ ਇਲਾਵਾ ਸਹਾਇਕ ਗੰਨਾ ਵਿਕਾਸ ਅਫ਼ਸਰ ,ਖ਼ੇਤੀਬਾੜੀ ਵਿਕਾਸ ਅਫ਼ਸਰ ਅਤੇ ਸਹਾਇਕ ਖ਼ੇਤੀਬਾੜੀ ਇੰਜੀਨੀਅਰ ਵੀ ਹਾਜ਼ਰ ਸਨ।
ਇਸ ਮੀਟਿੰਗ ਦਾ ਮੁੱਖ ਮਕਸਦ ਕੇਨ ਹਾਰਵੈਸਟਰ ਮਾਲਕ ਕਿਸਾਨਾਂ ਨੁੰ ਆ ਰਹੀਆਂ ਮੁਸ਼ਕਲਾਂ ਅਤੇ ਮਸ਼ੀਨ ਦੀ ਕਾਰਜ ਕੁਸ਼ਲਤਾ ਵਧਾਉਣ ਲਈ ਸੁਝਾਅ ਲੈਣੇ ਸੀ।
ਉਦਮੀ ਕਿਸਾਨਾਂ ਨੁੰ ਸੰਬੋਧਨ ਕਰਦਿਆਂ ਕੇਨ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ, ਕੋਈ ਆਧੁਨਿਕ ਅਭਿਆਸ ਨਹੀਂ ਹੈ, ਇਹ ਉਤਪਾਦਨ ਵਿੱਚ ਸੁਧਾਰ, ਲਾਗਤ ਘਟਾਉਣ ਅਤੇ ਚਿਰ ਸਥਾਈ ਗੰਨੇ ਦੀ ਖੇਤੀ ਨੂੰ ਯਕੀਨੀ ਬਣਾਉਣ ਲਈ ਅਜਿਹਾ ਕਾਰਜ ਹੈ ਜੋਂ ਮਜ਼ਦੂਰਾਂ ਤੇ ਨਿਰਭਰਤਾ ਨੂੰ ਘਟਾਉਂਦਾ ਅਤੇ ਪ੍ਰਤੀ ਏਕੜ ਆਮਦਨ ਵਿਚ ਵਾਧਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕਣਕ ਝੋਨੇ ਨਾਲੋਂ ਗੰਨੇ ਦੀ ਫ਼ਸਲ ਵਿਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਮਜ਼ਦੂਰਾਂ ਦੀ ਵਧੇਰੇ ਜ਼ਰੂਰਤ ਪੈਂਦੀ ਹੈ ਜਦ ਕਿ ਦਿਨ ਬ ਦਿਨ ਮਜ਼ਦੂਰਾਂ ਦੀ ਕਮਾਈ ਆ ਰਹੀ ਹੈ। ਉਨ੍ਹਾਂ ਕਿਹਾ ਮਜ਼ਦੂਰਾਂ ਦੀ ਕਮੀਂ ਕਰਨ ਖੇਤੀ ਲਾਗਤ ਖਰਚੇ ਦਿਨੋ ਬ ਦਿਨ ਵਧਦੇ ਜਾ ਰਹੇ ਹਨ ਅਤੇ ਆਮਦਨ ਘੱਟ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਿਜਾਈ ਤੋਂ ਲੈ ਕੇ ਕਟਾਈ ਤੱਕ ਮਸ਼ੀਨੀਕਰਨ ਕਰਨ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮਸੀਨਰੀ ਮਹਿੰਗੀ ਹੋਣ ਕਾਰਨ ਹਰੇਕ ਕਿਸਾਨ ਲਈ ਖਰੀਦ ਕੇ ਵਰਤਣੀ ਬਹੁਤ ਮੁਸ਼ਕਲ ਹੈ।
ਉਨ੍ਹਾਂ ਕਿਹਾ ਕਿ ਗੰਨੇ ਦੀ ਖੇਤੀ ਵਿੱਚ ਲੋੜੀਂਦੀ ਮਸੀਨਰੀ ਸਾਂਝੇ ਤੌਰ ਤੇ ਜਾਂ ਹਾਰਵੈਸਟਰ ਮਾਲਕ ਉਦਮੀ ਕਿਸਾਨ, ਖੇਤੀ ਮਸੀਨਰੀ ਦੇ ਕਸਟਮ ਹਾਇਰਿੰਗ ਸੈਂਟਰ ਸਥਾਪਤ ਕਰਕੇ ਕਿਸਾਨਾਂ ਨੁੰ ਕਿਰਾਏ ਤੇ ਸੇਵਾਵਾਂ ਦੇਣ ਤਾਂ ਜਿੱਥੇ ਹਾਰਵੈਸਟਰ ਮਾਲਕਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਉੱਥੇ ਗੰਨਾ ਕਾਸ਼ਤ ਕਾਰਾਂ ਨੂੰ ਮਸੀਨਰੀ ਵਰਤਣ ਦਾ ਮੌਕਾ ਮਿਲੇਗਾ ਜਿਸ ਨਾਲ ਗੰਨੇ ਦੀ ਖੇਤੀ ਵਿੱਚ ਮਜ਼ਦੂਰਾਂ ਦੀ ਨਿਰਭਰਤਾ ਘਟਾ ਕੇ ਪ੍ਰਤੀ ਏਕੜ ਆਮਦਨ ਵਧਾਈ ਜਾ ਸਕਦੀ ਹੈ ।
ਉਨ੍ਹਾਂ ਗੰਨੇ ਦੀ ਅਦਾਇਗੀ ਬਾਰੇ ਕਿਹਾ ਕਿ ਨਿੱਜੀ ਖੰਡ ਮਿੱਲਾਂ ਦੇ ਬਿਹਾਫ਼ ਤੇ ਸਬਸਿਡੀ ਦੀ ਅਦਾਇਗੀ ਕਿਸਾਨਾਂ ਨੁੰ ਬਹੁਤ ਜਲਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਰਵੈਸਟਰ ਨਾਲ ਗੰਨੇ ਦੀ ਕਟਾਈ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਗੰਨੇ ਦੀ ਬਿਜਾਈ ਚੌੜੀ ਵਿੱਥ ਖਾਲੀ ਵਿਧੀ ਤਕਨੀਕ ਨਾਲ 4-5 ਫੁੱਟ ਦੀ ਦੂਰੀ ਤੇ ਕਰਨੀ ਚਾਹੀਦੀ ਹੈ।
ਸਹਾਇਕ ਖ਼ੇਤੀਬਾੜੀ ਇੰਜੀਨੀਅਰ ਅਮਨਪ੍ਰੀਤ ਸਿੰਘ ਘਈ ਅਤੇ ਇੰਜੀਨੀਅਰ ਦੀਪਕ ਕੁਮਾਰ ਨੇ ਕਿਹਾ ਕਿ ਪਿੰਡਾਂ ਵਿਚ ਕਸਟਮ ਹਾਈਰਿੰਗ ਸੈਂਟਰ ਸਥਾਪਿਤ ਕਰਕੇ ਗੰਨਾ ਕਾਸ਼ਤ ਕਾਰਾਂ ਨੂੰ ਮਸੀਨਰੀ ਵਰਤਣ ਦੀ ਸਹੂਲਤ ਦੇਣ ਲਈ ਪੰਜਾਬ ਸਰਕਾਰ ਵਲੋਂ ਸਮੇਮ ਅਤੇ ਸੀ ਡੀ ਪੀ ਸਕੀਮ ਤਹਿਤ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਸਾਬਕਾ ਗੰਨਾ ਸਲਾਹਕਾਰ ਗੁਰਇਕਬਾਲ ਸਿੰਘ ਕਾਹਲੋ ਨੇ ਗੰਨੇ ਦੀ ਮਸ਼ੀਨੀ ਕਰਨ ਦੀ ਮਹੱਤਤਾ ਬਾਰੇ ਅਤੇ ਵਾਈਸ ਪ੍ਰੈਜ਼ੀਡੈਂਟ ਸ੍ਰੀ ਸਤਿੰਦਰ ਜੀਤ ਸਿੰਘ ਨੇ ਗੰਨੇ ਦੀ ਟਰੇਂਚ ਵਿਧੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਦਮੀ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ। ਦਿੱਤੀ।ਉਦਮੀ ਗੰਨਾ ਕਾਸ਼ਤਕਾਰਾਂ ਵਲੋਂ ਸੁਝਾਅ ਦਿੱਤਾ ਗਿਆ ਕਿ ਗੰਨੇ ਦੀ ਕਾਸ਼ਤ ਵਿਚ ਮਸ਼ੀਨੀ ਕਰਨ ਨੁੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਜੋਂ ਵੀ ਸਕੀਮ ਆਰੰਭੀ ਜਾਵੇ ਉਸ ਵਿੱਚ ਕੇਨ ਹਾਰਵੈਸਟਰ ਚਲਾ ਰਹੇ ਉਦਮੀ ਕਿਸਾਨਾਂ ਨੁੰ ਪਹਿਲ ਦਿੱਤੀ ਜਾਵੇ । ਉਦਮੀ ਗੰਨਾ ਕਾਸ਼ਤਕਾਰਾਂ ਵਲੋਂ ਕੇਨ ਹਾਰਵੈਸਟਰ ਚਲਾਉਣ ਵਿਚ ਆ ਰਹੀਆਂ ਮਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਮੰਗ ਕੀਤੀ ਕਿ ਸਹਿਕਾਰੀ ਮਿੱਲਾਂ ਦੁਆਰਾ ਕੀਤੀ ਜਾਂਦੀ ਗੰਨੇ ਦੀ ਅਦਾਇਗੀ ਦੇ ਤਰੀਕੇ ਵਿਚ ਸੁਧਾਰ ਕੀਤਾ ਜਾਵੇ ਅਤੇ ਨਿੱਜੀ ਖੰਡ ਮਿੱਲਾ ਦੇ ਬਿਹਾਫ ਤੇ ਕਿਸਾਨਾਂ ਨੁੰ ਦਿੱਤੀ ਜਾਂਦੀ ਸਬਸਿਡੀ ਦੀ ਅਦਾਇਗੀ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਜੋਂ ਗੰਨਾ ਕਾਸ਼ਤਕਾਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾਂ ਕਰਨਾ ਪਵੇ।
Click to Follow Babushahi Facebook page →