ਕਿਲ੍ਹਾ ਰਾਏਪੁਰ ਖੇਡਾਂ ’ਚ ਦੁਆਰੇਆਣਾ ਦੀ ਜਸ਼ਨ ਕੌਰ ਅਤੇ ਅਭਿਜੀਤ ਸਿੰਘ ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ
ਫ਼ਰੀਦਕੋਟ, 24 ਫ਼ਰਵਰੀ ( ਪਰਵਿੰਦਰ ਸਿੰਘ ਕੰਧਾਰੀ)-ਕਿਲ੍ਹਾ ਰਾਏਪੁਰ ਵਿਖੇ ਹੋਈਆਂ ਪੇਂਡੂ ਓਲੰਪਿਕ ਖੇਡਾਂ ਦੌਰਾਨ ਹੋਣਹਾਰ ਖਿਡਾਰਣ ਜਸ਼ਨ ਕੌਰ ਪੁੱਤਰੀ ਜਗਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸਨ ਕਰਦਿਆਂ 60 ਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਇਸੇ ਮੁਕਾਬਲੇ ’ਚ ਅਭਿਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਨਾਮਵਰ ਲੇਖਿਕਾ ਅਤੇ ਅਧਿਆਪਿਕਾ ਪਰਮਜੀਤ ਕੌਰ ਦੁਆਰੇਆਣਾ ਨੇ ਦੱਸਿਆ ਕਿ ਪਿੰਡ ਦੇ ਕੋਚ ਗੁਰਲਾਲ ਸਿੰਘ ਜੋ ਲੰਬੇ ਸਮੇਂ ਤੋਂ ਪਿੰਡ ਦੁਆਰੇਆਣਾ ਦੇ ਗਰਾਊਂਡ ਵਿੱਚ ਪ੍ਰੈਕਟਿਸ ਕਰਵਾਉਂਦੇ ਆ ਰਹੇ ਹਨ, ਜਿਸ ਦੇ ਨਤੀਜੇ ਵਜੋਂ ਬੱਚੇਨਿਰੰਤਰ ਸਾਨਦਾਰ ਪ੍ਰਾਪਤੀਆਂ ਕਰ ਰਹੇ ਹਨ। ਮਜ਼ੇ ਦੀ ਗੱਲ ਤਾਂ ਇਹ ਹੀ ਬੱਚੇ ਖੇਡਾਂ ਪ੍ਰਤੀ ਜਾਗਰੂਕ ਹੋਏ ਹਨ। ਇਸ ਉਪਲਬਧੀ ’ਤੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ, ਸਮੂਹ ਪੰਚਾਇਤ ਮੈਂਬਰਾਂ ਅਤੇ ਬੱਚਿਆਂ ਦੇ ਸਕੂਲ ਅਧਿਆਪਕਾਂ ਨੇ ਦੋਵੇਂ ਖਿਡਾਰੀਆਂ ਅਤੇ ਕੋਚ ਗੁਰਲਾਲ ਸਿੰਘ ਨੂੰ ਵਧਾਈ ਦਿੱਤੀ ਹੈ।
Click to Follow Babushahi Facebook page →