ਸ਼ਿਵ ਸੈਨਾ ਹਿੰਦੁਸਤਾਨ ਦੇ ਵਿਸ਼ੇਸ਼ ਬੈਠਕ ਹੋਈ
ਰੋਹਿਤ ਗੁਪਤਾ
ਗੁਰਦਾਸਪੁਰ 15 ਜੁਲਾਈ 2025 - ਸ਼ਿਵ ਸੈਨਾ ਹਿੰਦੁਸਤਾਨ ਦੀ ਇੱਕ ਅਹਿਮ ਮੀਟਿੰਗ ਪਾਰਟੀ ਸੁਪਰੀਮੋ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਈ ਕਾ ਤਲਾਬ ਮੰਦਰ ਚ ਜ਼ਿਲ੍ਾ ਪ੍ਰਧਾਨ ਅਸ਼ਵਨੀ ਅਤਰੀ ਦੀ ਅਗਵਾਹੀ ਵਿੱਚ ਮੀਟਿੰਗ ਹੋਈ ।ਇਸ ਮੀਟਿੰਗ ਵਿੱਚ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੀਟਿੰਗ ਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਕੁਲਦੀਪ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਅਤੇ ਪਠਾਨਕੋਟ ਟੀਮ ਦਾ ਗਠਨ ਕੀਤਾ ਗਿਆ।
ਇਸ ਮੌਕੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਨੌਜਵਾਨ ਸ਼ਿਵ ਸੈਨਾ ਹਿੰਦੁਸਤਾਨ ਵੱਲ ਰੁਖ ਕਰ ਰਹੇ ਹਨ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਤਰੀ ਨੇ ਦੱਸਿਆ ਕੀ ਜਲਦੀ ਹੀ ਪਾਰਟੀ ਹਾਈ ਕਮਾਂਡ ਨੂੰ ਨਾਲ ਲੈ ਕੇ ਪਠਾਨਕੋਟ ਦੇ ਵਿੱਚ ਬੜੇ ਹੀ ਵੱਡੇ ਪੱਧਰ ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।