ਸਾਨਵੀ ਭਾਰਗਵ ਨੇ 43ਵੀਂ ਸੀਨੀਅਰ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ ਦੌਰਾਨ ਜਿੱਤਿਆ ਚਾਂਦੀ ਦਾ ਤਗਮਾ
ਅਸ਼ੋਕ ਵਰਮਾ
ਹੰਡਿਆਇਆ/ਬਰਨਾਲਾ, 17 ਜਨਵਰੀ 2026 :
ਜ਼ਿਲ੍ਹਾ ਬਰਨਾਲਾ ਹੰਡਿਆਇਆ ਦੀ ਹੋਣਹਾਰ ਖਿਡਾਰਨ ਸਾਨਵੀ ਭਾਰਗਵ ਨੇ ਰਾਸ਼ਟਰੀ ਪੱਧਰ 'ਤੇ ਚਾਂਦੀ ਦਾ ਤਗਮਾ ਜਿੱਤ ਕੇ ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸਾਨਵੀ ਭਾਰਗਵ, ਜੋ ਕਿ ਮੁਨੀਸ਼ ਸ਼ਰਮਾ ਦੀ ਸਪੁੱਤਰੀ ਹੈ ਅਤੇ ਵਾਈ.ਐਸ. ਸਕੂਲ ਹੰਡਿਆਇਆ ਵਿਖੇ +1 ਜਮਾਤ ਦੀ ਵਿਦਿਆਰਥਣ ਹੈ, ਨੇ ਹੈਦਰਾਬਾਦ (ਤੇਲੰਗਾਨਾ) ਵਿਖੇ ਹੋਈ 43ਵੀਂ ਸੀਨੀਅਰ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਚੈਂਪੀਅਨਸ਼ਿਪ 11 ਜਨਵਰੀ ਤੋਂ 14 ਜਨਵਰੀ 2026 ਤੱਕ ਜੀ.ਐਮ.ਸੀ. ਬਾਲਾ ਜੋਗੀ ਇੰਡੋਰ ਸਟੇਡੀਅਮ, ਗਾਜੀਬੋਲੀ, ਹੈਦਰਾਬਾਦ ਵਿਖੇ ਕਰਵਾਈ ਗਈ ਸੀ। ਸਾਨਵੀ ਭਾਰਗਵ ਨੇ 12 ਮੈਂਬਰੀ ਟੀਮ ਦਾ ਹਿੱਸਾ ਬਣਦਿਆਂ ਫਾਈਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਿਖਾਈ ਅਤੇ ਉਨ੍ਹਾਂ ਦੀ ਟੀਮ ਨੇ ਦੂਜਾ ਸਥਾਨ (ਸਿਲਵਰ ਮੈਡਲ) ਹਾਸਿਲ ਕੀਤਾ।
ਉਸ ਨੇ ਇਸ ਚੈਂਪੀਅਨਸ਼ਿਪ ਦੀ ਤਿਆਰੀ ਨੈਸ਼ਨਲ ਕੈਂਪ ਸ.ਸ.ਸ.ਸ. ਖਿਆਲਾ (ਮਾਨਸਾ) ਵਿਖੇ 22 ਦਸੰਬਰ 2025 ਤੋਂ 7 ਜਨਵਰੀ 2026 ਤੱਕ ਕੋਚ ਰਜਿੰਦਰ ਕੌਰ ਖਿਆਲਾ ਵਿੰਗ ਦੀ ਅਗਵਾਈ ਵਿੱਚ ਕੀਤੀ।