ਗਰੀਬ ਸਬਜ਼ੀ ਵਾਲੇ ਨਾਲ ਧੱਕਾ, ਸਬਜ਼ੀ ਦੇ ਮੰਗੇ ਪੈਸੇ ਤਾਂ ਘੜੀਸਦਾ ਲੈ ਗਿਆ ਕਈ ਮੀਟਰ ਦੂਰ ਤੱਕ, ਕੀਤਾ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਇੱਕ ਗਰੀਬ ਸਬਜ਼ੀ ਵਾਲੇ ਨਾਲ ਵੱਡਾ ਧੱਕਾ ਹੋਇਆ ਹੈ । ਦੇਰ ਰਾਤ ਜਦੋਂ ਸਬਜ਼ੀ ਵੇਚ ਕੇ ਘਰ ਜਾ ਰਿਹਾ ਸੀ ਤਾਂ ਇੱਕ ਗ੍ਰਾਹਕ ਦੇ ਰੂਪ ਵਿੱਚ ਸਕੂਟੀ ਸਵਾਰ ਉਸ ਕੋਲ ਰੁਕਿਆ ਤੇ 360 ਰੁਪਏ ਦੀ ਸਬਜ਼ੀ ਲਈ ਪਰ ਜਦੋਂ ਉਸਨੇ ਪੈਸੇ ਮੰਗੇ ਤਾਂ ਸਕੂਟੀ ਸਟਾਰਟ ਕਰਕੇ ਫਰਾਰ ਹੋ ਗਿਆ। ਜਸਵੰਤ ਨਾਂ ਦੇ ਸਬਜੀ ਵਾਲੇ ਨੇ ਜਦੋਂ ਉਸ ਨੂੰ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸਕੂਟਰੀ ਭਜਾ ਲਈ ਅਤੇ ਕਾਫੀ ਦੂਰੀ ਤੱਕ ਉਸ ਨੂੰ ਘਸੀਟਦਾ ਲੈ ਗਿਆ ਜਿਸ ਕਾਰਨ ਉਸਦੇ ਕਾਫੀ ਸੱਟਾਂ ਵੀ ਲੱਗੀਆਂ ਹਨ। ਰੌਲਾ ਸੁਣ ਕੇ ਮੌਕੇ ਤੇ ਕਾਫੀ ਲੋਕ ਇਕੱਠੇ ਹੋ ਗਏ ਪਰ ਸਕੂਟਰੀ ਸਵਾਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਗਰੀਬ ਸਬਜ਼ੀ ਵਾਲਿਆਂ ਨੂੰ ਇਨਸਾਫ ਦਵਾਇਆ ਜਾਏ ।
Click to Follow Babushahi Facebook page →