ਨਸ਼ੇ ਲਈ ਵੇਚਿਆ ਦਾਜ ਦਾ ਸਾਰਾ ਸਮਾਨ ਪੁਲਿਸ ਨੇ ਦਵਾਇਆ ਵਾਪਸ
ਰੋਹਿਤ ਗੁਪਤਾ
ਗੁਰਦਾਸਪੁਰ :
ਅਕਸਰ ਅਸੀਂ ਸਮਾਜ ਚ ਵੇਖਦੇ ਹਾਂ ਕਿ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀ ਕਰਨ ਤੱਕ ਲਈ ਮਜਬੂਰ ਹੋ ਜਾਂਦੇ ਹਨ ਇਥੋਂ ਤੱਕ ਆਪਣੇ ਘਰ ਨੂੰ ਵੀ ਸੰਨ ਲਾਉਣੋਂ ਬਾਜ ਨਹੀਂ ਆਉਂਦੇ ।ਅਜਿਹਾ ਹੀ ਮਾਮਲਾ ਬਟਾਲਾ ਦੇ ਨਹਿਰੂ ਗੇਟ ਤੋਂ ਸਾਹਮਣੇ ਆਇਆ ਜਿਥੇ ਇੱਕ ਨੌਜਵਾਨ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਥੋੜਾ ਥੋੜਾ ਕਰਕੇ ਆਪਣੇ ਦਾਜ ਵਿੱਚ ਆਇਆ ਸਾਮਾਨ ਹੀ ਵੇਚ ਦਿੱਤਾ ਜਦ ਇਸਦੀ ਖਬਰ ਸਾਗਰ ਦੀ ਮਾਂ ਨੇ ਪੇਕੇ ਬੈਠੀ ਆਪਣੀ ਨੂੰਹ ਨੂੰ ਦਿੱਤੀ ਤਾਂ ਉਸਨੇ ਸਾਗਰ ਦੇ ਜੀਜੇ ਨੂੰ ਨਾਲ ਲੈਕੇ ਉਸਦੀ ਭਾਲ ਕਰਨੀ ਸ਼ੁਰੂ ਕੀਤੀ ਅਤੇ ਉਸਨੂੰ ਬਟਾਲਾ ਦੇ ਗਾਂਧੀ ਚੋਂਕ ਚੋ ਲੱਭ ਲਿਆ ਅਤੇ ਨੇੜੇ ਟ੍ਰੈਫਿਕ ਦਫਤਰ ਦੇ ਬਾਹਰ ਖੜੇ ਮੁਲਾਜਮ ਰਣਜੀਤ ਸਿੰਘ ਨੂੰ ਕਿਹਾ ਜਿਸਨੇ ਮੌਕੇ ਤੇ ਸਾਗਰ ਅਤੇ ਉਸਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈਕੇ ਹਰ ਉਸ ਦੁਕਾਨ ਉੱਤੇ ਗਏ ਜਿਥੇ ਉਸਨੇ ਆਪਣੇ ਘਰ ਦਾ ਸਾਰਾ ਸਾਮਾਨ ਵੇਚਿਆ ਹੋਇਆ ਸੀ ਜਿਹਨਾਂ ਦੁਕਾਨਦਾਰਾਂ ਨੇ ਸਾਮਾਨ ਖਰੀਦਿਆ ਹੋਇਆ ਸੀ ਉਹਨਾਂ ਨੇ ਮੰਨ ਲਿਆ ਅਤੇ ਜਲਦੀ ਮਹਿਲਾਂ ਨੂੰ ਸਾਮਾਨ ਜਾਂ ਫਿਰ ਉਸਦੇ ਬਣਦੇ ਪੈਸੇ ਵਾਪਿਸ ਕਰਨ ਦਾ ਭਰੋਸਾ ਦਿੱਤਾ। ਉਥੇ ਹੀ ਮਹਿਲਾ ਸਿਮਰਨ ਨੇ ਕਿਹਾ ਮੇਰੇ ਪਤੀ ਨੇ ਨਸ਼ੇ ਕਰਨ ਲਈ ਘਰ ਦਾ ਸਾਮਾਨ ਵੇਚ ਦਿੱਤਾ ਸੀ ਮੈਂ 3 ਸਾਲ ਤੋਂ ਆਪਣੇ ਪੇਕੇ ਘਰ ਰਹਿ ਰਹੀ ਹਾਂ ।ਮੇਰਾ ਪਤੀ ਮੇਰੇ ਨਾਲ ਹਰ ਰੋਜ ਮਾਰਕੁਟਾਈ ਕਰਦਾ ਸੀ ਉਥੇ ਹੀ ਮਹਿਲਾ ਵਲੋਂ ਬਟਾਲਾ ਟ੍ਰੈਫਿਕ ਪੁਲਿਸ ਦਾ ਧੰਨਵਾਦ ਕੀਤਾ ਗਿਆ ਦੂਜੇ ਪਾਸੇ ਪਤੀ ਸਾਗਰ ਵੀ ਆਪਣੀ ਗਲਤੀ ਦਾ ਅਹਿਸਾਸ ਕਰ ਰਿਹਾ ਸੀ ਅਤੇ ਮਾਫ਼ੀ ਮੰਗ ਰਿਹਾ ਸੀ |
ਟ੍ਰੈਫਿਕ ਪੁਲਿਸ ਬਟਾਲਾ ਦੇ ਮੁਲਾਜ਼ਮ ਰਣਜੀਤ ਸਿੰਘ ਨੇ ਦੱਸਿਆ ਕਿ ਸਾਗਰ ਦੀ ਪਤਨੀ ਸਾਡੇ ਕੋਲ ਟ੍ਰੈਫਿਕ ਦਫਤਰ ਗਾਂਧੀ ਚੋਂਕ ਬਟਾਲਾ ਆਈ ਸੀ ਜਦ ਉਸਨੇ ਸਾਨੂੰ ਆਪਣੀ ਸਾਰੀ ਗੱਲ ਦਸੀ ਤਾਂ ਮੈ ਤਰੁੰਤ ਆਪਣੇ ਬਾਕੀ ਮੁਲਾਜਮਾਂ ਨੂੰ ਨਾਲ ਲੈਕੇ ਉਹਨਾਂ ਦੁਕਾਨਾਂ ਉੱਤੇ ਪੁਹੰਚਿਆ ਜਿਥੇ ਜਿਥੇ ਮਹਿਲਾ ਦੇ ਪਤੀ ਵਲੋਂ ਘਰ ਦਾ ਸਾਮਾਨ ਵੇਚਿਆ ਗਿਆ ਸੀ ਅਤੇ ਦੁਕਾਨਦਾਰਾਂ ਨੇ ਭਰੋਸਾ ਦਿੱਤਾ ਕਿ ਮਹਿਲਾ ਨੂੰ ਸਾਮਾਨ ਜਾਂ ਉਸਦੇ ਪੈਸੇ ਵਾਪਿਸ ਦੇ ਦਿੱਤੇ ਜਾਣਗੇ |