ਗੁਰੂ ਨਾਨਕ ਲਾਇਬ੍ਰੇਰੀ ਦੇ ਨਵੀਨੀਕਰਨ ਦੀ ਡਾ. ਚੱਬੇਵਾਲ ਐਮ.ਪੀ ਨੇ ਕੀਤੀ ਸ਼ੁਰੂਆਤ
*ਲੇਖਕਾਂ ਪੱਤਰਕਾਰਾਂ ਨੇ ਕੀਤੀ ਕਾਰਪੋਰੇਸ਼ਨ ਦੀ ਸ਼ਲਾਘਾ
ਫਗਵਾੜਾ, 16 ਮਾਰਚ ( ) – ਸਿੱਖਿਆ ਦੇ ਧੁਰੇ ਵਜੋਂ ਜਾਣੇ ਜਾਂਦੇ ਫਗਵਾੜਾ ਸ਼ਹਿਰ ਲਈ ਵਿਦਿਆਰਥੀਆਂ, ਅਧਿਆਪਕਾਂ, ਲੇਖਕਾਂ, ਸਾਹਿਤ ਪ੍ਰੇਮੀਆਂ ਨੂੰ ਨਵਾਂ ਤੋਹਫਾ ਭੇਂਟ ਕਰਦਿਆਂ ਮਿਊਂਸਪਲ ਕਾਰਪੋਰੇਸ਼ਨ ਫਗਵਾੜਾ ਨੇ ਟਾਊਨ ਹਾਲ ਸਥਿਤ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੀ ਮੁੜ ਉਸਾਰੀ ਅਤੇ ਨਵੀਨੀਕਰਨ ਦਾ ਬੇੜਾ ਚੁਕਦਿਆਂ ਇਸ ਦੇ ਕੰਮਕਾਰ ਦੀ ਸ਼ੁਰੂਆਤ ਕੀਤੀ ਹੈ। ਇਹ ਲਾਇਬ੍ਰੇਰੀ ਦਹਾਕਿਆਂ ਪੁਰਾਣੀ ਹੈ ਅਤੇ ਇਸ ਦੀ ਹਾਲਤ ਖਸਤਾ ਹੋ ਚੁੱਕੀ ਸੀ। ਲੇਖਕ, ਬੁਧੀਜੀਵੀਆਂ ਨੇ ਇਸ ਲਾਇਬ੍ਰੇਰੀ ਨੂੰ ਮੁੜ ਚਾਲੂ ਕਰਨ ਲਈ ਯਤਨ ਕਰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਮਿਊਂਸਪਲ ਕਮਿਸ਼ਨਰ ਅਕਸ਼ਿਤਾ ਗੁਪਤਾ, ਐਮ. ਪੀ ਡਾ : ਰਾਜਕੁਮਾਰ ਚੱਬੇਵਾਲ ਹਰਜੀਮਾਨ ਹਲਕਾ ਇੰਚਰਾਜ ਆਪ ਨੂੰ ਲਗਾਤਾਰ ਮੰਗ ਪੱਤਰ ਅਤੇ ਯਾਦ ਪੱਤਰ ਦਿੱਤੇ ਸਨ। ਫਗਵਾੜਾ ਦੇ ਲੋਕਾਂ ਦੀ ਮੰਗ ਸੀ ਕਿ ਆਈ ਏ ਐਸ, ਪੀ ਸੀ ਐਸ ਅਤੇ ਹੋਰ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਲਈ ਪੁਸਤਕਾਂ ਦੇ ਪ੍ਰਬੰਧ ਦੇ ਨਾਲ ਨਾਲ, ਕੰਪਿਊਟਰ, ਇੰਟਰਨੈੱਟ ਸੇਵਾਵਾਂ, ਸਾਹਿਤਕ ਪੁਸਤਕਾਂ, ਮੈਗਜ਼ੀਨ, ਅਖ਼ਬਾਰਾਂ ਇਥੇ ਮੁਹੱਈਆ ਕੀਤੀਆਂ ਜਾਣ ਅਤੇ ਦੋ ਯੂਨੀਵਰਸਿਟੀਆਂ, ਦਰਜਨਾਂ ਕਾਲਜਾਂ, ਸਕੂਲਾਂ ਦੇ ਵਿਦਿਆਰਥੀਆਂ ਦੀ ਮੁਕਾਬਲੇ ਪ੍ਰੀਖਿਆ ਦੀ ਪੜਾਈ ਲਈ ਸੁਖਾਵਾਂ ਮਾਹੌਲ ਇਸ ਲਾਇਬ੍ਰੇਰੀ ‘ਚ ਮੁੱਹਈਆ ਕੀਤਾ ਜਾਵੇ। ਰਾਮ ਪਾਲ ਉਪਲ ਚੇਅਰਮੈੱਨ ਕਾਰਪੋਰੇਸ਼ਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੀਮਾਨ ਦੇ ਯਤਨਾਂ ਨਾਲ ਇਸ ਪ੍ਰਾਜੈਕਟ ਲਈ 22.5 ਲੱਖ ਰੱਖੇ ਗਏ ਅਤੇ 20 ਲੱਖ ਰੁਪਏ ਡਾ. ਰਾਜਕੁਮਾਰ ਚੱਬੇਵਾਲ ਨੇ ਦੇਣ ਦਾ ਵਾਅਦਾ ਕੀਤਾ ਅਤੇ ਇਸ ਪ੍ਰਾਜੈਕਟ ਦੇ ਨਵੀਨੀਕਰਨ ਦੀ ਸ਼ੁਰੂਆਤ ਡਾ. ਰਾਜਕੁਮਾਰ ਚੱਬੇਵਾਲ, ਹਲਕਾ ਇੰਚਾਰਜ ਹਰਜੀਮਾਨ ਅਤੇ ਲੇਖਕਾਂ, ਪੱਤਰਕਾਰਾਂ ਦੇ ਨੁਮਾਇੰਦੇ ਪ੍ਰਸਿੱਧ ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ ਨੇ ਇਕ ਵਿਸ਼ੇਸ਼ ਇਕੱਠ ਦੌਰਾਨ ਕੀਤੀ।
ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੰਡਮ, ਤਰਨਜੀਤ ਸਿੰਘ ਕਿੰਨੜਾ, ਪ੍ਰਧਾਨ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਪ੍ਰਧਾਨ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ, ਰਵਿੰਦਰ ਚੋਟ ਪ੍ਰਧਾਨ ਸਕੇਪ ਸਾਹਿਤਕ ਸੰਸਥਾ, ਸਾਬਕਾ ਪ੍ਰਧਾਨ ਪਰਵਿੰਦਰਜੀਤ ਸਿੰਘ ਅਤੇ ਸਾਬਕ ਪ੍ਰਧਾਨ ਕਮਲੇਸ਼ ਸੰਧੂ,ਬਲਦੇਵ ਰਾਜ ਕੋਮਲ ਨੇ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੇ ਮੁੜ ਚਾਲੂ ਕਰਨ ਤੇ ਨਵੀਂਨੀਕਰਨ ਦੀ ਸ਼ਲਾਘਾ ਕੀਤੀ ਹੈ।
Click to Follow Babushahi Facebook page →