ਪ੍ਰਸਿੱਧ ਸਮਾਜ ਸੇਵਕ NRI ਬਹਾਦਰ ਸਿੰਘ ਦਾ ਬਲੱਡ ਬੈਂਕ ਪੁੱਜਣ ‘ਤੇ ਕੀਤਾ ਸਵਾਗਤ
ਫਗਵਾੜਾ, 27 ਫਰਵਰੀ 2026- ਪਰਦੇਸ ਦੀ ਧਰਤੀ ‘ਤੇ ਪੰਜਾਬ ਦਾ ਮਾਣ ਵਧਾਉਣ ਵਾਲੇ, ਸੇਵਾ ਦੇ ਪੁੰਜ ਯੂ.ਐੱਸ.ਏ. ਨਿਵਾਸੀ ਉਦਯੋਗਪਤੀ ਬਹਾਦਰ ਸਿੰਘ ਨੇ ਬਲੱਡ ਬੈਂਕ, ਫਗਵਾੜਾ ਦਾ ਦੌਰਾ ਕੀਤਾ ਅਤੇ ਬਲੱਡ ਬੈਂਕ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਪ੍ਰਤੀ ਸੰਤੁਸ਼ਟਤਾ ਪ੍ਰਗਟਾਈ। ਬਹਾਦਰ ਸਿੰਘ ‘ਵਨ ਬੀਟ ਮੈਡੀਕਲ ਗਰੁੱਪ ਅਮਰੀਕਾ’ ਦੇ ਸੰਸਥਾਪਕ ਹਨ ਅਤੇ ਉਹ ਭਾਰਤ ਖ਼ਾਸ ਕਰਕੇ ਯੂ.ਪੀ. ਅਤੇ ਪੰਜਾਬ ਵਿੱਚ ਮੁਫ਼ਤ ਸਿਹਤ ਸੇਵਾਵਾਂ ਦਾ ਯੋਗਦਾਨ ਦੇ ਰਹੇ ਹਨ।
ਉਹਨਾਂ ਦੀ ਸੰਸਥਾ ਵੱਲੋਂ ਭੀਰਾ ਖੇੜੀ (ਯੂ.ਪੀ.) ਵਿਖੇ ਮੈਡੀਕਲ ਕਾਲਜ, ਚੈਰੀਟੇਬਲ ਹਸਪਤਾਲ, ਅੱਖਾਂ ਦਾ ਹਸਪਤਾਲ ਚਲਾਇਆ ਜਾ ਰਿਹਾ ਹੈ। ਚੈਰੀਟੇਬਲ ਹਸਪਤਾਲ ਵਿੱਚ ਹਰ ਇੱਕ ਦਾ ਮੁਫ਼ਤ ਇਲਾਜ, ਭੋਜਨ, ਸਰਜਰੀ ਆਦਿ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਭੀਰਾ ਖੇੜੀ ‘ਚ ਚੈਰੀਟੇਬਲ ਹਸਪਤਾਲ, ਅੱਖਾਂ ਦ ਹਸਪਤਾਲ, ਬਲੱਡ ਬੈਂਕ ਦੇ ਨਾਲ-ਨਾਲ ਚਮਕੌਰ ਸਾਹਿਬ (ਪੰਜਾਬ) ‘ਚ ਅੱਖਾਂ ਦਾ ਹਸਪਤਾਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਬਲੱਡ ਬੈਂਕ ‘ਚ ਪੁੱਜੇ ਬਹਾਦਰ ਸਿੰਘ ਨੂੰ ਦੁਸ਼ਾਲਾ, ਯਾਦਗਾਰੀ ਚਿੰਨ੍ਹ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਵੱਲੋਂ ਭੇਂਟ ਕੀਤਾ ਗਿਆ। ਉਹਨਾਂ ਨੇ ਬਲੱਡ ਬੈਂਕ ਨੂੰ ਮਾਇਕ ਸਹਾਇਤਾ ਵੀ ਪ੍ਰਦਾਨ ਕੀਤੀ। ਇਸ ਸਮੇਂ ਬਲੱਡ ਬੈਂਕ ਸਟਾਫ਼ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ।
Click to Follow Babushahi Facebook page →