ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਬਠਿੰਡਾ ਵਿਖੇ ਸਿਖਿਆਰਥੀਆਂ ਲਈ ਨਵੇਂ ਕੋਰਸ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 16 ਦਸੰਬਰ 2025 : ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੀਫ ਐਗਜ਼ੀਕਿਓਟਿਵ ਅਫ਼ਸਰ, ਡੀ.ਬੀ.ਈ.ਈ. ਬਠਿੰਡਾ ਮੈਡਮ ਕੰਚਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਉਜਵੱਲ ਭਵਿੱਖ ਲਈ ਹਰ ਤਰ੍ਹਾ ਦੇ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਥਾਨਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਆਈ.ਐਚ.ਐਮ. ਦੇ ਸਹਿਯੋਗ ਨਾਲ ਥੋੜੇ ਸਮੇਂ ਲਈ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫ਼ਸਰ ਸ਼੍ਰੀਮਤੀ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇੰਸਟੀਚਿਊਟ ਆਫ ਹੋਟਲ ਮੈਨਜਮੈਂਟ, ਬਠਿੰਡਾ ਵੱਲੋਂ ਪ੍ਰਾਰਥੀਆਂ ਲਈ ਸਿਰਫ ਦੋ ਜਾਂ ਚਾਰ ਹਫ਼ਤਿਆਂ ਦੇ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਅਧੀਨ ਨੌਰਥ ਇੰਡੀਅਨ ਕੂਕਿੰਗ ਬੇਸਿਕ ਕੋਰਸ, ਸਾਊਥ ਇੰਡੀਅਨ ਕੂਕਿੰਗ ਬੇਸਿਕ ਕੋਰਸ, ਚਾਈਨੀਸ ਕੂਕਿੰਗ ਬੇਸਿਕ ਕੋਰਸ, ਕਾਨਟੀਨੈਨਟਲ ਕੂਕਿੰਗ ਬੇਸਿਕ ਕੋਰਸ, ਫਰੰਟ ਆਫਿਸ ਓਪਰੇਸ਼ਨ ਬੇਸਿਕ ਕੋਰਸ, ਹਾਊਸ ਕੀਪਿੰਗ ਅਤੇ ਲਾਊਡਰੀ ਓਪਰੇਸ਼ਨ, ਕੇਕ ਅਤੇ ਬਰੈੱਡ ਮੇਕਿੰਗ ਬੇਸਿਕ ਕੋਰਸ, ਪੀਜ਼ਾ ਅਤੇ ਪਾਸਤਾ ਮੇਕਿੰਗ ਬੇਸਿਕ ਕੋਰਸ ਆਦਿ ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਬੇਸਿਕ ਕੋਰਸ ਜੋ ਕਿ ਦੋ ਹਫਤੇ ਲਈ ਹੈ, ਹਰ ਕੋਰਸ ਲਈ ਫੀਸ 3999 ਰੁਪਏ ਤੇ ਅਡਵਾਂਸ ਕੋਰਸ ਜੋ ਕਿ ਚਾਰ ਹਫਤੇ ਲਈ ਹੈ, ਉਨ੍ਹਾਂ ਲਈ ਫੀਸ 6999 ਰੁਪਏ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਕੋਰਸਾਂ ਨੂੰ ਕਰਨ ਲਈ ਕਿਸੇ ਵੀ ਕਿਸਮ ਦੀ ਉਮਰ ਹੱਦ ਨਹੀਂ ਮਿੱਥੀ ਗਈ ਹੈ।
ਇਨ੍ਹਾਂ ਕੋਰਸਾਂ ਨੂੰ ਕਰਨ ਉਪਰੰਤ ਪ੍ਰਾਰਥੀ ਵੱਖ-ਵੱਖ ਹੋਟਲ ਤੇ ਫੂਡ ਇੰਡਸਟਰੀ ਵਿੱਚ ਨੌਕਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਾਰਥੀ ਸਵੈ-ਰੋਜ਼ਗਾਰ ਤਹਿਤ ਆਪਣਾ ਕੰਮ ਵੀ ਸ਼ੁਰੂ ਕਰ ਸਕਦੇ ਹਨ। ਦਾਖਲਾ ਲੈਣ ਦੇ ਚਾਹਵਾਨ ਪ੍ਰਾਰਥੀ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 97800-08610 ‘ਤੇ ਸੰਪਰਕ ਕਰ ਸਕਦੇ ਹਨ।