ਦੋਸਤ ਦੇ ਘਰ ਗਏ ਵਿਅਕਤੀ ਦਾ ਮੋਟਰਸਾਈਕਲ ਚੋਰੀ
ਨੰਗੇ ਪੈਰੀ ਆਇਆ ਚੋਰ ਚੁੱਕ ਕੇ ਲੈ ਗਿਆ ਮੋਟਰਸਾਈਕਲ
ਸੀਸੀ ਟੀਵੀ ਵਿੱਚ ਦਿਖਿਆ ਮਫਲਰ ਧਾਰੀ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 23 ਜਨਵਰੀ 2026 : ਗੁਰਦਾਸਪੁਰ ਸ਼ਹਿਰ ਵਿੱਚ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ । ਇੱਕ ਹਫਤੇ ਵਿੱਚ ਚਾਰ ਮੋਟਰਸਾਈਕਲ ਚੋਰੀ ਹੋਣ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਪ੍ਰੇਮ ਨਗਰ ਆਪਣੇ ਇੱਕ ਦੋਸਤ ਦੇ ਘਰ ਗਏ ਵਿਅਕਤੀ ਮਨਦੀਪ ਸਿੰਘ ਦਾ 10 ਮਿੰਟਾਂ ਵਿੱਚ ਹੀ ਇੱਕ ਨੰਗੇ ਪੈਰੀ ਗਲੀ ਵਿੱਚੋਂ ਲੰਘਦਾ ਚੋਰ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ । ਮਨਦੀਪ ਸਿੰਘ ਅਨੁਸਾਰ ਉਹ 10 ਮਿਨਟ ਲਈ ਹੀ ਆਪਣੇ ਦੋਸਤ ਦੇ ਘਰ ਪ੍ਰੇਮ ਨਗਰ ਬਾਬਾ ਸ਼੍ਰੀ ਮੋਤੀ ਮਹਿਰਾ ਗੁਰਦੁਆਰਾ ਸਾਹਿਬ ਵਾਲੀ ਗਲੀ ਵਿੱਚ ਗਿਆ ਸੀ। ਬਾਹਰ ਪਲਾਟ ਵਿੱਚ ਹੋਰ ਵੀ ਕਈ ਗੱਡੀਆਂ ਪਾਰ ਕੀਤੀਆਂ ਹੋਈਆਂ ਸੀ ਜਿੱਥੇ ਉਸਨੇ ਆਪਣਾ ਮੋਟਰਸਾਈਕਲ ਲਗਾ ਦਿੱਤਾ ਪਰ 10 ਮਿਨਟ ਬਾਅਦ ਜਦੋਂ ਬਾਹਰ ਆਇਆ ਤਾਂ ਮੋਟਰਸਾਈਕਲ ਉੱਥੇ ਨਹੀਂ ਸੀ । ਨੇੜੇ ਦੇ ਸੀਸੀ ਟੀਵੀ ਕੈਮਰੇ ਖੰਗਾਲਮ ਤੇ ਪਤਾ ਲੱਗਿਆ ਕਿ ਸਿਰ ਤੇ ਮਫਲਰ ਬਣ ਕੇ ਇੱਕ ਚੋਰ ਗਲੀ ਵਿੱਚ ਆਇਆ ਸੀ ਅਤੇ ਮੋਟਰਸਾਈਕਲ ਖੋਲ ਕੇ ਤੇਜ਼ੀ ਨਾਲ ਨਿਕਲ ਗਿਆ । ਉਸਨੇ ਚੈੱਕ ਸ਼ਰਟ ਤੇ ਜੀਨ ਪਾਈ ਹੋਈ ਸੀ ਅਤੇ ਕੈਮਰੇ ਦੀਆਂ ਤਸਵੀਰਾਂ ਜੂਮ ਕਰਨ ਤੇ ਪਤਾ ਲੱਗਦਾ ਹੈ ਕਿ ਚੋਰ ਨੇ ਪੈਰਾਂ ਵਿੱਚ ਚੱਪਲ ਵੀ ਨਹੀਂ ਪਾਈ ਹੋਈ ਸੀ । ਮਨਦੀਪ ਸਿੰਘ ਨੇ ਦੱਸਿਆ ਕਿ ਉਸਨੇ ਚੋਰੀ ਦੀ ਸੂਚਨਾ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਨੂੰ ਦੇ ਦਿੱਤੀ ਹੈ।