ਦੁਖ ਨਿਵਾਰਨ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਮੌਤ ਦੇ ਮੂੰਹ ਤੋਂ ਕੱਢਿਆ ਆਰੇ ਨਾਲ ਕਟਿਆ ਨੌਜਵਾਨ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 27 ਫਰਵਰੀ 2026- ਅੰਮ੍ਰਿਤਸਰ ਦੇ ਰਣਜੀਤ ਐਵੇਨਿਊ 'ਤੇ ਸਥਿਤ ਦੁਖ ਨਿਵਾਰਨ ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਨੇ ਲੱਕੜ ਦੇ ਆਰੇ ਦੇ ਬਲੇਡ ਦੀ ਲਪੇਟ ਵਿੱਚ ਗੰਭੀਰ ਸੱਟ ਲੱਗਣ ਵਾਲੇ ਇੱਕ ਮਰੀਜ਼ ਦੀ ਸਰਜਰੀ ਕੀਤੀ, ਹੈ ਇਹ ਸਰਜਰੀ ਕੋਈ ਆਮ ਸਰਜਰੀ ਨਹੀਂ ਬਲਕਿ ਬਹੁਤ ਹੀ ਦੁਰਲਭ ਅਤੇ ਮਿਹਨਤ ਵਾਲੀ ਸਰਜਰੀ ਦੱਸੀ ਜਾ ਰਹੀ ਇਸ ਬਾਰੇ ਦੇਖਣ ਨੂੰ ਆਰਾਮ ਹਸਪਤਾਲ ਦੇ ਐਮਡੀ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ,(37) ਇੱਕ ਮਿਸਤਰੀ ਜੋ ਕਿ ਲੱਕੜ ਦਾ ਕੰਮ ਕਰਦਾ ਹੈ ਨੂੰ 7 ਫਰਵਰੀ ਦੀ ਸ਼ਾਮ ਨੂੰ ਗੰਭੀਰ ਖੂਨ ਵਹਿਣ ਵਾਲੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਦੁਖ ਨਿਵਾਰਨ ਹਸਪਤਾਲ ਦੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਡਾ. ਤੇਜਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਦੇ ਭਿੰਡੀ ਸੈਂਦਾ ਪਿੰਡ ਦਾ ਰਹਿਣ ਵਾਲਾ ਅਮਰਜੀਤ ਸਿੰਘ 7 ਫਰਵਰੀ ਨੂੰ ਸ਼ਾਮ 6:30 ਵਜੇ, ਉਹ ਪਿੰਡ ਦੇ ਇੱਕ ਘਰ ਵਿੱਚ ਕੰਮ ਕਰ ਰਿਹਾ ਸੀ। ਕੁਝ ਕੰਮ ਪੂਰਾ ਕਰਨ ਲਈ, ਉਸਨੇ ਲੱਕੜ ਦੇ ਆਰੇ ਨਾਲ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ। ਆਰੇ ਦਾ ਬਲੇਡ ਅਮਰਜੀਤ ਦੇ ਪੇਟ ਵਿੱਚੋਂ ਲੰਘ ਗਿਆ, ਜਿਸ ਨਾਲ ਉਸ ਦੀਆਂ ਅੰਤੜੀਆਂ ਸਰੀਰ ਵਿੱਚੋਂ ਬਾਹਰ ਆ ਗਈਆਂ ਅਤੇ ਕੱਟੀਆਂ ਗਈਆਂ । ਉਸਦਾ ਪੂਰਾ ਸਰੀਰ ਖੂਨ ਨਾਲ ਲੱਥਪੱਥ ਸੀ।ਡਾਕਟਰ ਨੇ ਦੱਸਿਆ ਕਿ ਉਸਦਾ ਪੇਟ ਪੂਰੀ ਤਰ੍ਹਾਂ ਕੱਟਿਆ ਹੋਇਆ ਸੀ, ਅਤੇ ਉਸਦੀ ਛੋਟੀ ਅੰਤੜੀ ਚਾਰ ਟੁਕੜਿਆਂ ਵਿੱਚ ਕੱਟੀ ਹੋਈ ਸੀ, ਅਤੇ ਅੰਗ ਬਾਹਰ ਨਿਕਲ ਰਹੇ ਸਨ। ਮਰੀਜ਼ ਦਾ ਸਰੀਰ ਕੰਬਲ ਉਸਦੇ ਘਰਵਾਲਿਆਂ ਵੱਲੋਂ ਕੰਬਲ ਵਿੱਚ ਲਪੇਟਿਆ ਹੋਇਆ ਸੀ ਅਤੇ ਉਸਦੀ ਹਾਲਤ ਭਿਆਨਕ ਸੀ।
ਡਾ. ਤੇਜਿੰਦਰ ਨੇ ਦੱਸਿਆ ਕਿ ਮਰੀਜ਼ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਸੀ। ਉਸਨੇ, ਸਰਜਨ ਡਾ. ਕਸ਼ਿਸ਼, ਅਤੇ ਓਪਰੇਟਿੰਗ ਥੀਏਟਰ ਟੀਮ ਨੇ ਅਮਰਜੀਤ ਦੀ ਜਾਨ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ। ਅੱਜ, ਅਮਰਜੀਤ ਪੂਰੀ ਤਰ੍ਹਾਂ ਠੀਕ ਹੈ ਅਤੇ ਆਪਣੇ ਪਰਿਵਾਰ ਪਤਨੀ ਅਤੇ ਦੋ ਬੱਚੇ ਨਾਲ ਖੁਸ਼ ਹੈ ।
ਇਸ ਬਾਰੇ ਮਰੀਜ਼ ਅਮਰਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਦੁਖ ਨਿਵਾਰਨ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਦੀ ਟੀਮ ਨੇ ਓਹਨਾ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਅੱਜ ਜੇਕਰ ਓਹੋ ਸਾਹ ਲਏ ਰਹੇ ਹਨ ਇਹ ਦੁਖਨਿਵਾਰਨ ਹਸਪਤਾਲ ਦੇ ਡਾਕਟਰਾਂ ਦੀ ਟੀਮ ਦੀ
ਦੁਖ ਨਿਵਾਰਨ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਹਰਜਿੰਦਰ ਸਿੰਘ ਗੁਰਾਇਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਸਪਤਾਲ ਦੇ ਡਾਕਟਰਾਂ ਨੇ ਇੰਨੇ ਗੰਭੀਰ ਮਰੀਜ਼ ਦੀ ਜਾਨ ਬਚਾਈ ਹੋਵੇ।ਪਹਿਲਾਂ ਵੀ ਬਹੁਤ ਸਾਰੇ ਮਰੀਜ਼ ਆਏ ਹਨ, ਜਿਨ੍ਹਾਂ ਦੇ ਬਚਣ ਦੀ ਉਮੀਦ ਘੱਟ ਸੀ। ਉਨ੍ਹਾਂ ਕਿਹਾ ਕਿ ਉਹ ਸੇਵਾ ਦੀ ਭਾਵਨਾ ਨਾਲ ਹਸਪਤਾਲ ਚਲਾਉਂਦੇ ਹਨ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਮਿਆਰੀ ਡਾਕਟਰੀ ਦੇਖਭਾਲ ਮਿਲ ਸਕੇ। ਜਦੋਂ ਵੀ ਕੋਈ ਮਰੀਜ਼ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਦਾ ਹੈ, ਤਾਂ ਉਨ੍ਹਾਂ ਦਾ ਮੁੱਖ ਟੀਚਾ ਉਨ੍ਹਾਂ ਦੀ ਜਾਨ ਬਚਾਉਣਾ ਹੁੰਦਾ ਹੈ। ਇਸ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ਹਸਪਤਾਲ ਚਲਾਉਂਦੇ ਹਨ ਅਤੇ ਲੋਕਾਂ ਦੀ ਸੇਵਾ ਕਰਦੇ ਹਨ।
Click to Follow Babushahi Facebook page →