ਪ੍ਰੋਫੈਸਰ ਸੁਰਿੰਦਰ ਸਿੰਘ ਚੱਡਾ ਨੂੰ ਸਦਮਾ, ਮਾਤਾ ਸਤਵੰਤ ਕੌਰ ਚੱਡਾ ਦਾ ਦੇਹਾਂਤ
ਪਟਿਆਲਾ 15 ਜਨਵਰੀ, 2026
ਸਕੋਲਰ ਫੀਲਡਜ਼ ਪਬਲਿਕ ਸਕੂਲ ਦੇ ਚੇਅਰਮੈਨ, ਪ੍ਰਸਿੱਧ ਸਿੱਖ ਬੁੱਧੀਜੀਵੀ ਪ੍ਰੋਫੈਸਰ ਸੁਰਿੰਦਰ ਸਿੰਘ ਚੱਡਾ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ , ਮਾਤਾ ਸ਼੍ਰੀਮਤੀ ਸਤਵੰਤ ਕੌਰ ਚੱਡਾ ਜੀ ਦਾ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ।
ਪਰਿਵਾਰ ਵੱਲੋਂ ਦੱਸਣ ਮੁਤਾਬਿਕ, ਮਾਤਾ ਸਤਵੰਤ ਕੌਰ ਚੱਡਾ ਜੀ ਇਕ ਸੁਭਾਅਵਾਨ, ਧਾਰਮਿਕ ਅਤੇ ਸੰਸਕਾਰਸ਼ੀਲ ਜੀਵਨ ਜੀਊਣ ਵਾਲੀ ਮਹਾਨ ਸ਼ਖ਼ਸੀਅਤ ਸਨ, ਅਤੇ ਅਧਿਆਪਕ ਸਨ। ਉਹਨਾਂ ਦੇ ਅਚਾਨਕ ਵਿਛੋੜੇ ਨਾਲ ਚੱਡਾ ਪਰਿਵਾਰ, ਰਿਸ਼ਤੇਦਾਰਾਂ, ਮਿਤਰਾਂ ਅਤੇ ਸਮੂਹ ਇਲਾਕੇ ਵਿੱਚ ਡੂੰਘੇ ਸ਼ੋਕ ਦੀ ਲਹਿਰ ਹੈ। ਦੁੱਖ ਦੀ ਇਸ ਘੜੀ ਵਿੱਚ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਹਮਦਰਦੀ ਅਤੇ ਸਾਂਝਾ ਦੁੱਖ ਪ੍ਰਗਟ ਕਰ ਰਹੇ ਹਨ।
ਮਾਤਾ ਜੀ ਦਾ ਅੰਤਿਮ ਸੰਸਕਾਰ ਮਿਤੀ 16 ਜਨਵਰੀ 2026 ਨੂੰ ਦੁਪਹਿਰ 12:00 ਵਜੇ ਪਟਿਆਲਾ ਦੇ ਬੰਡੂਗਰ ਵਿਖੇ ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਪਰਮਾਤਮਾ ਅਕਾਲ ਪੁਰਖ ਜੀ ਅੱਗੇ ਅਰਦਾਸ ਹੈ ਕਿ ਵਿਛੁੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ਣ ।