ਖੰਨਾ ਵਿੱਚ ਬੇਅਦਬੀ ਦੀ ਘਟਨਾ, ਸੰਗਤ ਵਿੱਚ ਰੋਹ, ਪੁਲਿਸ ਜਾਂਚ ਵਿੱਚ ਜੁਟੀ
ਰਵਿੰਦਰ ਸਿੰਘ
ਖੰਨਾ, 23 ਮਾਰਚ 2026: ਖੰਨਾ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਫਾੜੇ ਗਏ ਅਤੇ ਗਲੀ ਵਿੱਚ ਖਿਲਾਰ ਦਿੱਤੇ ਗਏ। ਇਹ ਘਟਨਾ ਖੰਨਾ ਦੇ ਸਿੰਘ ਅਵੇਨੇਉ ਦੀ ਗਲੀ ਨੰਬਰ 2 ਵਿੱਚ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਹ ਵੇਖਣ ਨੂੰ ਮਿਲਿਆ ਹੈ ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਬੱਚਾ ਗੁਟਕਾ ਸਾਹਿਬ ਦੇ ਅੰਗ ਖਿਲਾਰਦਾ ਨਜ਼ਰ ਆ ਰਿਹਾ ਹੈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਸਾਜਿਸ਼ ਜਾਪਦੀ ਹੈ ਇਸ ਦੀ ਪੂਰਨ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ।
ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਘਟਨਾ ਨੂੰ ਅੰਜਾਮ ਝੁਗੀ ਚੋਪੜੀ ਵਾਲਿਆਂ ਨੇ ਦਿੱਤਾ ਹੈ ਅਤੇ ਇਹ ਨਜਾਇਜ਼ ਤੌਰ ਤੇ ਇੱਥੇ ਰਹਿ ਰਹੇ ਹਨ ਨਾ ਤਾਂ ਇਹਨਾਂ ਦੇ ਕੋਲ ਜਰੂਰੀ ਕਾਗਜ਼ਾਤ ਹਨ ਅਤੇ ਨਾ ਹੀ ਕੋਈ ਪਛਾਣ ਪੱਤਰ ਇਹਨਾਂ ਦੀ ਜਾਂਚ ਕਰ ਇਹਨਾਂ ਨੂੰ ਇੱਥੋਂ ਕੱਢਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ ਮੌਕੇ ਤੇ ਪਹੁੰਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਐਸਜੀਪੀਸੀ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ।
Click to Follow Babushahi Facebook page →