ਭਗਵੰਤ ਮਾਨ ਦੀ ਸਿਹਤ ਬਾਰੇ ਫੋਰਟਿਸ ਹਸਪਤਾਲ ਵੱਲੋਂ ਬੁਲੇਟਿਨ ਜਾਰੀ, ਪੜ੍ਹੋ ਵੇਰਵਾ
ਮੁੱਖ ਮੰਤਰੀ ਫੋਰਟਿਸ ਹਸਪਤਾਲ 'ਚ ਦਾਖਲ; ਰੁਟੀਨ ਟੈਸਟਾਂ ਤੋਂ ਬਾਅਦ ਡਾਕਟਰਾਂ ਨੇ ਦਿੱਤੀ ਆਰਾਮ ਦੀ ਸਲਾਹ
ਚੰਡੀਗੜ੍ਹ, 17 ਫਰਵਰੀ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 16 ਫਰਵਰੀ 2026 ਨੂੰ ਡਾਕਟਰੀ ਜਾਂਚ (Routine Medical Evaluation) ਲਈ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਆਏ ਸਨ। ਉਨ੍ਹਾਂ ਦੇ ਸਿਹਤ ਸਬੰਧੀ ਜਾਂਚ ਟੈਸਟ ਕੀਤੇ ਗਏ ਹਨ।
ਮੁੱਖ ਮੰਤਰੀ ਦੇ ਸਾਰੇ ਸਰੀਰਕ ਪੈਰਾਮੀਟਰ (Vital Parameters) ਸਥਿਰ ਹਨ ਅਤੇ ਬਿਲਕੁਲ ਆਮ ਪਾਏ ਗਏ ਹਨ। ਉਨ੍ਹਾਂ ਨੂੰ ਸਰੀਰਕ ਥਕਾਵਟ (Exhaustion) ਮਹਿਸੂਸ ਹੋ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਨਿਗਰਾਨੀ ਅਤੇ ਸਹਾਇਕ ਦੇਖਭਾਲ (Supportive Care) ਲਈ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ।
ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਵੱਖ-ਵੱਖ ਮਾਹਰਾਂ ਦੀ ਇੱਕ ਸਾਂਝੀ ਮੈਡੀਕਲ ਟੀਮ (Multidisciplinary Medical Team) ਦੀ ਦੇਖ-ਰੇਖ ਹੇਠ ਹਨ।