ਮੂਨਕ ਦੇ ਲੋਕਾਂ ਲਈ ਸੀਐਮ ਦੀ ਯੋਗਸ਼ਾਲਾ ਬਣੀ ਤੰਦਰੁਸਤ ਜੀਵਨ ਸ਼ੈਲੀ :ਗੁਰਦੀਪ ਸਿੰਘ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 16 ਫ਼ਰਵਰੀ 2026:- ਸਰਦਾਰ ਭਗਵੰਤ ਸਿੰਘ ਮਾਨ ਦੇ ਡਰੀਮ ਪ੍ਰੋਜੈਕਟ ਸੀਐਮ ਦੀ ਯੋਗਸ਼ਾਲਾ ਮੂਣਕ ਸ਼ਹਿਰ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਇਸ ਪ੍ਰੋਜੈਕਟ ਵਿੱਚ ਯੋਗ ਦੀਆਂ ਫਰੀ ਕਲਾਸਾਂ ਲਾਈਆਂ ਜਾ ਰਹੀਆਂ ਹਨ।ਜਿਸ ਵਿੱਚ ਸੂਖਸਮ ਵਿਯਾਮ,ਸਥੂਲ ਵਿਯਾਮ,ਆਸਣ,ਧਿਆਨ ,ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ
ਜਿਸ ਵਿੱਚ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ,ਯੋਗ ਕਰਨ ਨਾਲ ਸਰਵਾਈਕਲ ਬੈਕ ਪੈਨ,ਚਿੰਤਾ,ਜੋੜਾਂ ਦਾ ਦਰਦ,ਮੋਟਾਪਾ,ਹਾਈ ਲੋ ਬਲੱਡ ਫਰੈਸ਼ਰ ਆਦਿ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ। ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸਲਾਘਾ ਯੋਗ ਕਦਮ ਹੈ, ਜਿਸ ਵਿੱਚ ਯੋਗ ਇੰਸਟ੍ਰਕਟਰ ਗੁਰਦੀਪ ਸਿੰਘ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰ ਰਹੇ ਹਨ। ਅਤੇ ਵੱਖ-ਵੱਖ ਥਾਵਾਂ ਤੇ ਰੋਜਾਨਾ ਯੋਗ ਦੀਆਂ ਕਲਾਸਾਂ ਲਗਾ ਰਹੇ ਹਨ। ਜਿਸ ਨਾਲ ਯੋਗ ਦੇ ਨਿਰਮਤ ਅਭਿਆਸ ਦੇ ਨਾਲ ਨਾਲ ਲੋਕਾਂ ਨੂੰ ਸਵਸਥ ਜੀਵਨ ਜਿਉਣ ਦੀ ਵੀ ਪ੍ਰੇਰਨਾ ਮਿਲ ਰਹੀ ਹੈ ।ਨਿਰਮਲ ਸਿੰਘ ਜ਼ਿਲ੍ਹਾ ਕੋਡੀਨੇਟਰ ਸੰਗਰੂਰ ਸੀਐਮ ਦੀ ਯੋਗਸ਼ਾਲਾ ਬਾਰੇ ਦੱਸਦੇ ਹੋਏ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਅਤੇ ਪਿੰਡਾਂ ਨਿਵਾਸੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।
ਉਹਨਾਂ ਨੇ ਦੱਸਿਆ ਹੈ ਕਿ ਇਹ ਯੋਗਸ਼ਾਲਾ ਸੰਗਰੂਰ ਦੇ ਨਾਲ ਨਾਲ ਖਨੌਰੀ,ਸੁਨਾਮ,ਲਹਿਰਾ ਦਿੜਬਾ,ਮੂਨਕ,ਭਵਾਨੀਗੜ੍ਹ ਅਤੇ ਧੂਰੀ ਵਿੱਚ ਚੱਲ ਰਹੀ ਹੈ।
ਲੋਕਾਂ ਨੂੰ ਰੋਜਾਨਾ ਯੋਗਦਾਨ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਹੈ ਕਿ ਯੋਗ ਦਾ ਭਰਪੂਰ ਲਾਭ ਲੈਣ ਲਈ ਟੋਲ ਫਰੀ ਨੰਬਰ 7669400500 ਜਾਂ https://cmdiyogshala.punjab.gov.inਤੇ ਲਾਗਿਨ ਕੀਤਾ ਜਾ ਸਕਦਾ ਹੈ।