ਨਗਰ ਕੌਂਸਲ ਪ੍ਰਧਾਨ ਨੇ ਕੱਲ ਹੋਏ ਐਕਸੀਡੈਂਟ ਬਾਰੇ ਦੱਸੀ ਵੱਡੀ ਗੱਲ, ਪ੍ਰਾਈਵੇਟ ਬੱਸ ਚਾਲਕਾਂ ਨੂੰ 40 ਮਿਨਟ ਵਿੱਚ ਬਟਾਲੇ ਪਹੁੰਚਣ ਦੀ ਹੁੰਦੀ ਮਜਬੂਰੀ
ਪ੍ਰਾਈਵੇਟ ਬੱਸ ਚਾਲਕਾਂ ਨੂੰ 40 ਮਿਨਟ ਵਿੱਚ ਬਟਾਲੇ ਪਹੁੰਚਣ ਦੀ ਹੁੰਦੀ ਮਜਬੂਰੀ ਇਸ ਲਈ ਦੋੜਾਂਦੇ ਓਵਰ ਸਪੀਡ ਬੱਸਾਂ , ਸਰਕਾਰ ਅਤੇ ਰੋਡ ਡਿਵਾਈਸ ਦੇ ਡੀਪੂਆਂ ਦੇ ਜੀਐਮ ਦੇਣ ਧਿਆਨ
ਰੋਹਿਤ ਗੁਪਤਾ
ਗੁਰਦਾਸਪੁਰ : ਕੱਲ ਗੁਰਦਾਸਪੁਰ ਦੇ ਬਬਰੀ ਬਾਈਪਾਸ ਤੇ ਹੋਏ ਵੱਡੀ ਦੁਰਘਟਨਾ ੍ਰ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸਦਾ ਪਰਿਵਾਰ ਪਤਨੀ ਅਤੇ ਦੋ ਬੱਚੀਆਂ ਵੀ ਸਰਕਾਰੀ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਹਨ ਅਤੇ ਕੁੱਲ 26 ਦੇ ਕਰੀਬ ਬੱਸ ਦੀਆਂ ਸਵਾਰੀਆਂ ਜ਼ਖਮੀ ਹੋਈਆਂ ਸਨ । ਦੁਰਘਟਨਾ ਦਾ ਕਰਨ ਬੱਸ ਦੀ ਓਵਰ ਸਪੀਡ ਨੂੰ ਦੱਸਿਆ ਜਾ ਰਿਹਾ ਹੈ ਪਰ ਜਖਮੀਆਂ ਦਾ ਹਾਲ ਚਾਲ ਪੁੱਛਣ ਸਰਕਾਰੀ ਹਸਪਤਾਲ ਵਿੱਚ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਬਲਜੀਤ ਸਿੰਘ ਪਾਹੜਾ ਨੇ ਦੁਰਘਟਨਾ ਦੇ ਕਾਰਨ ਬਾਰੇ ਇੱਕ ਵੱਡੀ ਗੱਲ ਦੱਸੀ ਹੈ । ਬਲਜੀਤ ਸਿੰਘ ਪਾਹੜਾ ਦਾ ਕਹਿਣਾ ਹੈ ਕਿ ਪ੍ਰਾਈਵੇਟ ਬੱਸ ਚਾਲਕਾਂ ਦੇ ਦਿਮਾਗ ਤੇ 40 ਮਿੰਟ ਵਿੱਚ ਬਟਾਲੇ ਪਹੁੰਚਣ ਦਾ ਬੋਝ ਹੁੰਦਾ ਹੈ ਇਸ ਦੌਰਾਨ ਉਨਾਂ ਨੇ ਰਸਤੇ ਵਿੱਚੋਂ ਸਵਾਰੀਆਂ ਵੀ ਚੁੱਕਣੀਆਂ ਹੁੰਦੀਆਂ ਹਨ ਇਸ ਲਈ ਓਵਰ ਸਪੀਡ ਬੱਸਾਂ ਦੌੜਾਉਂਦੇ ਹਨ ਅਤੇ ਆਪਣੀ ਤੇ ਸਵਾਰੀ ਦੀ ਜ਼ਿੰਦਗੀ ਦਾਅ ਤੇ ਲਗਾ ਦਿੰਦੇ ਹਨ।
ਪਾਹੜਾ ਨੇ ਦੱਸਿਆ ਕਿ ਦੁਰਘਟਨਾ ਵਿੱਚ ਜਖਮੀ ਹੋਈਆਂ ਬੱਸ ਦੀਆਂ ਕਈ ਸਵਾਰੀਆਂ ਗੰਭੀਰ ਰੂਪ ਵਿੱਚ ਜਖਮੀ ਹਨ। ਕਿਸੇ ਦੀ ਛਾਤੀ ਤੇ ਫਰੈਕਚਰ ਹੈ ਤੇ ਕਿਸੇ ਦੀ ਲੱਤ ਟੁੱਟ ਗਈ ਹੈ। ਜਦਕਿ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਹਰਦੀਪ ਦੀ ਜਖਮਾਂ ਦੀ ਮਾਰ ਨਾ ਝਲਦੇ ਹੋਏ ਮੌਤ ਹੋ ਗਈ ਹੈ। ਉਸਦੀ ਪਤਨੀ ਅਤੇ ਦੋ ਛੋਟੀਆਂ ਬੱਚਿਆਂ ਵੀ ਗੰਭੀਰ ਜ਼ਖਮੀ ਹਨ । ਬੇਸ਼ੱਕ ਇਸ ਦਾ ਕਾਰਨ ਬਸ ਡਰਾਈਵਰ ਵੱਲੋਂ ਬੱਸ ਤੇ ਚਲਾਉਣਾ ਹੈ ਪਰ ਵੱਖ-ਵੱਖ ਡੀਪੂਆਂ ਦੇ ਜਨਰਲ ਮੈਨੇਜਾਰਾਂ ਨਾ ਧਿਆਨ ਦੇਣਾ ਚਾਹੀਦਾ ਹੈ ਪ੍ਰਾਈਵੇਟ ਬੱਸ ਚਾਲਕਾਂ ਨੂੰ ਥੋੜਾ ਜਿਆਦਾ ਟਾਈਮ ਦੇਣ ਕਿਉਂਕਿ ਬਿਨਾਂ ਬੱਸ ਤੇ ਚਲਾਏ 40 ਮਿੰਟਾਂ ਵਿੱਚ ਬਟਾਲਾ ਤੋਂ ਗੁਰਦਾਸਪੁਰ ਅਤੇ ਗੁਰਦਾਸਪੁਰ ਤੋਂ ਬਟਾਲਾ ਪਹੁੰਚਣਾ ਸੰਭਵ ਹੀ ਨਹੀਂ ਹੁੰਦਾ ।
Click to Follow Babushahi Facebook page →