ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਰ ਭਲਾ ਹੋ ਭਲਾ ਸੰਸਥਾ ਪਿੰਡ ਘੜੂੰਆਂ ਵਿਖੇ 2 ਕਮਰਿਆਂ ਦੀ ਉਸਾਰੀ ਲਈ ਸਹਿਯੋਗ ਲਈ ਅੱਗੇ ਆਈ: ਅਮਰਜੀਤ ਕੌਰ
ਮੌਹਾਲੀ 20 ਸਤੰਬਰ 2025- ਅਨਮੋਲ ਮੁਸਕਾਨ ਕਾਨਤਾ ਪਤਨੀ ਦੀਪ ਸਿੰਘ ਚੈਰੀਟੇਬਲ ਟਰਸਟ ਦੀ ਚੇਅਰ ਪਰਸਨ ਸ੍ਰੀਮਤੀ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਜਿਲਾ ਮੋਹਾਲੀ ਵਿੱਚ ਪਿੰਡ ਘੜੂੰਆਂ ਵਿਖੇ ਉਹਨਾਂ ਦੇ ਟਰਸਟ ਵੱਲੋਂ ਭਾਰੀ ਮੀਂਹ ਨਾਲ ਪ੍ਰਭਾਵਿਤ ਪਰਿਵਾਰ ਦੇ ਦੋ ਕਮਰਿਆਂ ਨੂੰ ਬਣਾਉਣ ਲਈ ਸ਼ੁਰੂ ਕੀਤੇ ਉਸਾਰੀ ਕੰਮ ਵਿੱਚ ਸ੍ਰੀ ਗੁਰਪ੍ਰੀਤ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਕਰ ਭਲਾ ਹੋ ਭਲਾ ਸੰਸਥਾ ਨੇ ਉਹਨਾਂ ਦੇ ਟਰਸਟ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਸ੍ਰੀ ਗੁਰਪ੍ਰੀਤ ਸਿੰਘ ਪ੍ਰਧਾਨ ਕਰ ਭਲਾ ਹੋ ਭਲਾ ਸੰਸਥਾ ਚਲਾ ਰਹੇ ਹਨ, ਨੇ ਦੱਸਿਆ ਹੈ ਕਿ ਉਹਨਾਂ ਦੀ ਸੰਸਥਾ ਪਹਿਲਾਂ ਵੀ ਕਈ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਉਹਨਾਂ ਨੇ ਅਨਮੋਲ ਮੁਸਕਾਨ ਕਾਨਤਾ ਪਤਨੀ ਦੀਪ ਸਿੰਘ ਚੈਰੀਟੇਬਲ ਟਰਸਟ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਦੋ ਕਮਰਿਆਂ ਦੀ ਉਸਾਰੀ ਦੇ ਕੰਮ ਵਿੱਚ ਪੂਰਨ ਸਹਿਯੋਗ ਦੇਣ ਦਾ ਫੈਸਲਾ ਕੀਤਾ ਅਨਮੋਲ ਮੁਸਕਾਨ ਚੈਰੀਟੇਬਲ ਟਰਸਟ ਦੀ ਚੇਅਰ ਪਰਸਨ ਸ਼੍ਰੀਮਤੀ ਅਮਰਜੀਤ ਕੌਰ ਨੇ ਸ੍ਰੀ ਗੁਰਪ੍ਰੀਤ ਸਿੰਘ ਵੱਲੋਂ ਦੋ ਕਮਰਿਆਂ ਦੀ ਉਸਾਰੀ ਵਿੱਚ ਸਹਿਯੋਗ ਦਾ ਸਵਾਗਤ ਕੀਤਾ ਹੈ ਅਤੇ ਸ੍ਰੀ ਗੁਰਪ੍ਰੀਤ ਸਿੰਘ ਦੀ ਸ਼ਲਾਘਾ ਕੀਤੀ ਹੈ ਅਤੇ ਉਨਾਂ ਨੇ ਆਸ ਪ੍ਰਗਟ ਕੀਤੀ ਹੈ ਕਿ ਸ੍ਰੀ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸੰਸਥਾ ਇਸ ਕੰਮ ਨੂੰ ਛੇਤੀ ਤੋਂ ਛੇਤੀ ਨੇਪਰੇ ਚਾੜਨ ਵਿੱਚ ਪੂਰਨ ਸਹਿਯੋਗ ਦੇਵੇਗੀ। ਅਨਮੋਲ ਮੁਸਕਾਨ ਚੈਰੀਟੇਬਲ ਟਰਸਟ ਦੀ ਚੇਅਰਮੈਨ ਸ਼੍ਰੀਮਤੀ ਅਮਰਜੀਤ ਕੌਰ ਨੇ ਸਮਾਜ ਦੀਆਂ ਹੋਰ ਸਮਾਜਿਕ ਜਥੇਬੰਦੀਆਂ ਨੂੰ ਵੀ ਕੋਈ ਅਜਿਹੇ ਸਮਾਜ ਦੀ ਭਲਾਈ ਦੇ ਕੰਮਾਂ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ, ਕਰ ਭਲਾ ਹੋ ਭਲਾ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੜੂੰਆਂ,,ਤੇ ਅਨਮੋਲ ਮੁਸਕਾਨ ਕਾਨਤਾਂ ਪਤਨੀ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਅਮਰਜੀਤ ਕੌਰ ਨੇ ਦੱਸਿਆ,,ਕਿ ਪਿੰਡ ਘੜੂੰਆਂ ਜਿਲਾ ਮੋਹਾਲੀ,,ਕਾਫ਼ੀ ਸਮੇਂ ਤੋ ਇਸ ਮਕਾਨ ਦੀ ਹਾਲਤ ਖਰਾਬ ਸੀ।