ਗੁਰਦਾਸਪੁਰ : ਬੱਸ ਹਾਦਸੇ ਵਿੱਚ ਨੌਜਵਾਨ ਨੇ ਤੋੜਿਆ ਦਮ
ਤਿੰਨ ਛੋਟੀਆਂ ਛੋਟੀਆਂ ਬੱਚੀਆਂ ਦਾ ਪਿਤਾ ਹੈ ਮ੍ਰਿਤਕ ਹਰਦੀਪ , ਪਤਨੀ ਤੇ ਦੋ ਬੱਚੇ ਅਵੀ ਹਨ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖਲ
ਰੋਹਿਤ ਗੁਪਤਾ
ਗੁਰਦਾਸਪੁਰ : ਦੇਰ ਸ਼ਾਮ ਗੁਰਦਾਸਪੁਰ ਬੱਬਰੀ ਬਾਈਪਾਸ ਤੇ ਬੱਬਰੀ ਨੇੜੇ ਇੱਕ ਬੱਸ ਦਾ ਅਚਾਨਕ ਸੰਤੁਲਨ ਵਿਗਨਣ ਕਾਰਨ ਕਾਰ ਉੱਤੇ ਚੜ ਗਈ ਜਿਸ ਉਪਰੰਤ ਬੱਸ ਪਲਟਣ ਕਾਰਨ ਵੱਡੀ ਗਿਣਤੀ ਵਿੱਚ ਬੱਸ ਵਿਚ ਮੌਜੂਦ ਸਵਾਰੀਆਂ ਜ਼ਖਮੀ ਹੋ ਗਈਆਂ ਸਨ ਜਿੰਨਾ ਨੂੰ ਤਰੁੰਤ ਇਲਾਜ ਲਈ ਗੁਰਦਾਸਪੁਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਅਤੇ ਸਿਵਲ ਹਸਤਪਾਲ ਵਿਚ ਭਰਤੀ ਕਰਵਾਇਆ ਗਿਆ ਸੀ ਪਰ ਦੇਰ ਸ਼ਾਮ ਨੂੰ ਇੱਕ ਨੌਜਵਾਨ ਹਰਦੀਪ ਦੀ ਨਿਜੀ ਹਸਪਤਾਲ ਵਿੱਚ ਦੌਰਾਨੇ ਇਲਾਜ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਸੋਨੂੰ ਵਾਸੀ ਸੱਦਾ ਨੇ ਦੱਸਿਆ ਕਿ ਸਾਡਾ ਭਰਾ ਹਰਦੀਪ ਕੁਮਾਰ(32) ਆਪਣੀਆਂ ਦੋ ਬੱਚੀਆਂ ਅਤੇ ਪਤਨੀ ਸਮੇਤ ਪਿੰਡ ਸੱਦਾ ਤੋ ਗੁਰਦਾਸਪੁਰ ਬੱਸ ਸਟੈਂਡ ਤੋਂ ਬੱਸ ਵਿੱਚ ਸਵਾਰ ਹੋ ਕੇ ਨੌਸ਼ਹਿਰਾ ਮੱਜਾ ਸਿੰਘ ਨਜ਼ਦੀਕ ਇੱਕ ਪਿੰਡ ਵਿਖੇ ਆਪਣੇ ਸਾਲੇ ਦੇ ਵਿਆਹ ਜਾ ਰਹੇ ਸਨ ਜਦ ਬੱਸ ਅਚਾਨਕ ਬੱਬਰੀ ਬਾਈਪਾਸ ਨੇੜੇ ਪਹੁੰਚੀ ਤਾਂ ਬੱਸ ਦਾ ਸੰਤੁਲਨ ਵਿਗਨ ਕਾਰਨ ਬੱਸ ਇੱਕ ਖੜੀ ਕਾਰ ਦੇ ਉੱਪਰ ਚੜਨ ਉਪਰੰਤ ਪਲਟ ਗਈ ਸੀ ਜਿਸ ਦੌਰਾਨ ਇਹਨੇ ਦੇ ਪੂਰੇ ਪਰਿਵਾਰ ਸਮੇਤ ਕਈ ਹੋਰ ਸਵਾਰੀਆ ਵੀ ਜਖਮੀ ਹੋ ਗਈਆਂ ਸਨ ਜਿਨਾਂ ਨੂੰ ਗੁਰਦਾਸਪੁਰ ਦੇ ਨਿੱਜੀ ਅਤੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਸੀ ਇਸ ਦੌਰਾਨ ਮੇਰਾ ਭਰਾ ਹਰਦੀਪ ਕੁਮਾਰ ਵੀ ਗੰਭੀਰ ਵਿੱਚ ਜਖਮੀ ਹੋ ਗਿਆ ਸੀ ਜਿਸ ਦੀ ਮੌਤ ਹੋ ਗਈ ਹੈ ਅਤੇ ਬਾਕੀ ਉਸਦੇ ਪਰਿਵਾਰਿਕ ਮੈਂਬਰਾਂ ਦਾ ਇਲਾਜ ਚੱਲ ਰਿਹਾ ਹੈ।
ਉਥੇ ਹੀ ਸਰਕਾਰੀ ਹਸਪਤਾਲ ਵਿੱਚ ਤੈਨਾਤ ਡਾਕਟਰ ਨੇ ਕਿਹਾ ਕਿ ਨਿਜੀ ਹਸਪਤਾਲ ਤੋਂ ਇੱਕ ਸਵਾਰੀ ਦੀ ਡੈੱਡ ਬਾਡੀ ਆਈ ਸੀ। ਜਿਸ ਦਾ ਨਾਂ ਹਰਦੀਪ ਦੇ ਤੌਰ ਤੇ ਸਾਹਮਣੇ ਆਇਆ ਹੈ । ਉਸ ਦੀ ਡੈਡ ਬਾਡੀ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ
Click to Follow Babushahi Facebook page →