ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਹਲਕੇ ਦੇ ਪਿੰਡਾਂ ਦੇ ਕਾਂਗਰਸੀ ਵਰਕਰਾਂ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ
ਭਾਜਪਾ ਕਰ ਰਹੀ ਵੰਡ ਦੀ ਸਿਆਸਤ, ਆਪ ਸਿਰਫ਼ ਇਸ਼ਤਿਹਾਰਾਂ ਦੀ ਰਾਜਨੀਤੀ— ਖਤਰੇ ‘ਚ ਪੰਜਾਬ: ਬਲਬੀਰ ਸਿੰਘ ਸਿੱਧੂ
24 ਨਵੰਬਰ 2025, ਮੋਹਾਲੀ
ਅੱਜ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਫੇਜ਼-1 ਦਫ਼ਤਰ ਵਿਖੇ ਵਿਧਾਨ ਸਭਾ ਹਲਕਾ ਮੋਹਾਲੀ ਦੇ ਪਿੰਡਾਂ ਦੇ ਕਾਂਗਰਸੀ ਵਰਕਰਾਂ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਮਹੱਤਵਪੂਰਨ ਮੀਟਿੰਗ ਕੀਤੀ।
ਬਲਬੀਰ ਸਿੱਧੂ ਨੇ ਵਿਧਾਨ ਸਭਾ ਹਲਕਾ ਮੋਹਾਲੀ ਦਿਹਾਤੀ ਬਲਾਕ ਦੇ ਪਿੰਡਾਂ ਦੇ ਪੰਚ,ਸਰਪੰਚ,ਸਾਬਕਾ ਸਰਪੰਚ,ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ,ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਪਤਵੰਤੇ ਸੱਜਣਾਂ. ਕਾਂਗਰਸ ਪਾਰਟੀ ਦੇ ਸਾਰੇ ਵਰਕਰ, ਯੂਥ ਕਾਂਗਰਸ,ਮਹਿਲਾ ਕਾਂਗਰਸ,ਐਸ.ਸੀ. ਸੈਲ, ਬੀ. ਸੀ. ਸੈਲ,ਮੰਡਲ ਪ੍ਰਧਾਨ,ਚੇਅਰਮੈਨ, ਸਾਬਕਾ ਚੇਅਰਮੈਨ ਅਹੁਦੇਦਾਰ ਸਾਹਿਬਾਨਾਂ ਨਾਲ ਇੱਕ ਵਿਸ਼ਾਲ ਮੀਟਿੰਗ ਕੀਤੀ ਜਿਸ ਵਿਚ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਤੇ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ।
ਇਸ ਮੌਕੇ ਉਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਪੰਜਾਬ ਦਾ ਘਾਣ ਕਰਨ ਉੱਤੇ ਤੁਲੀਆਂ ਹੋਈਆਂ ਹਨ। ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨੀ ਦੇ ਖ਼ਿਲਾਫ਼ ਤਿੰਨ ਕਾਲੇ ਕਾਨੂੰਨ ਲਿਆਂਦੇ ਉਨ੍ਹਾਂ ਨੂੰ ਵਾਪਸ ਕਰਵਾਇਆ ਪਰ ਹਾਲੇ ਤੱਕ ਰੱਦ ਨਹੀਂ ਕੀਤਾ ਗਿਆ। ਹੁਣ ਚੰਡੀਗੜ੍ਹ ਯੂਨੀਵਰਸਿਟੀ ਨੂੰ ਹਥਿਆਉਣ ਉੱਤੇ ਲੱਗੀ ਹੋਈ ਹੈ। ਕੇਂਦਰ ਸਰਕਾਰ ਆਪਣੀਆਂ ਨਾਪਾਕ ਹਰਕਤਾਂ ਕਾਰਨ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰ ਰਹੀ ਹੈ।
ਸਿੱਧੂ ਨੇ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਵਿਚ ਚੰਡੀਗੜ੍ਹ ਬਾਰੇ ਲਿਆਂਦੇ ਜਾ ਰਹੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਰੁੱਧ ਘੜੀ ਜਾ ਰਹੀ ਸਾਜ਼ਿਸ਼ ਅਸੀਂ ਬਿਲਕੁੱਲ ਕਾਮਯਾਬ ਨਹੀਂ ਹੋਣ ਦੇਵਾਂਗੇ। ਸਾਡੇ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਬਣੇ ਚੰਡੀਗੜ੍ਹ 'ਤੇ ਸਿਰਫ਼ ਪੰਜਾਬ ਦਾ ਹੱਕ ਹੈ। ਅਸੀਂ ਆਪਣੇ ਹੱਕ ਨੂੰ ਅਜਾਈਂ ਨਹੀਂ ਜਾਣ ਦੇਵਾਂਗੇ।
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ‘ਬੀ’ ਟੀਮ ਹੈ। ਭਗਵੰਤ ਮਾਨ, ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ। ਭਗਵੰਤ ਮਾਨ ਪੰਜਾਬ ਦੇ ਹੱਕਾਂ ਦੀ ਵਕਾਲਤ ਕਰਨ ਤੋਂ ਅਸਮਰਥ ਹੈ। ਇਨ੍ਹਾਂ ਨੇ ਮਿਲ ਕੇ ਪੰਜਾਬ ਨੂੰ ਇੰਨਾ ਕਰਜ਼ਾਈ ਕਰ ਦਿੱਤਾ ਕਿ ਅਗਲੇ 30-35 ਸਾਲਾਂ ਤੱਕ ਵੀ ਪੰਜਾਬ ਦੇ ਸਿਰ ਉੱਤੋਂ ਕਰਜਾ ਨਹੀਂ ਲਹਿ ਸਕਦਾ। ਇਨ੍ਹਾਂ ਨੇ ਚਾਰ ਸਾਲਾਂ ਵਿੱਚ ਪੰਜਾਬ ਦੇ ਸਿਰ ਚਾਰ ਲੱਖ ਕਰੋੜ ਪਹੁੰਚਾ ਦਿੱਤਾ। ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਧਰਮ ਦੇ ਨਾਮ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਲੈਣਾ ਚਾਹੁੰਦੇ ਹਨ।
ਸਿੱਧੂ ਨੇ ਭਾਜਪਾ ਵੱਲੋਂ ਵੋਟਾਂ ਦੀ ਚੋਰੀ ਕਰਨ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਭਾਜਪਾ ਨੇ ਹਰਿਆਣਾ ਵਿੱਚ 25 ਲੱਖ ਵੋਟਾਂ ਜਾਅਲੀ ਬਣਾਈਆਂ। ਇਸ ਤੋਂ ਬਾਅਦ, ਬਿਹਾਰ ਵਿੱਚ ਕੁੱਲ 7.42 ਕਰੋੜ ਵੋਟਾਂ ਹਨ ਪਰ ਚੋਣਾਂ ਦੌਰਾਨ 7.45 ਕਰੋੜ ਵੋਟਾਂ ਪੋਲ ਕੀਤੀਆਂ ਗਈਆਂ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਇਹ 3 ਲੱਖ ਵੋਟਾਂ ਕਿੱਥੋਂ ਆਈਆਂ ? ਜਿੰਨੇ ਸਾਡੇ ਸੰਵਿਧਾਨਿਕ ਅਦਾਰੇ ਨੇ ਚਾਹੇ ਉਹ ਚੋਣ ਕਮਿਸ਼ਨ, ਸੁਪਰੀਮ ਕੋਰਟ, ਸੀਬੀਆਈ, ਇਨਕਮ ਟੈਕਸ ਤੇ ਈਡੀ ਹੋਵੇ ਇਹ ਸਾਰੇ ਭਾਜਪਾ ਨੇ ਆਪਣੇ ਬੰਧੂਏ ਬਣਾ ਲਏ। ਸਿੱਧੂ ਨੇ ਕਿਹਾ ਕਿ ਇਹ ਆਟਾ, ਦਾਲ ਸਕੀਮਾਂ ਦੇ-ਦੇ ਕੇ ਸਾਨੂੰ ਵਰਗਲਾਈ ਰੱਖਣਗੇ। ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਸਾਡੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ।
ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ‘ਤੇ ਲਗਾਤਾਰ ਆਰੀ ਚਲਾਈ ਹੈ। ਭਾਜਪਾ ਸਰਕਾਰ ਪੰਜਾਬ ਨੂੰ ਇਸ ਤਰ੍ਹਾਂ ਪਿਛੇ ਧੱਕ ਰਹੀ ਹੈ ਜਿਵੇਂ ਪੰਜਾਬ ਦੇ ਲੋਕਾਂ ਦਾ ਦੇਸ਼ ਦੀ ਤਰੱਕੀ ਵਿੱਚ ਕੋਈ ਹਿੱਸਾ ਹੀ ਨਾ ਹੋਵੇ। ਕਾਂਗਰਸ ਇਹ ਲੜਾਈ ਸੰਵਿਧਾਨਕ ਅਧਿਕਾਰਾਂ ਤਹਿਤ ਲੜੇਗੀ ਅਤੇ ਪੰਜਾਬ ਦੀ ਇੱਕ–ਇੱਕ ਆਵਾਜ਼ ਨੂੰ ਮਜ਼ਬੂਤ ਕਰੇਗੀ।
ਸਿੱਧੂ ਨੇ ਕਿਹਾ ਕਿ ਭਾਜਪਾ ਦੇਸ਼ ਦੀ ਰਾਜਨੀਤੀ ਨੂੰ ਨਫ਼ਰਤ, ਧਰਮ ਅਤੇ ਵੰਡ ਦੇ ਅਧਾਰ ‘ਤੇ ਖੜ੍ਹਾ ਕਰ ਰਹੀ ਹੈ। ਦੇਸ਼ ਦੀ ਏਕਤਾ, ਸੰਵਿਧਾਨ ਤੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।
ਬਲਬੀਰ ਸਿੱਧੂ ਨੇ ਵਿਧਾਇਕ ਕੁਲਵੰਤ ਸਿੰਘ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਉਨ੍ਹਾਂ ਵੱਲੋਂ ਮੋਹਾਲੀ ਦੇ ਪਿੰਡਾਂ ਦੇ ਵਿਕਾਸ ਲਈ ਅੱਜ ਤੱਕ ਇੱਕ ਰੁਪਏ ਦੀ ਵੀ ਗ੍ਰਾਂਟ ਨਹੀਂ ਦਿੱਤੀ ਤੇ ਨਾ ਹੀ ਕੋਈ ਸੜਕ ਤੇ ਸਕੂਲ ਬਣਵਾਇਆ ਗਿਆ। ਕਾਂਗਰਸ ਪਾਰਟੀ ਵੇਲੇ ਸਨੇਟਾ ਵਿੱਚ ਹਸਪਤਾਲ ਬਣਵਾਇਆ ਗਿਆ ਸੀ ਜੋ ਬਣ ਕੇ ਲੱਗਭੱਗ ਤਿਆਰ ਸੀ ਪਰ ਹਾਲੇ ਤੱਕ ਉਹ ਹਸਪਤਾਲ ਸ਼ੁਰੂ ਨਹੀਂ ਕਰਵਾਇਆ ਗਿਆ।
ਸਿੱਧੂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਵਿਚ ਹਾਲਾਤ ਲਗਾਤਾਰ ਵਿਗੜ ਰਹੇ ਹਨ। ਦਿਨ ਦਿਹਾੜੇ ਲੁੱਟ-ਖੋਹਾਂ, ਕਤਲ ਤੇ ਚੋਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ। ਤਰਨ ਤਾਰਨ ਸਾਹਿਬ ਹਲਕੇ ਵਿੱਚ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਦਹਿਸ਼ਤ ਇਸ ਕਦਰ ਫੈਲਾਅ ਦਿੱਤੀ ਸੀ ਕਿ ਲੋਕ ਚਾਹੁੰਦੇ ਹੋਏ ਵੀ ਕਾਂਗਰਸ ਪਾਰਟੀ ਨੂੰ ਵੋਟ ਨਾ ਪਾ ਸਕੇ।
ਸਿੱਧੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਿਕਅਰਜੁਨ ਖੜਗੇ ਜੀ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਚੱਲ ਕੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ।
ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਤੇ ਮਹਿਲਾਵਾਂ ਨਾਲ ਕੀਤੇ ਵਾਅਦੇ ਹਾਲੇ ਤਕ ਪੂਰੇ ਨਹੀਂ ਕੀਤੇ। ਇਹਨਾਂ ਨੇ ਵਿਕਾਸ ਨਹੀਂ ਕੇਵਲ ਇਸ਼ਤਿਹਾਰਬਾਜ਼ੀ ਕੀਤੀ। ਪੰਜਾਬ ਵਿਚ ਨਾ ਭ੍ਰਿਸ਼ਟਾਚਾਰ ਖਤਮ ਹੋਇਆ ਤੇ ਨਾ ਨਸ਼ਾ ਤੇ ਨਾ ਹੀ ਗੈਂਗਸਟਰਵਾਦ।
ਉਨ੍ਹਾਂ ਕਿਹਾ ਕਿ ਕੇਵਲ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਪਹਿਲਾਂ ਵੀ ਪੰਜਾਬ ਨੂੰ ਖੜਾ ਕੀਤਾ ਅਤੇ ਅੱਗੇ ਵੀ ਰਾਜ ਦੀ ਆਰਥਿਕਤਾ, ਨੌਜਵਾਨੀ, ਕਿਸਾਨੀ, ਉਦਯੋਗ ਅਤੇ ਸੁਰੱਖਿਆ ਨੂੰ ਦੁਬਾਰਾ ਮਜ਼ਬੂਤ ਕਰਨ ਦੀ ਕਾਬਲੀਅਤ ਰੱਖਦੀ ਹੈ। ਸਿੱਧੂ ਨੇ ਜਨਤਾ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸਿਆਸੀ ਬਦਲਾਅ ਦੀ ਚਾਬੀ ਤੁਹਾਡੇ ਹੱਥਾਂ ਵਿੱਚ ਹੈ, ਇਸ ਨੂੰ ਪੰਜਾਬ ਦੇ ਭਲੇ ਲਈ ਵਰਤੋ।
ਇਸ ਮੌਕੇ ’ਤੇ ਨਵ ਨਿਯੁਕਤ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਕਮਲ ਕਿਸ਼ੋਰ ਸ਼ਰਮਾ ਨੂੰ ਸਮੂਹ ਪਾਰਟੀ ਵਰਕਰਾਂ ਦੁਵਾਰਾ ਸਨਮਾਨਿਤ ਵੀ ਕੀਤਾ ਗਿਆ।
ਇਸ ਮੀਟਿੰਗ ਦੌਰਾਨ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਮੰਚ ਸੰਚਾਲਨ ਬਾਖੂਬੀ ਕਰਦਿਆਂ ਮੀਟਿੰਗ ਦੌਰਾਨ ਮੌਜੂਦ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਵੀ ਕੀਤਾ। ਇਸ ਮੀਟਿੰਗ ਨੂੰ ਭਗਤ ਸਿੰਘ ਨਾਮਧਾਰੀ ਮੋਲੀ ਬੈਦਵਾਨ,ਲੇਬਰਫੈਡ ਦੇ ਮੀਤ ਚੈਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਨਾ,ਰਣਜੀਤ ਸਿੰਘ ਗਿੱਲ ਜਗਤਪੁਰ,ਹਰਚਰਨ ਸਿੰਘ ਗਿੱਲ ਲਾਡਰਾਂ ਸਾ. ਸਰਪੰਚ, ਟਹਿਲ ਸਿੰਘ ਮਾਣਕਪੁਰ ਕੱਲਰ, ਕਰਮ ਸਿੰਘ ਮਾਣਕਪੁਰ ਕੱਲਰ ਸਾ. ਸਰਪੰਚ, ਹਰਨੇਕ ਸਿੰਘ ਢੋਲ ਕੁਰੜੀ, ਪ੍ਰਦੀਪ ਸਿੰਘ ਪ੍ਰਧਾਨ ਬਲਾਕ ਕਾਂਗਰਸ ਮੋਹਾਲੀ ਦਿਹਾਤੀ ਅਤੇ ਸ਼੍ਰੀ ਕਮਲ ਕਿਸ਼ੋਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਮੋਹਾਲੀ ਨੇ ਸੰਬੋਧਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਖੋਖ਼ਰ,ਅਮਰੀਕ ਸਿੰਘ ਕੰਬਾਲਾ, ਅਵਤਾਰ ਸਿੰਘ ਭਾਗੋ ਮਾਜਰ,ਬਿਕਰਮਜੀਤ ਸਿੰਘ ਹੁੰਜਣ, ਲਖਵਿੰਦਰ ਸਿੰਘ ਕਾਲਾ ਸੋਹਣਾ,ਹੈਪੀ ਮਲਿਕ ਸਾਰੇ ਮੰਡਲ ਪ੍ਰਧਾਨ, ਮੁਕੁਲ ਸ਼ਰਮਾਂ ਯੂਥ ਪ੍ਰਧਾਨ ਬਲਾਕ ਕਾਂਗਰਸ ਮੋਹਾਲੀ,ਮਨਜੀਤ ਸਿੰਘ ਮੋਟੇ ਮਾਜਰਾ ਰਜਿੰਦਰ ਸਿੰਘ ਧਰਮਗੜ੍ਹ, ਹਰਜੱਸ ਸਿੰਘ ਮੌਲੀ ਬੈਦਵਾਣ, ਹਰਭਜਨ ਸਿੰਘ ਰਾਏਪੁਰ ਕਲਾ, ਲਖਬੀਰ ਲੱਕੀ ਰਾਣਾ ਬਹਿਲੋਲਪੁਰ, ਰਘਬੀਰ ਸਿੰਘ ਚਾਉਂ ਮਾਜਰਾ, ਜਗਰੂਪ ਸਿੰਘ ਕੁਰੜੀ, ਨਾਹਰ ਸਿੰਘ ਸਰਪੰਚ ਕੁਰੜੀ, ਸੁੱਖਵਿੰਦਰ ਸਿੰਘ ਮਿੰਡੇ ਮਾਜਰਾ, ਕਰਮਜੀਤ ਸਿੰਘ ਭਾਗੋ ਮਾਜਰਾ, ਕਰਮਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਗਿੰਨੀ, ਸ਼ਮਸ਼ੇਰ ਸਿੰਘ ਕੈਲੋਂ, ਜਤਿੰਦਰ ਸਿੰਘ ਸੋਢੀ, ਬਲਜੀਤ ਸਿੰਘ ਠਸਕਾ, ਰਣਧੀਰ ਸਿੰਘ ਸਾਬਕਾ ਸਰਪੰਚ ਹੁਸੈਨਪੁਰ, ਨੰਬਰਦਾਰ ਗੁਰਚਰਨ ਸਿੰਘ ਗੀਗੇ ਮਾਜਰਾ,ਸ਼ੇਰ ਸਿੰਘ ਦੇੜੀ,ਜਸਵਿੰਦਰ ਸਿੰਘ ਪੱਪਾ ਗਿੱਦੜਪੁਰ,ਰਮਨਦੀਪ ਸਿੰਘ ਸਰਪੰਚ, ਸਫ਼ੀਪੁਰ, ਚੌਧਰੀ ਖੇਮ ਸਿੰਘ, ਚੌਧਰੀ ਸੁਰਿੰਦਰ ਸਿੰਘ,ਪ੍ਰਕਾਸ਼ ਸਿੰਘ ਬਹਿਲੋਲਪੁਰ,ਅਜੀਤ ਸਿੰਘ ਸੰਧੂ ਸਰਪੰਚ ਕੰਬਾਲੀ, ਡਾ ਦਰਸ਼ਨ ਲਾਲ ਜਗਤਪੁਰ, ਅਮਰਜੀਤ ਸਿੰਘ ਸੁੱਖਗੜ੍ਹ, ਦਵਿੰਦਰ ਸਿੰਘ ਕੁਰੜਾ ਸਰਪੰਚ ਮੋਹਨ ਲਾਲ ਨਾਨੋਮਾਜਰਾ, ਸਰਬਜੀਤ ਸਿੰਘ ਮੌਲੀ ਬੈਦਵਾਣ, ਚੌਧਰੀ ਰਿਸ਼ੀਪਲ ਸਨੇਤਾ,ਭਗਤ ਰਾਮ ਸਨੇਤਾ, ਗੁਰਜੰਟ ਸਿੰਘ ਸਨੇਤਾ,ਮਾਲਵਿੰਦਰ ਸਿੰਘ ਮੱਲੀ ਗੀਗੇ ਮਾਜਰਾ, ਸੰਦੀਪ ਗੀਗੇ ਮਾਜਰਾ, ਦਰਸ਼ਨ ਸਿੰਘ ਮਾਨਣਾ,ਅਜਮੇਰ ਸਿੰਘ ਦਾਉ ਸਾਬਕਾ ਸਰਪੰਚ,ਸਤਿਨਾਮ ਸਿੰਘ ਗਿੱਲ ਮਨੋਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ ਪੰਚ,ਸਰਪੰਚ ਹਾਜ਼ਰ ਸਨ।